9.8 C
United Kingdom
Monday, June 8, 2026

More

    ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਰੋਹ ਭਰਪੂਰ ਰੋਸ ਮੁਜਾਹਰਾ

    ਅਸ਼ੋਕ ਵਰਮਾ
    ਬਠਿੰਡਾ,8ਜੁਲਾਈ ।   ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਫਿਰਕੂ ਫਾਸ਼ੀ ਏਜੰਡੇ, ਵਿਰੋਧ ਦੀਆਂ ਸੁਰਾਂ ਨੂੰ ਜਬਰ ਨਾਲ ਦਬਾਉਣ ਦੀ ਤਾਨਾਸ਼ਾਹੀ ਪਹੁੰਚ  ਅਤੇ ਲੋਕ ਮਾਰੂ ਤੇ ਦੇਸ਼ ਵਿਰੋਧੀ ਨਵਉਦਾਰਵਾਦੀ ਨੀਤੀਆਂ ਖਿਲਾਫ਼ ਅੱਜ ਬਠਿੰਡਾ ਦੇ ਰੋਜ ਗਾਰਡਨ ਸਾਹਮਣੇ ਰੋਹ ਭਰਪੂਰ ਮੁਜਾਹਰਾ ਕੀਤਾ। ਇਸ ਮੌਕੇ ਜਿਲਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਜਿਸ ’ਚ ਦਰਜ ਮੰਗਾਂ ਨਾਂ ਮੰਨਣ ਦੀ ਸੂਰਤ ’ਚ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ।ਅੱਜ ਦੀ ਰੋਸ ਰੈਲੀ ਨੂੰ ਕਾਮਰੇਡ ਮਾਹੀਪਾਲ( ਆਰਐਮਪੀਆਈ), ਬਲਕਰਨ ਬਰਾੜ (ਸੀਪੀਆਈ) , ਮੁਖਤਿਆਰ ਸਿੰਘ ਪੂਹਲਾ ( ਇਨਕਲਾਬੀ ਕੇਂਦਰ ਪੰਜਾਬ) , ਲੋਕ ਰਾਜ ਮਹਿਰਾਜ  (ਲੋਕ ਸੰਗਰਾਮ ਮੋਰਚਾ), ਹਰਵਿੰਦਰ ਸੇਮਾ ( ਸੀਪੀਆਈ ਐਮਐਲ ਲਿਬਰੇਸ਼ਨ) ਅਤੇ ਜਨਤਕ ਆਗੂ ਅਮਰਜੀਤ ਸਿੰਘ ਹਨੀ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਦੀ ਮੋਦੀ ਸਰਕਾਰ ਪ੍ਰਤੀ ਸੁਰ ਤਿੱਖੀ ਰਹੀ ਜਦੋਂਕਿ ਕੈਪਟਨ ਸਰਕਗਾਰ ਨੂੰ ਸ਼ਬਦੀ ਹਮਲਿਆਂ ਨਾਲ ਨਿਸ਼ਾਨਾ ਬਣਾਇਆ।
                        ਬੁਲਾਰਿਆਂ ਨੇ ਦੋਸ਼ ਲਾਇਆ ਕਿ ਹਕੂਮਤਾਂ ਆਪਣੇ ਨਿੱਜੀ ਮੁਫਾਦਾਂ ਲਈ ਆਮ ਲੋਕਾਂ ਨੂੰ ਬੱਲੀ ਦਾ ਬੱਕਰਾ ਬਣਾ ਰਹੀ ਹੈ ਅਤੇ ਗਰੀਬਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਭੋਗ ਪਾਇਆ ਜਾ ਰਿਹਾ ਹੈ। ਉਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਬਿਜਲੀ ਦੇ ਬਿੱਲਾਂ ਰਾਹੀਂ ਲੋਕਾਂ ਦਾ ਗਲ ਘੁੱਟਣ ’ਚ ਕੋਈ ਕਸਰ ਨਹੀਂ ਛੱਡੀ ਤਾਂ ਮੋਦੀ ਸਰਕਾਰ ਬਿਜਲੀ ਸੋਧ ਬਿੱਲ ਰਾਹੀਂ ਨਿੱਜੀਕਰਨ ਦਾ ਰਾਹ ਪੱਧਰਾ ਕਰਕੇ ਧਨਾਢ ਘਰਾਣਿਆਂ ਦੀ ਲੁੱਟ ਦਾ ਰਾਹ ਪੱਧਰਾ ਕਰ ਰਹੀ ਹੈ। ਬੁਲਾਰਿਆਂ ਨੇ ਸਰਕਾਰੀ ਰਾਸ਼ਨ ਦੀ ਬਾਂਦਰਵੰਡ,ਮਾਈਕਰੋਫਾਇਨਾਂਸ ਕੰਪਨੀਆਂ ਵੱਲੋਂ ਔਰਤਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਸਿਹਤ ਸਹੂਲਤਾਂ ’ਚ ਕਟੌਤੀ ਕਰਨ ਵਜਗੇ ਮੁੱਦਿਆਂ ਤੇ ਸਰਕਾਰ ਨੂੰ ਆੜੇ ਹੱਥੀ ਲਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਤੇ ਸੂਬਾ ਸਰਕਾਰ ਨੇ ਲੋਕ ਦੋਖੀ ਅਤੇ ਗਰੀਬ ਵਿਰੋਧੀ ਵਤੀਰਾ ਨਾਂ ਤਿਆਗਿਆ ਤਾਂ ਆਉਂਦੇ ਦਿਨਾਂ ’ਚ ਸਰਕਾਰਾਂ ਨੂੰ ਘੇਰਿਆ ਜਾਏਗਾ ਅਤੇ ਫਰੰਟ ਸੰਘਰਸ਼ ਨੂੰ ਹੋਰ ਵੀ ਤੇਜ ਕਰੇਗਾ।
                                ਫਰੰਟ ਦੇ ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਹਾਲ ਹੀ ਵਿੱਚ ਕਿਸਾਨੀ ਅਤੇ ਆਮ ਗਰੀਬ ਖਪਤਕਾਰਾਂ ਨੂੰ ਭੁੱਖਮਰੀ ਦੀ ਅਵਸਥਾ ਵੱਲ ਧੱਕਣ ਵਾਲੇ ਤੇ ਫੈਡਰਲਿਜਮ ਦੇ ਦੋਖੀ ਆਰਡੀਨੈਂਸ ਰੱਦ ਕਰਨ, ਖਪਤਕਾਰਾਂ ਦੀ ਬੇਕਿਰਕ ਲੁੱਟ ਅਤੇ ਨਿੱਜੀ ਬਿਜਲੀ ਕਾਰੋਬਾਰੀਆਂ ਨੂੰ ਲਾਭ ਦੇਣ ਵਾਲਾ ਬਿਜਲੀ ਬਿੱਲ 2020 ਵਾਪਸ ਲੈਣ, ਮੁਲਤਵੀ ਕੀਤੇ ਕਿਰਤ ਕਾਨੂੰਨਾਂ ਇੰਨ- ਬਿੰਨ ਬਹਾਲ ਕਰਨ , ਸਿਹਤ ਸੇਵਾਵਾਂ, ਸਿੱਖਿਆ ਨੂੰ ਪੂਰੀ ਤਰਾਂ ਸਰਕਾਰੀ ਹੱਥਾਂ ਹੇਠ ਰੱਖਣ, ਗਿ੍ਰਫਤਾਰ ਕੀਤੇ ਬੁੱਧੀਜੀਵੀ ਅਤੇ ਸਰਕਾਰ ਵਿਰੋਧੀ ਜਨਤਕ- ਸਿਆਸੀ ਕਾਰਕੁੰਨ ਬਿਨਾਂ ਦੇਰੀ ਰਿਹਾ ਕਰਨ, ਸਰਕਾਰੀ ਨੀਤੀਆਂ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਮੁਕੱਦਮਿਆਂ ‘ਚ ਉਲਝਾਉਣ ਤੇ ਰੋਕ ਲਾਉਣ,ਜਮਹੂਰੀਅਤ, ਧਰਮਨਿਰਪੱਖਤਾ, ਫੈਡਰਲਿਜਮ ਤੇ ਸਾਂਝੀਵਾਲਤਾ ਨੂੰ ਖੋਰਾ ਲਾਉਣ ਦੀਆਂ ਕੁਚਾਲਾਂ ਰੋਕਣ  ਅਤੇ ਮਸਲਿਆਂ ਦਾ ਹੱਲ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਦੁਹਾਈ ਦਿੱਤੀ ਕਿ ਹਕੂਮਤਾਂ ਸੰਵਿਧਾਨ ਨੂੰ ਛਿੱਕੇ ਟੰਗ ਕੇ ਆਮ ਆਦਮੀ ਪ੍ਰਤੀ ਫਰਜ ਤੋਂ ਕੋਤਾਹੀ ਕਰ ਰਹੀਆਂ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ।

                      ਰੋਸ ਰੈਲੀ ’ਚ ਵੱਖ ਵੱਖ ਮਤੇ ਪਾਸ
    ਇਸ ਮੌਕੇ  ਸਰਵਸੰਮਤੀ ਨਾਲ ਬਠਿੰਡਾ ਥਰਮਲ ਨੂੰ ਪੂਰੀ ਸਮਰੱਥਾ ਨਾਲ ਚਲਾਉਣ  ਅਤੇ ਇਸ ਦੀ ਹਜਾਰਾਂ ਏਕੜ ਬੇਸ਼ਕੀਮਤੀ ਸੰਪਤੀ ਖੁਰਦ-ਬੁਰਦ ਕਰਨ ਦੀਆਂ ਸਾਜਿਸ਼ਾਂ ਰੋਕਣ ਦਾ ਮਤਾ ਪਾਸ ਕੀਤਾ ਗਿਆ। ਮਾਈਕਰੋ ਫਾਈਨਾਂਸ ਕੰਪਨੀਆਂ ਦੀ ਜਬਰੀ ਕਰਜ ਵਸੂਲੀ ਅਤੇ ਇਸਤਰੀਆਂ ਨਾਲ ਕੀਤਾ ਜਾ ਰਿਹਾ ਦੁਰਵਿਵਹਾਰ ਸਖਤੀ ਨਾਲ ਰੋਕਣ , ਲਾਕਡਾਊਨ ਦੌਰਾਨ ਸਰਕਾਰੀ ਰਾਸ਼ਨ ਵੰਡਣ ਮੌਕੇ ਹੋਏ ਕਥਿਤ ਵਿਤਕਰੇ ਤੇ ਕਥਿਤ ਘਪਲਿਆਂ ਦੀ ਨਿਰਪੱਖ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ, ਜਨਤਕ ਅਦਾਰਿਆਂ ਦਾ ਨਿੱਜੀਕਰਨ ਰੋਕਣ , ਤੇਲ ਕੀਮਤਾਂ ਕਾਬੂ ਕਰਨ ਅਤੇ ਬੱਸ ਕਿਰਾਇਆਂ ਵਿੱਚ ਕੀਤਾ ਵਾਧਾ ਵਾਪਸ ਲੈਣ ਦੇ ਮਤੇ ਨੂੰ ਵੀ ਮਨਜੂਰੀ ਦਿੱਤੀ ਗਈ। ਰੈਲੀ ਦੀ ਪ੍ਰਧਾਨਗੀ ਮਿੱਠੂ ਸਿੰਘ ਘੁੱਦਾ, ਜਸਵੀਰ ਕੌਰ ਸਰਾਂ, ਜਗਜੀਤ ਸਿੰਘ ਲਹਿਰਾ ਮੁਹੱਬਤ, ਪਿ੍ਰਤਪਾਲ ਸਿੰਘ ਰਾਮਪੁਰਾ, ਬਲਵੰਤ ਸਿੰਘ ਮਹਿਰਾਜ ਨੇ ਕੀਤੀ ਜਦੋਂਕਿ ਮੰਚ ਸੰਚਾਲਨ ਪ੍ਕਾਸ਼ ਸਿੰਘ ਨੰਦਗੜ ਨੇ ਕੀਤਾ। ‘ਮਾਲਵਾ ਸੰਗੀਤ ਮੰਡਲੀ‘ ਦੇ ਹਰਦੀਪ ਮਹਿਣਾ ਅਤੇ ਮੰਦਰ ਜੱਸੀ ਵੱਲੋਂ ਇਨਕਲਾਬੀ ਕਵੀਸ਼ਰੀਆਂ ਅਤੇ ਗੀਤ ਪੇਸ਼ ਕੀਤੇ ਗਏ।                 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!