6.7 C
United Kingdom
Monday, March 9, 2026

More

    ਜਗਰੂਪ ਸਿੰਘ ਗਿੱਲ ਨੂੰ ਜਿਲਾ ਯੋਜਨਾ ਬੋਰਡ ਬਠਿੰਡਾ ਦੇ ਚੇਅਰਮੈਨ ਨਿਯੁਕਤ

    ਅਸ਼ੋਕ ਵਰਮਾ
    ਬਠਿੰਡਾ, 1ਜੁਲਾਈ। ਪੰਜਾਬ ਸਰਕਾਰ ਵੱਲੋਂ  ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਨੂੰ ਜਿਲਾ ਯੋਜਨਾ ਬੋਰਡ ਬਠਿੰਡਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਇਸੋ ਸੰਬਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਪਿੱਛੋਂ ਸ਼ਹਿਰ ਦੇ ਕਾਂਗਰਸੀ ਹਲਕਿਆਂ ’ਚ ਖੁਸ਼ੀ ਦਾ ਮਹੌਲ ਪਾਇਆ ਜਾ ਰਿਹਾ ਹੈ। ਅੱਜ ਕਾਂਗਰਸੀ ਆਗੂ ਰਜਿੰਦਰ ਗੋਲਡੀ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਤੇ ਆਗੂਆਂ ਨੇ ਸ੍ਰੀ ਗਿੱਲ ਨੂੰ ਉਨਾਂ ਦੇ ਨਿਵਾਸ ਅਸਥਾਨ ਤੇ ਜਾ ਕੇ ਵਧਾਈ ਦਿੱਤੀ ਅਤੇ ਹਾਰ ਪਾਉਣ ਦੇ ਨਾਲ ਨਾਲ ਉਨਾਂ ਦਾ ਮੂੰਹ ਵੀ ਮਿੱਠਾ ਕਰਵਾਇਆ। ਪਹਿਲਾਂ ਚਰਚੇ ਸਨ ਕਿ ਉਨਾਂ ਨੂੰ ਇੰਪਰੂਵਮੈਂਟ ਟਰੱਸਟ ਬਠਿ,ੰਡਾ ਦੇ ਚੇਅਰਮੈਨ ਬਣਾਇਆ ਜਾਏਗਾ ਪਰ ਇਸ ਅਹੁਦੇ ਤੇ ਕਾਂਗਰਸੀ ਆਗੂ ਕੇਕੇ ਅੱਗਰਵਾਲ ਦੀਨਿਯਕਤੀ  ਉਪਰੰਤ ਇਹ ਕਿਆਸ ਅਰਾਈਆਂ ਲਾਈਆਂ ਜਾਣ ਲੱਗੀਆਂ ਸਨ ਕਿ ਸ੍ਰੀ ਗਿੱਲ ਹੀ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਹੋਣਗੇ। ਜਗਰੂਪ ਸਿੰਘ ਗਿੱਲ ਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਪੁਰਾਣੇ ਸਬੰਧ ਹਨ । ਪਿਛਲੀ ਕੈਪਟਨ ਸਰਕਾਰ ’ਚ ਉਨਾਂ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਸੀ। ਮੰਨਿਆ ਜਾ ਰਹਿਾ ਹੈ ਕਿ ਇਸ ਅਹੁਦੇ ਲਈ ਵੀ ਕੈਪਟਨ ਨਾਲ ਪੁਰਾਣੇ ਸਬੰਧਾਂ ਨੇ ਰਾਹ ਪੱਧਰਾ ਕੀਤਾ ਹੈ। ਕਾਂਗਰਸੀ ਹਲਕਿਆਂ ਨੇ ਦੱਸਿਆ ਹੈ ਕਿ ਇਸ ਅਹੁਦੇ ਲਈ ਮਾਲ ਮੰਤਰੀ ਪੰਜਾਬ ਦੇ ਕੁੜਮ ਨਰਿੰਦਰ ਭਲੇਰੀਆ ਸਮੇਤ ਹੋਰ ਵੀ ਕਈ ਕਾਂਗਰਸੀਆਂ ਦਾ ਨਾਮ ਵੀ ਸਾਹਮਣੇ ਆਇਆ ਸੀ ਪਰ ਅੰਤਮ ਮੋਹਰ ਸ੍ਰੀ ਗਿੱਲ ਦੇ ਨਾਮ ਤੇ ਲੱਗੀ ਹੈ। ਦੱਸਣਯੋਗ ਹੈ ਕਿ ਪਿਛਲੀ ਕੈਪਟਨ ਸਰਕਾਰ ਦੇ ਰਾਜ ’ਚ ਕਈ ਪ੍ਰਜੈਕਟ ਲਿਆਉਣ ਦਾ ਸਿਹਰਾ ਸ੍ਰੀ ਗਿੱਲ ਨੂੰ ਜਾਂਦਾ ਹੈ। ਨਗਰ ਨਿਗਮ ਵਿੱਚ ਵੀ ਸ੍ਰੀ ਗਿੱਲ ਨੂੰ ਪੂਰਾ ਤਜਰਬਾ ਹੈ ਜਿਸ ਦੇ ਅਧਾਰ ਤੇ ਉਹ ਅਕਾਲੀ ਭਾਜਪਾ ਗੱਠਜੋੜ ਨੂੰ ਵੱਖ ਵੱਖ ਮੁੱਦਿਆਂ ਤੇ ਘੇਰਦੇ ਰਹੇ ਹਨ।  ਹੁਣ ਵੀ ਇਹੋ ਸਮਝਿਆ ਜਾ ਰਿਹਾ ਹੈ ਕਿ ਵਿਕਾਸ ਸ੍ਰੀ ਗਿੱਲ ਦਾ ਏਜੰਡਾ ਹੋਵਾੇਗਾ। ਬਠਿੰਡਾ ਵਾਸੀਆਂ ਖਾਸ ਤੌਰ ਤੇ ਉਨਾਂ ਦੇ ਆਪਣੇ ਵਾਰਡ ਵਾਲੇ ਲਾਈਨੋਪਾਰ ਇਲਾਕੇ ਦੇ ਲੋਕਾਂ ਨੂੰ ਵੱਡੀਆਂ ਆਸਾਂ ਹਨ। ਉੱਜ ਗਿੱਲ ਦੇ ਸਾਹਮਣੇ ਸ਼ਹਿਰ ਦੇ ਪਾਣੀ ਦੀ ਨਿਕਾਸੀ, ਸੀਵਰੇਜ਼ ਅਤੇ ਪਾਣੀ ਦੀ ਪੂਰਤੀ ਵਰਗਵੀਆਂ ਵੱਡੀਆਂ ਚੁਣੌਤੀਆਂ ਹਨ ਜਿੰਨਾਂ ਨਾਂਲ ਕਾਂਗਰਸੀ ਦਾਅਵਿਆਂ ਤੇ ਵਾਅਦਿਆਂ ਦੇ ਬਾਵਜੂਦ ਸ਼ਹਿਰ ਜੂਝ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!