12.4 C
United Kingdom
Monday, May 20, 2024

More

    ਕੁਦਰਤ

    ਰਜਨੀ ਵਾਲੀਆ, ਕਪੂਰਥਲਾ

    ਦੇਖੋ ਅੱਜ ਕੁਦਰਤ ਨੇ,
    ਕੀ-ਕੀ ਮੈਨੂੰ ਰੰਗ ਵਿਖਾਏ |
    ਹੁਣ ਕਿਹੜੀ ਗੱਲੋਂ ਆਪਣੇ,
    ਵੀ ਮੈਨੂੰ ਲੱਗਣ ਪਰਾਏ |

    ਮੇਰੇ ਹਰ ਇੱਕ ਕੰਮ ਵਿੱਚ,
    ਨੁਕਤਾ-ਚੀਨੀ ਲਾਭ ਭਾਲਦੇ |
    ਬੇਕਦਰਾ ਬੰਦਾ ਇੱਕ ਦਿਨ,
    ਆਪੇ ਆਪਣੀਂ ਕਦਰ ਗਵਾਏ |

    ਸਭਨਾਂ ਦਾ ਮੈਂ ਏਨਾ-ਕੀਤਾ,
    ਏਨਾ-ਕੀਤਾ ਮੁੱਲ ਪਿਆ ਨਾ |
    ਲਓ ਹੁਣ ਨਿੰਦਣ ਆ ਗਏ,
    ਇਹਨਾਂ ਨੂੰ ਨਾ ਸ਼ਰਮ ਹਯਾਏ |

    ਮੈਨੂੰ ਪਤਾ ਮੈਂ ਕੀਂਕਣ-ਕੀਂਕਣ,
    ਆਪਣਾ ਆਪ ਬਚਾਇਆ ਏ |
    ਕਈਆਂ ਤੋਂ ਮੈਨੂੰ ਜ਼ਹਿਨੀ,
    ਤੌਰ ਤੇ ਮਿਲੀ ਸਜ਼ਾ ਏ |

    ਜੋ ਹਾਲੇ ਵੀ ਮੇਰਾ ਮੱਥਾ,
    ਅਕਸਰ ਚੁੰਮਣ ਆ ਜਾਂਦੀ |
    ਨੀ ਹੈਂ ਜਿੱਥੇ ਵੀ ਜੀਉਂਦੀ,
    ਰਓ ਬਾਬਲ ਦੀਏ ਦੁਆਏ |

    ਚੰਗਾ ਏ ਜੇ ਕੁਝ ਨਾ,
    ਬੋਲਾਂ ਚੁੱਪ ਰਹਿ ਜਾਵਾਂ |
    ਫਿਰ ਖੁਦ ਨੂੰ ਪੁੱਛਾਂ ਇਸ,
    ਵਿੱਚ ਦੱਸ ਕੀ ਤੇਰੀ ਕਲਾਏ |

    ਜੋ ਮਾਂ ਨੇ ਸਨ ਮੱਤਾਂ ਦਿੱਤੀਆਂ,
    ਉਹਨਾਂ ਤੇ ਪਹਿਰਾ ਦੇਂਦੀ ਰਹੀ |
    ਸਹਿਣ ਨਾਲ ਚੁੱਪ ਕਰਕੇ,
    ਵੀ ਕਦੇ ਹੋਇਆ ਭਲਾ ਏ |

    ਮੈਂ ਬਸ ਦੱਸਿਆ ਹੀ ਨਈਂ,
    ਮਾਂ ਆਪਣੀ ਨੂੰ ਜਾ-ਜਾ ਪੇਕੇ |
    ਮਾੜੀ ਗੁਜ਼ਰੀ ਹੁਣ ਚੰਗੀ ਆ,
    ਗਈ ਤੇਰੇ ਨਾ ਕੀ ਗਿਲਾ ਏ |

    ਸੂਰਜ ਚੜੇ ਤੇ ਧੁੱਪਾਂ ਸੇਕੀਆਂ ਤੇ,
    ਰਜਨੀ ਭੁੱਜ-ਭੁੱਜ ਹੋਈ ਛੱਲੀ |
    ਰੱਬ ਸੱਚਾ ਸੱਚੀਂ ਵਿਛੜਆਂ ,
    ਨੂੰ ਆਪ ਹੀ ਆਣ ਮਿਲਾਏ |

    PUNJ DARYA

    Leave a Reply

    Latest Posts

    error: Content is protected !!