9.8 C
United Kingdom
Monday, June 8, 2026

More

    ਆਸ਼ਾ ਵਰਕਰਾਂ ਵੱਲੋਂ ਕੋਵਿਡ ਕੰਮਾਂ ਦੇ ਬਾਈਕਾਟ ਅਤੇ ਹੜਤਾਲ ਦਾ ਐਲਾਨ

    ਅਸ਼ੋਕ ਵਰਮਾ
    ਬਠਿੰਡਾ,8ਜੁਲਾਈ ।  ਕਰੋਨਾ ਮਹਾਂਮਾਰੀ ਦੇ ਸਮੇਂ ਮੂਹਰਲੀ ਕਤਾਰ ਵਿਚ ਲੜਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਪੰਜਾਬ ਸਰਕਾਰ ਦੀਆਂ ਆਸ਼ਾ ਵਰਕਰ ਵਿਰੋਧੀ ਨੀਤੀਆਂ ਕਾਰਨ ਆਪਣੀ ਮਿਹਨਤ ਦਾ ਮੁੱਲ ਨਾ ਮਿਲਣ ਦੇ ਰੋਸ ਵਜੋਂ 9 ਜੁਲਾਈ ਤੋਂ  ਕੋਵਿਡ 19 ਦੇ ਹਰ ਤਰਾਂ ਦੇ ਕੰਮ ਅਤੇ ਹੋਰ ਬਣਦੇ ਕੰਮਾਂ ਦਾ ਬਾਈਕਾਟ ਕਰਕੇ ਤਿੰਨ ਰੋਜਾ ਹੜਤਾਲ ਤੇ ਜਾ ਰਹੀਆਂ ਹਨ।  ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਦੀ ਪ੍ਰਧਾਨ ਅਮਰਜੀਤ ਕੌਰ ਕੰਮਿਆਣਾ ,ਪਰਮਜੀਤ ਕੌਰ ਮਾਨ ਅਤੇ ਮਨਦੀਪ ਕੌਰ ਸੰਧੂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹੜਤਾਲ ਦਾ ਨੋਟਿਸ ਭੇਜ ਦਿੱਤਾ ਹੈ।  ਆਗੂਆਂ ਨੇ ਦੋਸ਼  ਲਾਇਆ ਹੈ ਕਿ ਕੋਵਿਡ19 ਦੀ ਮਹਾਂਮਾਰੀ ਦੌਰਾਨ ਔਖੀ ਹਾਲਤ ਵਿੱਚ ਕੰਮ ਬਦਲੇ ਪਹਿਲੀ ਜਨਵਰੀ ਤੋਂ 30 ਜੂਨ ਤੱਕ ਆਸਾ ਵਰਕਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਅਤੇ ਫੈਸੀਲੀਟੇਟਰਜ ਨੂੰ 1500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਸੀ ਜੋ ਕਿ ਹੁਣ ਵਧਾਉਣ ਦੀ ਬਜਾਏ  ਬੰਦ ਕਰ ਦਿੱਤਾ ਹੈ।
                      ਉਨਾਂ ਦੱਸਿਆ ਕਿ ਇਸ ਦੇ ਉਲਟ ਕਰੋਨਾ ਮਹਾਂਮਾਰੀ ਦੇ ਸੰਕਟ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਵਧਣ ਨਾਲ ਆਸ਼ਾ ਵਰਕਰਾਂ ਤੇ ਕੰਮ ਦਾ ਦਬਾਅ ਵਧ ਗਿਆ ਹੈ। ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ ਬਠਿੰਡਾ ਦੀ ਕਨਵੀਨਰ  ਸੁਰੰਜਨਾ  ਰਾਣੀ ਤੇ  ਜਰਨਲ ਸਕੱਤਰ  ਮਨਜੀਤ ਕੌਰ ਨੇ ਹੜਤਾਲ ਦਾ ਸੱਦਾ ਦਿੰਦਿਆਂ ਕਿਹਾ ਕਿ ਘਰ ਘਰ ਸਰਵੇਖਣ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਚਾਰ ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇ ਕੇ ਉਨਾਂ ਨਾਲ ਮਜਾਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਦਿਨ ਰਾਤ  ਗਰਮੀ ਵਿਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਵੈਬਸਾਈਟ ਨਾ ਚੱਲਣ ਕਾਰਨ ਡਾਟਾ ਚਾੜਣ ਲਈ ਖਜਲ ਖੁਆਰ ਹੋ ਰਹੀਆਂ ਹਨ ਜਿਸ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ। ਆਗੂਆਂ ਨੇ ਉਨਾਂ ਦੇ ਘਰ ਘਰ ਸਰਵੇਖਣ ਦੇ ਪੈਸਿਆਂ ਵਿੱਚ ਵਾਧਾ ਕਰਨ, ਪੰਜਾਬ ਕਰੋਨਾ ਮੁਕਤੀ ਫਤਿਹ ਮਿਸ਼ਨ ਪੂਰਾ ਹੋਣ ਤੱਕ ਉਨਾਂ ਨੂੰ ਮਿਲਦਾ ਕਰੋਨਾ ਮੁਕਤੀ ਭੱਤਾ ਜਾਰੀ ਰੱਖਣ ਅਤੇ ਆਸ਼ਾ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕਰਨ ਦੀ ਮੰਗ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!