3.1 C
United Kingdom
Sunday, March 8, 2026

More

    ਵਾਸਤਾ ਈ ਰੱਬ ਦਾ

    ਜੱਗਾ ਗਿੱਲ

    ਵਾਸਤਾ ਈ ਰੱਬ ਦਾ। ਜੀ ਭਲਾ ਮੰਗੋ ਸਭ ਦਾ
    ਵਾਸਤਾ ਈ ਰੱਬ ਦਾ। ਜੀ ਭਲਾ ਮੰਗੋ ਸਭ ਦਾ

    ਪਾਣੀਆਂ ਦੇ ਵਿੱਚ ਜ਼ਹਿਰ। ਛੱਡ ਦੇਵੋ ਘੋਲਣੀ
    ਹੱਥਾਂ ਨਾਲ ਦਿੱਤੀ ਪੈਣੀਂ। ਮੂੰਹਾਂ ਨਾਲ ਖੋਲ੍ਹਣੀ
    ਬਣ ਕੇ ਸਿਆਣੇ ਕੰਮ। ਕਰ ਲਈਏ ਚੱਜ ਦਾ
    ਵਾਸਤਾ ਏ ਰੱਬ ਦਾ। ਜੀ ਭਲਾ ਮੰਗੋ ਸਭ ਦਾ

    ਭੁੱਲਕੇ ਵੀ ਹੱਕ ਨੀ। ਬੇਗਾਨਾ ਕਦੇ ਖਾਈਦਾ
    ਰੁੱਖੀ ਮਿੱਸੀ ਖ੍ਹਾ ਕੇ ਸਦਾ। ਸ਼ੁਕਰ ਮਨਾਈ ਦਾ
    ਓਸੇ ਨੂੰ ਫਿਕਰ ਰਹਿੰਦਾ। ਹਰ ਵੇਲੇ ਜੱਗ ਦਾ
    ਵਾਸਤਾ ਏ ਰੱਬ ਦਾ। ਜੀ ਭਲਾ ਮੰਗੋ ਸਭ ਦਾ

    ਦੌਲਤਾਂ ਤੇ ਤਾਕਤਾਂ ਦਾ। ਮਾਣ ਨਹੀਓ ਕਰੀ ਦਾ
    ਓਹਦੀਆਂ ਨਿਆਮਤਾਂ ਨੇ। ਓਸ ਕੋਲੋਂ ਡਰੀ ਦਾ
    ਪਾਪਾਂ ਵਾਲਾ ਭਰ ਕੇ। ਜ਼ਰੂਰ ਘੜਾ ਭੱਜਦਾ
    ਵਾਸਤਾ ਈ ਰੱਬ ਦਾ। ਜੀ ਭਲਾ ਮੰਗੋ ਸਭ ਦਾ

    ਖਾਲ਼ੀ ਹੱਥ ਆਏ ਗਿੱਲਾ।ਖਾਲ਼ੀ ਹੱਥ ਜਾਣਾਂ ਏ
    ਔਖੇ ਵੇਲੇ ਕੰਮ ਆਊ। ਮੰਨ ਲਈਏ ਭਾਣਾ ਜੇ
    ਰੁਕ ਜਾਏ ਨਬਜ਼ ਕਦੋਂ। ਪਤਾ ਨਹੀਂਓ ਲੱਗਦਾ
    ਵਾਸਤਾ ਏ ਰੱਬ ਦਾ। ਜੀ ਭਲਾ ਮੰਗੋ ਸਭ ਦਾ
    ਵਾਸਤਾ ਈ ਰੱਬ ਦਾ। ਜੀ ਭਲਾ ਮੰਗੋ ਸਭ ਦਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!