14.8 C
United Kingdom
Saturday, September 5, 2026

More

    ਖੁਸ਼ੀ ਨੇ ਮੁਹਾਰ

    ਦੁੱਖਭੰਜਨ ਰੰਧਾਵਾ
    0351920036369

    ਓ ਯਾਰਾ ਤੇਰੀ ਵਡਿਆਈ,
    ਜਿੰਨੀ ਕਰ ਲਵਾਂ ਥੋੜੀ ਏ |
    ਅੱਜ ਖੁਸੀ਼ ਨੇ ਮੁਹਾਰ,
    ਮੇਰੇ ਘਰ ਵੱਲ ਮੋੜੀ ਏ |

    ਨਾਤਿਆ ਤੋਂ ਨਾਤਾ ਸਾਡਾ,
    ਪੱਕਾ ਮੇਰੇ ਮਹਿਰਮਾਂ |
    ਬੇਗਮ ਹਾਂ ਮੈਂ ਤੇ ਤੂੰ,
    ਯੱਕਾ ਮੇਰੇ ਮਹਿਰਮਾ |
    ਤੇਰੀ ਮੇਰੀ ਯਾਰਾ ਏ,
    ਬਣੀਂ ਕੀਵੇਂ ਜੋੜੀ ਏ |
    ਅੱਜ ਖੁਸੀ਼ ਨੇ ਮੁਹਾਰ

    ਫੁੱਲਾਂ ਵਾਂਗੂ ਟਹਿਕਨਾ ਏਂ,
    ਹੱਸਦਾ ਏਂ ਸੋਹਣਾਂ ਤੂੰ |
    ਉਚਾਰਨਾ ਏ ਸ਼ਬਦ ਜਿਹੜਾ,
    ਦੱਸਨਾ ਏ ਸੋਹਣਾ ਤੂੰ |
    ਆਪਣੀ ਮੈਂ ਜਾਨ ਤੇਰੀ,
    ਜਾਨ ਚ ਨਿਚੋੜੀ ਏ |
    ਅੱਜ ਖੁਸੀ਼ ਨੇਂ ਮੁਹਾਰ

    ਤੂੰ ਹੀਰਿਆਂ ਦਾ ਹਾਰ,
    ਤੇ ਮੈਂ ਵਿੱਚੋਂ ਲੰਘੀ ਤਾਰ ਵੇ |
    ਭਾਵੇਂ ਹਾਂ ਮੈਂ ਮਾੜਾ ਪਰ,
    ਛੱਡੀਂ ਨਾ ਤੂੰ ਯਾਰ ਵੇ |
    ਬੰਦਾ ਤੇਰੇ ਬਿਨਾ ਜੀ਼ਰੋ,
    ਤੇਰੇ ਨਾਲ ਹੀ ਕਰੋੜੀ ਏ |
    ਅੱਜ ਖੁਸੀ਼ ਨੇ ਮੁਹਾਰ

    ਬੋ ਹੋਈ ਪਤੰਗ ਜਿਆ,
    ਮੁਕੱਦਰਾਂ ਦਾ ਹੋ ਗਿਆ |
    ਦਰ-ਦਰ ਦਾ ਮੰਗਤਾ,
    ਸਿਕੰਦਰਾਂ ਦਾ ਹੋ ਗਿਆ |
    ਖੁਸੀ਼ ਮੇਰੇ ਵਿਹੜੇ ਅੱਜ,
    ਆਈ ਦੌੜੀ-ਦੌੜੀ ਏ |
    ਅੱਜ ਖੁਸੀ਼ ਨੇਂ ਮਹਾਰ

    ਅਸੀਂ ਆਉਂਦੇ ਹਾਂ ਫਕੀਰਾਂ,
    ਵਿੱਚ ਸਾਡੇ ਪੈਣ ਰੌਲੇ ਨੀ |
    ਸਾਨੂੰ ਕੋਈ ਗੌਲਦਾ ਨਈਂ,
    ਰਈਏ ਅਣਗੌਲੇ ਨੀਂ |
    ਫੇਰ ਕੋਈ ਇਲਾਹੀ ਜੋਤ,
    ਸੀਨੜੇ ਚ ਬਹੁੜੀ ਏ |
    ਅੱਜ ਖੁਸੀ਼ ਨੇਂ ਮੁਹਾਰ

    ਤੂੰ ਚੌਧਰੀ ਦੇ ਮਹੀਲੀਂ ਲੱਗੀ,
    ਸੋਨੇ ਦੀ ਛਤੀਰ ਜਿਹਾ |
    ਮੈਂ ਸਿਵਿਆਂ ਦੇ ਰਾਹੀਂ ਵਿਛੀ,
    ਚੰਦਰੀ ਕਰੀਰ ਜਿਹਾ |
    ਤੂ਼ੰ ਤਾਰਾ ਅੰਬਰਾਂ ਦਾ,
    ਬੰਦਾ ਬਸ ਰੋੜੀ ਏ |
    ਅੱਜ ਖੁਸੀ਼ ਨੇ ਮੁਹਾਰ

    ਅਸੀਂ ਜਿੰਨੂ ਪਾ ਲਿਆ ਏ,
    ਓ ਸੁਪਨਾ ਹੈ ਸਾਰਿਆ ਦਾ |
    ਚੰਨ ਦੀ ਚਾਹਤ ਪਹਿਲੀ,
    ਤੇ ਸੁਪਨਾਂ ਓ ਤਾਰਿਆਂ ਦਾ |
    ਕਈਆਂ ਨੂੰ ਏਈਓ ਗੱਲ,
    ਲੱਗਣੀਂ ਤਾਂ ਕੌੜੀ ਏ |
    ਅੱਜ ਖੁਸੀ਼ ਨੇ ਮੁਹਾਰ

    ਹੋਇਆ ਏ ਜੇ ਏਨਾਂ ਨੇੜੇ,
    ਤਾਂ ਦੂਰ ਕਦੇ ਜਾਵੀਂ ਨਾ |
    ਸਹਿ ਨਈਓ ਹੋਣਾ ਹੁਣ,
    ਵਿਛੋੜਾ ਕਦੇ ਪਾਵੀਂ ਨਾ |
    ਛੱਡ ਦੁੱਖਭੰਜਨਾਂ ਤੂੰ ਲੋਕਾਂ
    ਦੀ ਸੋਚ ਬੜੀ ਸੌੜੀ ਏ |
    ਅੱਜ ਖੁਸੀ਼ ਨੇ ਮੁਹਾਰ,
    ਮੇਰੇ ਘਰ ਵੱਲ ਮੋੜੀ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!