10.9 C
United Kingdom
Sunday, September 6, 2026

More

    ਚੰਨ

    ਰਜਨੀ ਵਾਲੀਆ, ਕਪੂਰਥਲਾ

    ਚੰਨ ‘ਚ ਵੀ ਦਾਗ ਕਹਿੰਦੇ,
    ਓਹ ਵੀ ਨਈਂ ਸੋਹਣਾ |
    ਜੇ ਗੱਲ ਕਰਾਂ ਸੋਹਣਿਆਂ ਦੀ,
    ਤੇਰੇ ਜਿਹਾ ਨਈਂ ਕੋਈ ਹੋਣਾ |
    ਬੋਲ ਮਿਸ਼ਰੀ ਜਏ ਕੰਨਾਂ ਵਿੱਚ,
    ਘੋਲ ਚੰਨ ਵੇ |
    ਦੋ ਘੜੀਆਂ ਬਹਿ ਮੇਰੇ ਨਾਲ,
    ਬੋਲ ਚੰਨ ਵੇ |

    ਤੇਰੇ ਕਰਾਂ ਮੈਂ ਦੀਦਾਰ ਉੱਠ,
    ਤੜਕੇ ਸਵੇਰੇ |
    ਫਿਰ ਕੰਨੀਂ ਕਾਂ-ਕਾਂ ਪੈਂਦੀ,
    ਕਾਗ ਬੋਲਦਾ ਬਨੇਰੇ |
    ਬਹੀਏ ਚਿੱਤ ਕਰੇ ਦੋਵੇਂ,
    ਕੋਲ ਚੰਨ ਵੇ |
    ਚੰਨ ਚ ਵੀ ਦਾਗ

    ਤੈਨੂੰ ਹਰ ਵੇਲੇ ਨੇੜੇ-ਨੇੜੇ
    ਮਹਿਸੂਸ ਕਰੀ ਜਾਵਾਂ |
    ਵੇ ਤੇਰਾ ਚੇਤਾ ਜਦੋਂ ਆਵੇ,
    ਠੰਡਾ ਹੌਕਾ ਭਰੀ ਜਾਵਾਂ |
    ਤੇਰੇ ਨਾਲੋਂ ਦੱਸ ਕੀਏ,
    ਅਨਮੋਲ ਚੰਨ ਵੇ |
    ਚੰਨ ਚ ਵੀ ਦਾਗ

    ਤੇਰੇ ਨਾਲ ਅੰਬਰਾਂ ਤੇ ਘਰ ,
    ਪਾਉਣ ਨੂੰ ਫਿਰਾਂ |
    ਤੇਰੇ ਸਾਰੇ ਦੁੱਖ ਚੰਨਾਂ ਮੈਂ,
    ਵੰਡਾਉਣ ਨੂੰ ਫਿਰਾਂ |
    ਹਾਮੀ ਭਰ ਗੱਲ ਕਰ ਨਾ,
    ਤੂੰ ਗੋਲ ਚੰਨ ਵੇ |
    ਚੰਨ ਚ ਵੀ ਦਾਗ

    ਤੇਰਾ ਦੁੱਖ ਜਿਹੜਾ ਹੋਵੇ ਦੁੱਖ,
    ਵਿੱਚ ਮੈਂ ਸ਼ਰੀਕ |
    ਚੇਤੇ ਰੱਖਣੀ ਏ ਤੇਰੇ ਆਉਣ,
    ਜਾਣ ਦੀ ਤਰੀਕ |
    ਵੇ ਤੋਲਣੈਂ ਤਾਂ ਪੂਰਾ-ਪੂਰਾ,
    ਤੋਲ ਚੰਨ ਵੇ |
    ਚੰਨ ਚ ਵੀ ਦਾਗ

    ਰਜਨੀ ਇੱਕ ਵਾਰ ਆਖੇ ਤੇ,
    ਤੂੰ ਮੰਨ ਲਵੇਂ ਸਾਰੀ,
    ਤੈਨੂੰ ਕਿੰਨਾਂ ਮੇਰਾ ਤੇਹ ਏ,
    ਜਾਨ ਤੈਥੋਂ ਵਾਰੀ |
    ਕੁੰਡੀ ਦਿਲ ਦੀ ਤੂੰ ਅੱਜ,
    ਫੇਰ ਖੋਲ ਚੰਨ ਵੇ |
    ਚੰਨ ਚ ਵੀ ਦਾਗ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!