22.5 C
United Kingdom
Sunday, June 21, 2026

More

    ਮਨਜੀਤ ਸਿੰਘ ਬਰਾੜ ਐਸ.ਪੀ ਵੱਲੋਂ ਗੁਰਪ੍ਰੇਮ ਹਸਪਤਾਲ ਦਾ ਉਦਘਾਟਨ ਬੂਟੇ, ਮਾਸਕ ਅਤੇ ਸੈਨੇਟਾਈਜਰ ਵੰਡਕੇ ਕੀਤਾ

    ਮਲੇਰਕੋਟਲਾ, 7 ਜੁਲਾਈ (ਪੰਜ ਦਰਿਆ ਬਿਊਰੋ)

    ਮਲੇਰਕੋਟਲਾ ਦੇ ਐਸ.ਪੀ ਮਨਜੀਤ ਸਿੰਘ ਬਰਾੜ, ਨਵੇਂ ਖੁੱਲੇ ਗੁਰਪ੍ਰੇਮ ਹਸਪਤਾਲ ਦੇ ਮਾਲਕ ਡਾ. ਮਨਿੰਦਰ ਸਿੰਘ ਗਿੱਲ ਐਮ.ਡੀ ਅਤੇ ਪਰਬੰਧਕ ਹਸਪਤਾਲ ਦੇ ਉਦਘਾਟਨ ਮੌਕੇ ਲੋਕਾਂ ਨੂੰ ਬੂਟੇ, ਮਾਸਕ ਅਤੇ ਸੈਨੇਟਾਈਜਰ ਵੰਡਦੇ ਹੋਏ।

    ਸ਼ਹਿਰ ਮਲੇਰਕੋਟਲਾ ਵਿਖੇ ਨਵੇਂ ਖੁੱਲੇ ਗੁਰਪ੍ਰੇਮ ਹਸਪਤਾਲ ਦਾ ਰਸਮੀ ਤੌਰ ਤੇ ਉਦਘਾਟਨ ਮਲੇਰਕੋਟਲਾ ਦੇ ਐਸ.ਪੀ ਸ. ਮਨਜੀਤ ਸਿੰਘ ਬਰਾੜ ਵੱਲੋਂ ਕੀਤਾ ਗਿਆ। ਇਸ ਮੌਕੇ ਹਸਪਤਾਲ ਦੇ ਬਾਹਰ ਐਸ.ਪੀ ਮਨਜੀਤ ਸਿੰਘ ਬਰਾੜ ਮਲੇਰਕੋਟਲਾ, ਡਾ. ਮਨਿੰਦਰ ਸਿੰਘ ਗਿੱਲ ਐਮ.ਡੀ ਅਤੇ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਆਉਣ ਜਾਣ ਵਾਲੇ ਲੋਕਾਂ ਨੂੰ ਫੁੱਲਦਾਰ, ਛਾਂਦਾਰ ਅਤੇ ਫ਼ਲਦਾਰ ਬੂਟੇ ਵੰਡੇ ਉੱਥੇ ਹੀ ਲੋਕਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੀ ਵੰਡੇ ਗਏ। ਐਨਾ ਹੀ ਨਹੀਂ ਬਲਕਿ ਇਸ ਮੌਕੇ ਹਸਪਤਾਲ ਦੇ ਡਾ. ਮਨਿੰਦਰ ਸਿੰਘ ਗਿੱਲ ਅਤੇ ਐਸ.ਪੀ ਮਨਜੀਤ ਸਿੰਘ ਬਰਾੜ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਨਾਲ ਮਿਲਕੇ ਲੜਨ ਦੀ ਜਿੱਥੇ ਅਪੀਲ ਕੀਤੀ ਗਈ ਉੱਥੇ ਹੀ ਹਮੇਸ਼ਾ ਮਾਸਕ ਲਗਾਉਣ ਦੀ ਅਪੀਲ ਵੀ ਕੀਤੀ। ਜਿਕਰਯੋਗ ਹੈ ਕਿ  ਨਵੇਂ ਖੁੱਲੇ ਗੁਰਪ੍ਰੇਮ ਹਸਪਤਾਲ ਦੇ ਮਾਲਕ ਡਾ. ਮਨਿੰਦਰ ਸਿੰਘ ਗਿੱਲ ਐਮ.ਡੀ ਜੋ ਪਹਿਲਾਂ ਹਜਰਤ ਹਲੀਮਾ ਹਸਪਤਾਲ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਵੱਲੋਂ ਹੁਣ ਆਪਣਾ ਹਸਪਤਾਲ ਖੋਲਿਆ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!