ਲੰਡਨ/ਬਰਮਿੰਘਮ (ਸੰਜੀਵ ਭਨੋਟ)

ਲੇਬਰ ਪਾਰਟੀ ਬਰਤਾਨੀਆਂ ਦੀ ਮੁੱਖ ਸਿਆਸੀ ਪਾਰਟੀਆਂ ਵਿਚ ਜਾਣਿਆ ਪਛਾਣਿਆ ਨਾਮ ਹੈ। ਇਹ ਪਾਰਟੀ ਮੌਜੂਦਾ ਟੌਰੀ ਪਾਰਟੀ ਦੇ ਆਪੋਜੀਸ਼ਨ ਵਿੱਚ ਬੈਠੀ ਹੈ ਬੀਤੇ ਦਿਨੀਂ ਲੇਬਰ ਪਾਰਟੀ ਦੀ ਕਮੇਟੀ ਦੀ ਚੋਣ ਹੋਈ ਜਿਸ ਵਿਚ ਸਿੱਖ ਭਾਈਚਾਰੇ ਲਈ ਬਹੁਤ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਬ੍ਰਿਟਿਸ਼ ਮੂਲ ਦੇ ਲੇਬਰ ਪਾਰਟੀ ਦੇ ਸਰਗਰਮ ਆਗੂ ਗੁਰਿੰਦਰ ਸਿੰਘ ਜੋਸਨ ਲੇਬਰ ਪਾਰਟੀ ਦੀਆਂ ਮੁੱਖ ਕਾਰਜਕਾਰੀ ਨੀਤੀਆਂ ਬਣਾਉਣ ਵਾਲੀ ਰਾਸ਼ਟਰੀ ਕੌਂਸਲ ਦੇ ਮੈਂਬਰ ਚੁਣੇ ਗਏ ਹਨ , ਗੁਰਿੰਦਰ ਸਿੰਘ ਜੋਸਨ ਨੂੰ 57361ਸੱਭ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਗ਼ੌਰਤਲਬ ਹੈ ਸਾਰੀ ਲੇਬਰ ਪਾਰਟੀ ਵਿਚੋਂ ਸਿਰਫ਼ 2 ਮੈਂਬਰ ਹੀ ਚੁਣੇ ਜਾਣੇ ਸੀ ਇਸ ਅਹੁਦੇ ਨੂੰ ਜਿੱਤ ਕੇ ਉਹ ਬਰਤਾਨੀਆ ਦੇ ਇਸ ਅਹੁਦੇ ਤੱਕ ਪਹੁੰਚਣ ਵਾਲੇ ਉਹ ਪਹਿਲੇ ਸਿੱਖ ਹਨ। ਗੁਰਿੰਦਰ ਸਿੰਘ ਜੋਸਨ ਨੇ ਇਸ ਜਿੱਤ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਮੂਹ ਪਾਰਟੀ ਮੈਂਬਰਾਂ ਦਾ ਧੰਨਵਾਦ ਕੀਤਾ ਹੈ। ਉਹ ਪਹਿਲਾਂ ਤੋਂ ਕਈ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਨਾਲ ਕੰਮ ਕਰ ਰਹੇ ਹਨ। ਲੇਬਰ ਪਾਰਟੀ ਦੇ ਸੀਨੀਅਰ ਆਗੂਆਂ ਐਮ. ਪੀ. ਤਨਮਨਜੀਤ ਸਿੰਘ ਢੇਸੀ, ਰੈਡਬਿ੍ਜ਼ ਕੌਂਸਲ ਲੀਡਰ ਜਸ ਸਿੰਘ ਅਠਵਾਲ, ਸਿੱਖਸ ਫ਼ਾਰ ਲੇਬਰ ਵਲੋਂ ਨੀਨਾ ਗਿੱਲ ਅਤੇ ਪਾਰਲੀਮੈਂਟਰੀ ਖੋਜਕਾਰ ਕਿਰਤ ਰਾਜ ਸਿੰਘ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ