25.2 C
United Kingdom
Tuesday, June 23, 2026

More

    SGPC ਵਿੱਚ ਹੋਏ ਘਪਲਿਆਂ ਤੇ ਹੋਰ ਘਾਟਾਂ ਦੀ ਜਾਂਚ ਲਈ ਸੇਖਵਾਂ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਕਾਇਮ

    ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹੋਦ ਹਸਤੀ ਬਰਕਰਾਰ ਰੱਖਕੇ ਬਾਦਲ ਕਾਂਗਰਸ ਤੋ ਬਿਨਾ ਹਰੇਕ ਨਾਲ ਏਕਤਾ ਕਰ ਸਕਦੇ ਹਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ

    ਚੰਡੀਗੜ੍ਹ (ਰਾਜਿੰਦਰ ਭਦੌੜੀਆ)

    ਅੱਜ ਮਿਤੀ 30 ਜੂਨ 2020 ਨੂੰ ਸ਼੍ਰੋਮਣੀ ਅਕਾਲੀ ਟਕਸਾਲੀ ਦੀ ਕੋਰ ਕਮੇਟੀ ਦੀ ਇਕੱਤਰਤਾ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪ੍ਰਧਾਨਗੀ ਹੇਠ ਸੈਕਟਰ 15 ਚੰਡੀਗੜ੍ਹ ਵਿੱਚ ਹੋਈ। ਜਿਸ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾਂ, ਸ੍ ਬੀਰਦਵਿੰਦਰ ਸਿੰਘ, ਉਜਾਗਰ ਸਿੰਘ ਬਡਾਲੀ, ਕਰਨੈਲ ਸਿੰਘ ਪੀਰ ਮੁਹੰਮਦ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਮਨਮੋਹਨ ਸਿੰਘ ਸਠਿਆਲਾ ਮੈਂਬਰ ਸਾਹਿਬਾਨ ਹਾਜ਼ਿਰ ਹੋਏ। ਕੋਰ ਕਮੇਟੀ ਨੇ ਸਰਵ ਸਮੰਤੀ ਨਾਲ ਹੇਠ ਲਿਖੇ ਮੱਤੇ ਪਾਸ ਕੀਤੇ। ਪ੍ਰੈਸ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਜਨਰਲ ਸਕੱਤਰ ਜਥੇਦਾਰ ਮਨਮੋਹਨ ਸਿੰਘ ਸਠਿਆਲਾ ਸਾਬਕਾ ਵਿਧਾਇਕ ਨੇ ਦੱਸਿਆ ਕਿ ਸਿੱਖ ਕੌਮ ਦੀ ਪਾਰਲੀਮੈਂਟ ਵਜੋ ਜਾਣੀ ਜਾਦੀ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਕਈ ਪ੍ਰਕਾਰ ਦੇ ਘਪਲਿਆ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਪਵਿੱਤਰ ਸਰੂਪਾ ਸਬੰਧੀ ਹੋਈਆ ਕੁਤਾਹੀਆ ਦੀ ਜਾਚ ਲਈ ਜਥੇਦਾਰ ਸੇਵਾ ਸੇਵਾ ਸਿੰਘ ਸੇਖਵਾ ਮੈਬਰ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਪੰਜ ਮੈਬਰੀ ਕਮੇਟੀ ਬਣਾਈ ਬਣਾਈ ਗਈ ਜਿਸ ਵਿੱਚ ਮੈਬਰ ਜਥੇ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਹਰਬੰਸ ਸਿੰਘ ਮੰਝਪੁਰ ਜਥੇਦਾਰ ਬਲਵਿੰਦਰ ਸਿੰਘ ਵੈਈਪੂਈ ਅਤੇ ਜਥੇ ਮੱਖਣ ਸਿੰਘ ਨੰਗਲ ਸਾਰੇ ਮੈਬਰ ਐਸ ਜੀ ਪੀ ਸੀ ਸਾਮਲ ਕੀਤੇ ਗਏ ਹਨ । ਮੀਟਿੰਗ ਵਿੱਚ ਇਹ ਗੱਲ ਸਰਬਸੰਮਤੀ ਨਾਲ ਪਾਸ ਕੀਤੀ ਗਈ ਕਿ ਪੰਥਕ ਏਕਤਾ ਸਮੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਹੋਦ ਹਸਤੀ ਬਰਕਰਾਰ ਰੱਖੀ ਜਾਵੇਗੀ । ਮੀਟਿੰਗ ਵਿੱਚ ਹੇਠ ਲਿਖੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ- —–
    ਮੱਤਾ ਨੰਬਰ ੧:
    ਅੱਜ ਦੀ ਇਕੱਤਰਤਾ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਆਰਡੀਨੈਂਸ ਨੂੰ ਕਿਸਾਨ ਵਿਰੋਧੀ ਕਰਾਰ ਦੇਂਦੀ ਹੈ ਅਤੇ ਮਹਿਸੂਸ ਕਰਦੀ ਹੈ ਅਜਿਹਾ ਕਰਕੇ ਕੇਂਦਰ ਦੀ ਸਰਕਾਰ ਨੇ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦੀ ਆਪਣੀ ਮਰਜ਼ੀ ਨਾਲ ਲੁੱਟ ਖਸੁੱਟ ਕਰਨ ਦੀ ਖੁੱਲ ਦੇ ਦਿੱਤੀ ਹੈ। ਕਿਸਾਨ ਜੋਂ ਪਹਿਲਾਂ ਹੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਭਾਰੀ ਕਰਜ਼ੇ ਹੇਠ ਹੋਣ ਕਰਕੇ ਹਰ ਰੋਜ਼ ਖੁਦ ਖੁਸ਼ੀਆਂ ਕਰ ਰਿਹਾ ਹੈਂ ਪਰ ਅਫਸੋਸ ਦੀ ਗਲ ਹੈ ਕਿ ਅਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਕਹਿਣ ਵਾਲੀ ਬਾਦਲ ਅਕਾਲੀ ਦਲ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਐਕਟ ਦੀ ਹਮਾਇਤ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ।

    ਇਕੱਤਰਤਾ ਪੁਰਜੋਰ ਸ਼ਬਦਾਂ ਵਿਚ ਮੋਦੀ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਉਹ ਇਸ ਐਕਟ ਨੂੰ ਖਤਮ ਕਰਕੇ ਆਪਣੇ ਚੋਣ ਮਨੋਰਥ ਵਿਚ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੀ ਭਲਾਈ ਲਈ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇੰਨ ਬਿੰਨ ਲਾਗੂ ਕਰੇ ਅਤੇ ਕਿਸਾਨਾਂ ਦੇ ਕਰਜ਼ੇ ਮਾਫ ਕਰੇ।

    ਮੱਤਾ ਨੰਬਰ ੨:
    ਅੱਜ ਦੀ ਇਕੱਤਰਤਾ ਮਹਿਸੂਸ ਕਰਦੀ ਹੈ ਕਿ ਬਾਦਲ ਪਰਿਵਾਰ ਦੇ ਤਾਨਾਸ਼ਾਹੀ ਅਤੇ ਭ੍ਰਿਸ਼ਟਾਚਾਰ ਰਵੱਈਏ ਨੇ ਸਿੱਖਾਂ ਦੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਹਾਨ ਧਾਰਮਿਕ ਸੰਸਥਾ ਦਾ ਪੂਰੀ ਤਰਾਂ ਨਾਲ ਰਾਜਸੀ ਕਰਨ ਕਰਕੇ ਸਿੱਖੀ ਅਸੂਲਾਂ ਅਤੇ ਸਿਧਾਂਤਾਂ ਦਾ ਘਾਣ ਕਰਕੇ ਰੱਖ ਦਿੱਤਾ ਹੈ।ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰਨਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਆਪਣੀ ਕੋਠੀ ਵਿਖੇ ਸੱਦ ਕੇ ਪਾਖੰਡੀ ਸਾਧ ਰਾਮ ਰਹੀਮ ਨੂੰ ਬਿਨਾ ਮੰਗਿਆਂ ਮੁਆਫੀ ਦੇਣ ਦੀ ਪ੍ਰਕਿਰਿਆ ਨੇ ਮਹਾਨ ਸਿੱਖ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਨੂੰ ਭਾਰੀ ਠੇਸ ਪਹੁੰਚਾਈ ਹੈ। ਇਸ ਸਭ ਕੁਝ ਦੇ ਦੋਸ਼ੀ ਬਾਦਲ ਪਰਿਵਾਰ ਨੇ ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਘੋਰ ਬੇਅਦਬੀ ਦੇ ਸੰਬੰਧ ਵਿੱਚ ਓਥੋਂ ਦੀਆਂ ਸੰਗਤਾਂ ਮਿਲ ਬੈਠ ਕੇ ਪੁਰ ਅਮਨ ਢੰਗ ਨਾਲ ਪਸਚਾਤਾਪ ਲਈ ਵਾਹਿਗੁਰੂ ਜੀ ਦਾ ਜਾਪ ਕਰ ਰਹੀਆਂ ਸਨ। ਓਥੇ ਬੈਠੀ ਨਿਹੱਥੀ ਸੰਗਤ ਤੇ ਬਾਦਲ ਦੀ ਪੁਲਿਸ ਵੱਲੋਂ ਅੰਨ੍ਹੇਵਾਹ ਲਾਠੀਆਂ ਅਤੇ ਗੋਲੀਆਂ ਚਲਾ ਕੇ ਦੋ ਸਿੰਘ ਸ਼ਹੀਦ ਕਰਕੇ ਅਤੇ ਕਈਆਂ ਨੂੰ ਜ਼ਖਮੀ ਕਰਕੇ ਜੋਂ ਘੋਰ ਪਾਪ ਕੀਤਾ ਹੈ, ਉਸਦੀ ਘੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਡੇਢ ਸਾਲ ਬਾਦਲ ਦੀ ਸਰਕਾਰ ਅਤੇ ਤਿੰਨ ਸਾਲ ਹੁਣ ਦੀ ਕੈਪਟਨ ਸਰਕਾਰ ਵਲੋਂ ਅਜੇ ਤੀਕ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕਰਨ ਦੀ ਸੂਰਤ ਵਿਚ ਕੈਪਟਨ ਦੀ ਸਰਕਾਰ ਨੂੰ ਵੀ ਓਹਨਾਂ ਹੀ ਦੋਸ਼ੀ ਸਮਝਦੀ ਹੈ ਜਿਨ੍ਹਾਂ ਕਿ ਬਾਦਲ ਦੀ ਸਰਕਾਰ।

    ਮੱਤਾ ਨੰਬਰ ੩:
    ਅੱਜ ਦੀ ਇਕੱਤਰਤਾ ਕੇਂਦਰ ਅਤੇ ਸੂਬੇ ਦੀਆਂ ਸਰਕਾਰਾਂ ਵੱਲੋਂ ਦੇਸ਼ ਅੰਦਰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਕੀਤੇ ਗਏ ਭਾਰੀ ਵਾਧੇ ਤੇ ਡੂੰਘੀ ਚਿੰਤਾ ਪ੍ਰਗਟ ਕਰਦੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਅਜਿਹਾ ਕਰਨ ਨਾਲ ਦੇਸ਼ ਅੰਦਰ ਜਿੱਥੇ ਅੱਤ ਦੀ ਮਹਿੰਗਾਈ ਵਿੱਚ ਵਾਧਾ ਹੋਏਗਾ ਉਥੇ ਗਰੀਬ ਜਨਤਾ ਲਈ ਆਪਣੇ ਘਰਾਂ ਦਾ ਨਿਰਬਾਹ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ। ਇਕੱਤਰਤਾ ਇਹਨਾਂ ਸਰਕਾਰਾਂ ਨੂੰ ਤਾੜਨਾ ਕਰਦੀ ਹੈ ਕਿ ਉਹ ਡੀਜਲ ਅਤੇ ਪੈਟਰੋਲ ਵਿੱਚ ਕੀਤੇ ਭਾਰੀ ਵਾਧੇ ਨੂੰ ਤੁਰੰਤ ਵਾਪਸ ਲਵੇ ਕਿਂਉ ਜੋਂ ਦੇਸ਼ ਦੀ ਜਨਤਾ ਪਹਿਲਾਂ ਹੀ ਕਰੋਨਾ ਮਹਾਂਮਾਰੀ ਤੋਂ ਪੀੜਤ ਅਤੇ ਦੁਖੀ ਹੈ।

    ਮੱਤਾ ਨੰਬਰ ੪:
    ਅੱਜ ਦੀ ਇਕੱਤਰਤਾ ਹੁਣੇ ਹੀ ਚੀਨ ਅਤੇ ਭਾਰਤ ਦੌਰਾਨ ਹੋਏ ਤਨਾਅ ਕਾਰਨ ੨੦ ਸ਼ਹੀਦ ਹੋਏ ਫੌਜ਼ੀ ਜਵਾਨਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਣਾਮ ਕਰਦੀ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਆਹੂਤੀ ਦੇ ਕੇ ਦੇਸ਼ ਦੀ ਰੱਖਿਆ ਕੀਤੀ। ਇਸ ਲਈ ਸਰਕਾਰ ਦਾ ਪਹਿਲਾ ਫਰਜ਼ ਬਣਦਾ ਹੈ ਕਿ ਉਹ ਫੌਜ਼ੀ ਜਵਾਨਾਂ ਦੇ ਪਰਵਾਰਾਂ ਦਾ ਜਿੱਥੇ ਪੂਰਾ ਖਿਆਲ ਰੱਖੇ ਉਥੇ ਓਹਨਾਂ ਨੂੰ ਪੂਰਾ ਸਹਿਯੋਗ ਅਤੇ ਮਾਣ ਸਨਮਾਨ ਦੇਵੇ।

    ਮੱਤਾ ਨੰਬਰ ੫:
    ਅੱਜ ਦੀ ਇਕੱਤਰਤਾ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅਤੇ ਤਾਲਾਬੰਦੀ ਦੇ ਬਾਵਜੂਦ ਪੰਜਾਬ ਸੂਬੇ ਅੰਦਰ ਵਧ ਰਹੇ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਮੁੱਦੇ ਤੇ
    ਪਰਸਪਰ ਵਿਚਾਰ ਕਰਨ ਉਪਰੰਤ ਡੂੰਘੀ ਚਿੰਤਾ ਪ੍ਰਗਟ ਕਰਦੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਗੈਰ ਕਾਨੂੰਨੀ ਕਾਰੋਬਾਰ ਕਰਨ ਵਾਲੇ ਵੱਡੇ ਵੱਡੇ ਤਸਕਰਾਂ ਨੂੰ ਸੱਤਾਧਾਰੀ ਲੋਕਾਂ ਦਾ ਪੂਰਨ ਸਮਰਥਨ ਹੋਣ ਕਰਕੇ ਹੀ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਜਿਸਨੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਕੈਪਟਨ ਸਰਕਾਰ ਆਪਣੇ ਚੋਣ ਮਨੋਰਥ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਕੀਤੇ ਵਾਅਦਿਆਂ ਨੂੰ ਨਿਭਾਓਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਅੱਜ ਸਾਰੀਆਂ ਰਾਜਸੀ ਪਾਰਟੀਆਂ ਨੂੰ ਸੂਬੇ ਵਿਚ ਨਸ਼ੇ ਦੀ ਤਸੱਕਰੀ ਅਤੇ ਨਸ਼ੇ ਦੇ ਪਾਸਾਰ ਤੇ ਰੋਕ ਲਾਉਣ ਲਈ ਇੱਛਾ ਸ਼ਕਤੀ ਧਾਰਨ ਦੀ ਲੋੜ ਹੈ ਤਾਂ ਜੋਂ ਸੂਬੇ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।

    ਮੱਤਾ ਨੰਬਰ ੬:
    ਅੱਜ ਦੀ ਇਕੱਤਰਤਾ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉਤੇ ਬਣੇ ਥਰਮਲ ਪਲਾਂਟ ਨੂੰ ਮੁਕੰਮਲ ਬੰਦ ਕਰਨ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ ਅਤੇ ਹੈਰਾਨੀ ਪ੍ਰਗਟ ਕਰਦੀ ਹੈ ਕਿ ਪਹਿਲੀ ਬਾਦਲ ਦੀ ਸਰਕਾਰ ਨੇ ਇਸ ਪਲਾਂਟ ਨੂੰ ਨਵਿਓਂਨ ਦੇ ਨਾਂ ਹੇਠ ਜਨਤਾ ਦੇ ਖੂਨ ਪਸੀਨੇ ਦੀ ਕਮਾਈ ੭੫੧ ਕਰੋੜ ਦੀ ਰਕਮ ਖੂਹ ਖਾਤੇ ਪਾ ਦਿੱਤੀ ਹੈ। ਬੜੇ ਦੁੱਖ ਦੀ ਗੱਲ ਹੈ ਕਿ ਇਹ ਸਿਆਸੀ ਸ਼ਿਓਂਕ ਬੇਪਰਵਾਹ ਢੰਗ ਨਾਲ ਆਪਣੇ ਕੰਮ ਤੇ ਲੱਗੀ ਹੋਈ ਹੈ ਇਸ ਲਈ ਹਰੇਕ ਪੰਜਾਬੀ ਨੂੰ ਇਸ ਬਾਰੇ ਸੁਚੇਤ ਹੋਣਾ ਜਰੂਰੀ ਹੈ। ਅੱਜ ਦੀ ਇਕੱਤਰਤਾ ਵਿੱਚ ਸ੍ ਜਗਰੂਪ ਸਿੰਘ ਸੇਖਵਾ ਸ੍ ਰਵਿੰਦਰ ਸਿੰਘ ਬ੍ਰਹਮਪੁਰਾ, ਸ੍ ਜਸਪ੍ਰੀਤ ਸਿੰਘ ਹੋਬੀ ਅਤੇ ਸ੍ ਜਗਤਾਰ ਸਿੰਘ ਘੜੂਆ ਨੇ ਵੀ ਲੀਡਰਸ਼ਿੱਪ ਨਾਲ ਗੱਲਬਾਤ ਕੀਤੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!