
ਸੰਗਰੂਰ . ਕੁਲਵੰਤ ਛਾਜਲੀ
ਅੱਜ ਪਿੰਡ ਛਾਜਲੀ ਵਿਖੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਦੀ ਨਵ ਨਿਯੁਕਤ ਜਿਲ੍ਹਾ ਅਬਜਰਬਰ ਐਮ. ਐਲ.ਏ ਪ੍ਰੋਫੈਸਰ ਬਲਜਿੰਦਰ ਕੌਰ ਤਲਵੰਡੀ ਸਾਬੋ ਦੇ ਲੱਗਣ ਤੇ ਪਹਿਲੀ ਵਾਰ ਹਲਕਾ ਦਿੜ੍ਹਬਾ ਦੇ ਸਭ ਤੋਂ ਵੱਡੇ ਪਿੰਡ ਛਾਜਲੀ ਵਿਚ ਆਉਣ ਤੇ ਵਲੰਟੀਅਰਾਂ ਵੱਲੋ ਭਰਵਾਂ ਸਵਾਗਤ ਕੀਤਾ ਗਿਆ।ਇਹ ਮੀਟਿੰਗ ਛਾਜਲੀ ਦੀ ਪਰਸੂਰਾਮ ਧਰਮਸ਼ਾਲਾ ਵਿਖੇ ਲੀਗਲ ਵਿੰਗ ਪੰਜਾਬ ਦੇ ਤੇਜਿੰਦਰ ਸਿੰਘ ਸੋਹੀ ਦੀ ਅਗਵਾਈ ਹੇਠ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਅੰਦਰ ਬਿਜਲੀ,ਪਾਣੀ ਅਤੇ ਹੋਰ ਸਮੱਸਿਆਵਾਂ ਤੋਂ ਨਿਜਾਤ ਪਾਉਣ ਲਈ ਤਕੜੇ ਹੋ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬੀਆਂ ਨੂੰ ਦਿੱਲੀ ਵਾਂਗ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤੇ ਜੋ ਵਲੰਟੀਅਰ ਪਾਰਟੀ ਪ੍ਰਤੀ ਵਫਾਦਾਰੀ ਦਿਖਾ ਕੇ ਤਨਦੇਹੀ ਨਾਲ ਕੰਮ ਕਰਨ ਵਿੱਚ ਜੁੱਟੇ ਹੋਏ ਹਨ ਉਹ ਪਾਰਟੀ ਵਿੱਚ ਨਵੀਂ ਉਮੀਦ ਰਾਹੀਂ ਹੋਰ ਲੋਕਾਂ ਨੂੰ ਜੁੜਨ ਲਈ ਉਤਸ਼ਾਹਿਤ ਕਰਨ ਤਾਂ ਜੋ ਪੰਜਾਬ ਨੂੰ ਅਕਾਲੀਆਂ ਅਤੇ ਕਾਂਗਰਸੀਆਂ ਦੇ ਸ਼ਿਕੰਜੇ ਚੋਂ ਅਜਾਦ ਕਰਵਾ ਕੇ ਪੰਜਾਬ ਦੇ ਲੋਕਾਂ ਸੁੱਖ ਦਾ ਸਾਹ ਦਿਵਾਇਆ ਜਾਵੇ। ਸਾਨੂੰ ਸਾਰਿਆਂ ਨੂੰ ਜਿਲ੍ਹਾ ਸੰਗਰੂਰ ਤੇ ਹੁਣ ਹੀ ਕੰਪੇਨਿੰਗ ਸ਼ੁਰੂ ਕਰਕੇ ਪਾਰਟੀ ਦੀ ਮਜ਼ਬੂਤੀ ਲਈ ਦਿਨ-ਰਾਤ ਮਿਹਨਤ ਕਰਨ ਵਿੱਚ ਜੁੱਟ ਜਾਣਾ ਚਾਹੀਦਾ ਹੈ। ਜੋ ਕਮੀਆਂ ਪਾਰਟੀ ਵਿਚ 2017 ‘ਚ ਰਹਿ ਗਈਆਂ ਉਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਅਹਿਮ ਯੋਗਦਾਨ ਪਾਉਣ ਦੀ ਲੋੜ ਹੈ। ਪੰਜਾਬ ਦੇ ਲੋਕ ਅਕਾਲੀ, ਕਾਂਗਰਸੀਆਂ ਤੋਂ ਮੋਹ ਭੰਗ ਕਰ ਚੁੱਕੇ ਹਨ ਤੀਜਾ ਬਦਲ ਭਾਲ ਰਹੇ ਹਨ ਪੰਜਾਬ ਦੇ ਲੋਕ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਵਧੀਆਂ ਸੇਵਾਵਾਂ ਦੇਖ ਕੇ 2022 ਵਿੱਚ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਉਤਾਵਲੇ ਹੋ ਰਹੇ ਹਨ।ਇਸ ਮੌਕੇ ਰਾਜਵੰਤ ਸਿੰਘ ਘੁਲੀ,ਅਵਤਾਰ ਸਰਪੰਚ,ਹਰਵਿੰਦਰ ਸਿੰਘ ਮੰਡੇਰ ਛਾਜਲੀ ,ਜੱਗਾ ਛਾਜਲੀ ,ਜਸਵੀਰ ਕੁਦਨੀ ਹਲਕਾ ਇੰਚਾਰਜ ਲਹਿਰਾ,ਕੁਕੀ ਲਦਾਲ,ਗੁਰਵਿੰਦਰ ਚੱਠਾ, ਜਿੰਦਰ ਖੋਖਰੀਆਂ,ਜਗਤਾਰ ਸਾਦੀਹਰੀ,ਜੋਡੀਅਰ ਉਗਰਾਹਾਂ,ਦਲਜੀਤ ਜੇਜੀ,ਪੇਟੀ ,ਆਦਿ ਹਾਜ਼ਰ ਸਨ।