22.5 C
United Kingdom
Sunday, June 21, 2026

More

    ਵਿਹੜਾ ਚੇਤੇ ਆਉਂਦਾ ਏ

    ਰਜਨੀ ਵਾਲੀਆ, ਕਪੂਰਥਲਾ

    ਵਗੇ ਠੰਡੜੀ ਹਵਾ,
    ਵੇ ਆ ਕੇ ਸੁਣ ਬਾਬਲਾ |
    ਤੇਰਾ ਵਿਹੜਾ ਚੇਤੇ ਆਉਂਦਾ ਏ,
    ਓ ਤੱਕੀ ਬਲਦਾਂ ਦੀ ਜੋੜੀ,
    ਤੇ ਓ ਰੇੜਾ ਯਾਦ ਆਉਂਦਾ ਏ |

    ਮਿੱਟੀ ਦੇ ਨਾਲ ਮਿੱਟੀ ਹੋਣਾ,
    ਮਿੱਟੀ ਦੇ ਭਾਂਡੜੇ ਬਣਾਉਣੇਂ |
    ਰੇਤੇ ਦੇ ਵਿੱਚ ਪੈਰ ਪਾ ਕੇ,
    ਰੇਤ ਦੇ ਕਿਲੇ ਵੀ ਦਿਖਾਉਣੇਂ |
    ਤੂੰ ਵੇਖ-ਵੇਖ ਖੁਸ਼ ਹੁੰਦਾ,
    ਤੇਰਾ ਓ ਖੇੜਾ ਯਾਦ ਆਉਂਦਾ ਏ |
    ਵੇ ਆ ਕੇ ਸੁਣ ਬਾਲਬਾ

    ਅੰਮੀਂ ਕਰੇ ਚੁੱਲਾ-ਚੌਂਕਾ,
    ਨਾਲ ਹੱਥ ਮੈਂ ਵੰਡਾਵਾਂ |
    ਜਦੋਂ ਪੱਕ ਜਾਣੀਂ ਹਾਂਢੀ,
    ਛੋਟੇ ਵੀਰ ਨਾਲ ਖਾਵਾਂ |
    ਮੈਨੂੰ ਮੇਰੇ ਹੱਥਾਂ ਦਾ ਓ
    ਕੀਤਾ ਪੇੜਾ ਯਾਦ ਆਉਦਾ ਏ|
    ਵੇ ਆ ਕੇ ਸੁਣ ਬਾਬਲਾ

    ਵੇ ਤੂੰ ਕਰਦਾ ਸੀ ਚੇਤੇ,
    ਮੈਨੂੰ ਜਾਣ ਲੱਗਾ ਜੱਗੋਂ |
    ਐਸਾ ਵਰਤਿਆ ਵੇ ਭਾਣਾਂ,
    ਤੈਨੂੰ ਮਿਲੀ ਵੀ ਨਾ ਅੱਗੋਂ |
    ਓ ਵੱਜਿਆ ਜੋ ਮੂੰਹ ਤੇ ਸੀ,
    ਲਫੇੜਾ ਯਾਦ ਆਉਂਦਾ ਏ|
    ਵੇ ਆ ਕੇ ਸੁਣ ਬਾਬਲਾ

    ਖੇਡੀ ਕੋਕਲਾ-ਸ਼ਪਾਕੀ ਤੇ,
    ਮੈਂ ਕਿੱਕਲੀ ਜੋ ਪਾਈ |
    ਰਹੀ ਖੇਡਦੀ ਸ਼ਟਾਪੂ,
    ਨਾਲੇ ਚੋਰ ਤੇ ਸਿਪਾਹੀ |
    ਮੈਂ ਭੁੱਲੀ ਨਈਂ ਵੇ ਮੈਨੂੰ,
    ਜਿਹੜਾ-ਜਿਹੜਾ ਯਾਦ ਆਉਂਦਾ ਏ |
    ਵੇ ਆ ਕੇ ਸੁਣ ਬਾਬਲਾ

    ਤੇਰੀ ਲਾਡੋ ਜਦੋਂ ਕਹਿਣਾ,
    ਤੇਰੇ ਵਿਹੜੇ ਪੀਂਘ ਪੈਂਦੀ |
    ਸਖੀਆਂ-ਸਹੇਲੀਆਂ ਦੇ ਨਾਲ,
    ਰਜਨੀ ਹੁਲਾਰੇ ਨਿੱਤ ਲੈਂਦੀ |
    ਤੇਰੇ ਹੱਥੋਂ ਲਿਆ ਪੀਂਘ ਉੱਤੇ,
    ਗੇੜਾ ਯਾਦ ਆਉਂਦਾ ਏ |
    ਵੇ ਆ ਕੇ ਸੁਣ ਬਾਬਲਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!