ਮੈਂ ਕਿਸਾਨ ਪੰਜਾਬ ਦਾ, ਖੁਸ਼ਹਾਲ ਨਹੀਂ ਹਾਂ ।
ਹਾਲ ਨਹੀਂ ਕੁੱਝ ਚੰਗਾ, ਸੁਰਤਾਲ ਨਹੀਂ ਹਾਂ ।।
ਦੁਨੀਆਂ ਦਾ ਅੰਨਦਾਤਾ ਕਹਿ, ਮੈਨੂੰ ਵਡਿਆਉਦੇ ।
ਮੰਡੀਆਂ ਵਿੱਚ ਅੰਨ ਰੁਲਦਾ, ਬੇਹਾਲ ਸਹੀ ਹਾਂ ।।
ਐ ਸਰਕਾਰੋ ਸੁਣ ਲਵੋ, ਐ ਨੀਤੀਆਂ ਘਾੜੋ ।
ਅਰਥਸ਼ਾਸਤਰ ਦੇ ਪੰਨੀਂ, ਮਿਲਦੇ ਦਾਲ ਦਹੀਂ ਨਾ ।।
ਕਿਸੇ ਦਾ ਜੀਅ ਨਹੀਂ ਕਰਦਾ, ਕਰਨ ਨੂੰ ਖੁਦਕੁਸ਼ੀਆਂ ।
ਰੂਹ ਕਹਿੰਦੀ ਮੈਂ ਮੌਤ ਚੋਂ, ਜਿੰਦਗੀ ਭਾਲ ਰਹੀ ਹਾਂ ।।
ਕੀ ਮੈਂ ਆਪਣੀ ਔਲਾਦ ਨੂੰ, ਕਿਸਾਨ ਬਣਾਵਾਂਗਾ ।
ਨਹੀਂ ਨਹੀਂ ਸੁੱਖਵਿੰਦਰਾ, ਏਹ ਸਵਾਲ ਕਹੀ ਨਾ ।।
ਮੈਂ ਕਿਸਾਨ ਪੰਜਾਬ ਦਾ, ਖੁਸ਼ਹਾਲ ਨਹੀਂ ਹਾਂ ।
ਹਾਲ ਨਹੀਂ ਕੁੱਝ ਚੰਗਾ, ਸੁਰਤਾਲ ਨਹੀਂ ਹਾਂ ।।
ਸੁੱਖਵਿੰਦਰ ਸਿੰਘ
ਬੋਦਲਾਂਵਾਲਾ