10.9 C
United Kingdom
Sunday, September 6, 2026

More

    ਦੁੱਖ ਦਾ ਪਹਿਰੇਦਾਰ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਕੱਚੀ ਨੀਂਦੇ ਜਾਗ ਪਿਆ,
    ਮੇਰੇ ਦੁੱਖ ਦਾ ਪਹਿਰੇਦਾਰ |
    ਕਣੀਆਂ ਪਈਆਂ ਤੇ ਢਹਿ ,
    ਗਿਆ ਮੇਰਾ ਕੱਚਾ ਸੀ ਘਰ-ਬਾਹਰ |

    ਰੱਖੀਆਂ ਸਨ ਮੈਂ ਕਾਨੀਆਂ,
    ਕਿ ਮੈ ਛੱਤ ਤੇ ਪਾਵਾਂਗਾ |
    ਮਹਿਫੂਜ਼ ਰਹੇਗਾ ਥੋੜਾ,
    ਮੈਂ ਜਦੋਂ ਕਿਤੇ ਵੀ ਜਾਵਾਂਗਾ |
    ਹੁਣ ਤਾਂ ਸੁਪਨਾ ਵੀ ਆ ਜਾਵੇ,
    ਤਾਂ ਦੇਂਦੈ ਮੈਨੂੰ ਠਾਰ |
    ਕੱਚੀ ਨੀਂਦੇ ਜਾਗ ਪਿਆ

    ਹੁਣ ਤਾਂ ਜਦ ਵੀ ਪੜਦਾਂ-ਸੁਣਦਾਂ,
    ਹੰਝੂ ਨੈਣੀਂ ਜਾਂਦੇ ਆ |
    ਮੇਰੇ ਜਖਮ ਦੇ ਕੀੜੇ ਦੱਸੋ,
    ਮੈਨੂੰ ਕਿਉਂ ਨਈ ਜਾਂਦੇ ਖਾ |
    ਬਿਨ ਮਲਾਹ ਦੇ ਮੇਰੀ ਕਿੱਦਾਂ,
    ਪਾਰ ਲੱਗੂ ਪਤਵਾਰ |
    ਕੱਚੀ ਨੀਂਦੇ ਜਾਗ ਪਿਆ

    ਮੈਂ ਝੂਠ ਕਦੇ ਨਈਂ ਬੋਲਿਆ,
    ਤੇ ਮਰਨਾ ਜੇ ਮਨਜੂਰ |
    ਜਿਸ ਜੀਅ ਦੇ ਵਿੱਚ ਰੂਹ,
    ਮੇਰੀ ਵੱਸੇ ਓ ਰਹਿੰਦਾ ਮੈਥੋ ਦੂਰ |
    ਓ ਢਿੱਲਾ-ਮੱਠਾ ਵੀ ਹੋ ਜਾਵੇ,
    ਉਹਦੀ ਭਲੀ ਕਰੇ ਕਰਤਾਰ |
    ਕੱਚੀ ਨੀਦੇ ਜਾਗ ਪਿਆ

    ਓ ਹੱਸਦੀ ਤੇ ਮੈਂ ਵੀ ਹੱਸਦਾ,
    ਓ ਰੋਵੇ ਤੇ ਪਵਾਂ ਮੈਂ ਰੋ |
    ਉਹਦੀ ਰਗ-ਰਗ ਵਿੱਚ ਮੈ ਧੜਕਦਾ,
    ਪੈ ਗਿਆ ਜੀਹਦੇ ਨਾਲ ਮੋਹ |
    ਓਦੇ ਕਹਿਣ ਤੇ ਜਿੱਤਦਾ ਤੇ ਓਦੇ
    ਕਹਿਣ ਤੇ ਜਾਵਾਂ ਹਾਰ |
    ਕੱਚੀ ਨੀਦੇ ਜਾਗ ਪਿਆ

    ਏ ਕੈਸੀ ਘੜੀ ਇਮਤਿਹਾਨ ਦੀ,
    ਮੈਂ ਕਰ ਨਈਂ ਸਕਦਾ ਕੁਝ |
    ਜਗ ਵੀ ਰਿਹਾ ਏਂ ਕਿੱਥੇ ਦੁੱਖਭੰਜਨਾਂ,
    ਤੇ ਸਕਦਾ ਵੀ ਨਈਂ ਬੁਝ |
    ਆਪਣੀਂ ਮਹਿਰਮ ਦੇ ਲਈ ਫੁੱਲ ਹਾਂ,
    ਤੇ ਲੋਕਾਂ ਦੇ ਲਈ ਖਾਰ |
    ਕਂਚੀ ਨੀਂਦੇ ਜਾਗ ਪਿਆ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!