6.9 C
United Kingdom
Saturday, March 7, 2026

More

    ਮਸਲਾ ਪਾਣੀ ਦਾ

    ਅੱਜ ਪਾਣੀ ਦਾ ਮਸਲਾ ਗਭੀਰ ਬਣਿਆ,

    ਹੁਣ ਨਹਿਰਾਂ ‘ਚ ਲੱਭੇ ਨਾ ਯਾਰ ਪਾਣੀ।

    ਪਾਣੀ ਗੰਧਲੇ ਹੋਏ ਹਰ ਸ਼ਹਿਰ ਅੰਦਰ,

    ਪੀ ਕੇ ਮਰ ਰਿਹਾ ਹਰ ਪਰਿਵਾਰ ਪਾਣੀ।

    ਮਿੱਲਾਂ ਵਾਲਿਆਂ ਇੱਕੋ ਸ਼ਰਮ ਲਾਹੀ
    ਕੀਤੇ ਹਰ ਪ੍ਰਾਣੀ ਬੀਮਾਰ ਪਾਣੀ ।

    ਪਾਣੀ ਗੰਦਗੀ ਦਾ ਪਾਉਂਦੇ ਇਹ ਲੋਕੀਂ,

    ਰੋਕ ਸਕਦੀ ਨਹੀਂ ਸਰਕਾਰ ਪਾਣੀ ।

    ਡੱਡੂ, ਮੱਛੀਆਂ, ਕਛੂਏ ਮਰਨ ਲਗੇ,
    ਪਾਣੀ ਪੀ ਕੇ ਮਰਨ ਗਟਾਰ ਪਾਣੀ।

    ਬਗਲੇ ਮੁਰਗਾਬੀਆਂ ਐਤਕੀਂ ਮਰੇ ਬਹੁਤੇ,

    ਝੱਲ ਹੋਵੇ ਨਾ ਇਹ ਗਵਾਰ ਪਾਣੀ।

    ਬੀਕਾਨੇਰ ਨੂੰ ਜਾਵੇ ਇਹ ਨਹਿਰ ਵੱਢੀ,

    ਕਾਲਾ ਕਰਤਾ ਇੰਹਨਾਂ ਸਰਦਾਰ ਪਾਣੀ।

    ਕਈਆਂ ਪਿੰਡਾਂ ਦੇ ਲੋਕ ਬੀਮਾਰ ਕੀਤੇ,

    ਬੱਚੇ, ਬੁੱਢੇ, ਤੇ ਨਰ,ਨਾਰ ਪਾਣੀ।

    ਚੰਗੀ ਜਮੀਨ ‘ਤੇ ਸਾਧਾਂ ਬਣਾਏ ਡੇਰੇ,

    ਇਨ੍ਹਾਂ ਸਾਧਾਂ ਦਾ ਬਣੇ ਸ਼ਿੰਗਾਰ ਪਾਣੀ ।

    ਕਈ ਮੁਰਦਿਆਂ ਨੂੰ ਲੋਕ ਰੋਜ਼ ਤਾਰਨ,

    ਮੱਥਾ ਟੇਕਦੇ ਜਾ ਦਰਬਾਰ ਪਾਣੀ ।

    ਗੰਦਾ ਪਾਣੀ ਜੇ ਵਗਦਾ ਰਿਹਾ ਏਦਾਂ,

    ਮਾਰ ਦੇਵੇਗਾ ਅੱਧਾ ਸੰਸਾਰ ਪਾਣੀ ।

    ਸਮੇਂ ਦੀਆਂ ਸਰਕਾਰਾਂ ਨੂੰ ਕਹੇ “ਸੰਧੂ,
    ਕਿਵੇਂ ਸੁੱਧ ਹੋਊ ਕਰੀਏ ਵਿਚਾਰ ਪਾਣੀ?
    (ਲੇਖਕ)
    ਹਰੀ ਸਿੰਘ ਸੰਧੂ ਸੁਖੇਵਾਲਾ
    ਮੋਬਾ,,98774 / 76161

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!