ਆਕੜ ਵਿੱਚ ਨਹੁੰ ਨ੍ਹੀਂ ਖੁੱਭਦਾ,
ਮੋਢਿਆਂ ਉਪਰੋਂ ਥੁੱਕਦਾਂ ਏ।
ਮਾੜੇ ਉੱਪਰ ਰੋਹਬ ਜਮਾਉਨਾ,
ਤਕੜੇ ਦੇ ਅੱਗੇ ਝੁੱਕਦਾਂ ਏ।
?ਨਿਮਰਤਾ ਸਾਦਗੀ ਹਲੀਮੀ ਦੇ,
ਅਰਥ ਅਸਲੋਂ ਭੁੱਲ ਗਿਆਂ ।
ਰਿਸ਼ਤੇ ਨਾਅਤੇ ਭੁੱਲਕੇ ਸਾਰੇ,
ਮਾਇਆ ਉੱਪਰ ਡੁੱਲ ਗਿਆਂ ।
ਵਿਸ਼ਵਾਸ ਜਿਹੜਾ ਕਰਦਾ ਏ,
ਡੰਡਾ ਓਹਦਾ ਹੀ ਡੁੱਕਦਾਂ ਏ।
ਮਾੜੇ ੳਪਰ ਰੋਹਬ ਜਮਾਉਨਾ………।
?ਹੱਕ ਸੱਚ ਇਨਸਾਫ ਦੇ ਉੱਤੇ,
ਖੜ੍ਹਨਾ ਤੈਨੂੰ ਆਉਂਦਾ ਨਹੀਂ।
ਜਿੱਥੇ ਕਿਤੇ ਵੀ ਧੱਕਾ ਹੋਵੇ,,
ਉਥੇ ਕਦੇ ਖੜ੍ਹਾਉਂਦਾ ਨਹੀਂ।
ਅਮੀਰ ਦੇ ਤੂੰ ਔਗਣ ਕੱਜੇਂ,
ਗਰੀਬ ਦੀ ਗੱਲ ਚੁੱਕਦਾਂ ਏ।
ਮਾੜੇ ਉੱਪਰ ਰੋਹਬ ਜਮਾਉਨਾ…….।
?ਉੱਤਮ ਜੀਵਨ ਪਾ ਕੇ ਵੀ ਤੂੰ,
ਘਟੀਆ ਹੀ ਕੰਮ ਕਰਦਾਂ ਏ।
ਦੁਨੀਆਂ ਮੈਨੂੰ ਕੀ ਆਖੇਗੀ,
ਭੋਰਾ ਨਾ ਬੰਦਿਆ ਡਰਦਾਂ ਏਂ।
ਜੀਹਦੇ ਤੱਕ ਵੀ ਗੌਂ ਹੈ ਹੁੰਦਾ,
ਓਹਦੇ ਕੋਲ ਹੀ ਰੁਕਦਾਂ ਏਂ।
ਮਾੜੇ ਉਪਰ ਰੋਹਬ ਜਮਾਉਂਨਾ…….।
?ਮਨੁੱਖਾ ਜਨਮ ਉਤਮ ਹੈ ਬੰਦੇ,
ਐਵੇਂ ਕਿਤੇ ਗਵਾ ਨਾ ਬੈਠੀਂ।
‘ਅਮਰੀਕ ਤਲਵੰਡੀ’ ਵਰਗੇ ਤੋਂ,
ਗੱਲਾਂ ਕਿਤੇ ਕਰਾ ਨਾ ਬੈਠੀਂ।
ਸੋਚ ਸਮਝ ਕੇ ਚੁੱਕ ਬੰਦਿਆ,
ਕਦਮ ਜਿਹੜਾ ਵੀ ਚੁੱਕਦਾਂ ਏਂ।
ਮਾੜੇ ਉੱਪਰ ਰੋਹਬ ਜਮਾਉਨਾ……..।
ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ,ਗਲੀ ਨੰ-13.
ਮੁੱਲਾਂਪੁਰ ਦਾਖ਼ਾ(ਲੁਧਿਆਣਾ)9463542896.