24.8 C
United Kingdom
Wednesday, June 24, 2026

More

    ਏਅਰ ਇੰਡੀਆ ਦੀ ਔਕਲੈਂਡ ਤੋਂ ਚੰਡੀਗੜ੍ਹ ਲਈ ਸਵਾਰੀਆਂ ਦੀ ਭਰਪਾਈ ਜਾਰੀ

    ਵੰਦੇ ਭਾਰਤ ਮਿਸ਼ਨ…ਸੀਟਾਂ ਦੀ ਭਰਪਾਈ ਜਾਰੀ
    -3 ਜੁਲਾਈ ਦਾ ਹੋ ਸਕਦਾ ਰੀਵਿਊ

    -ਜਹਾਜ਼ ਦੀਆਂ ਸੀਟਾਂ ਖਾਲੀ ਰਹਿਣ ਦੀ ਸੰਭਾਵਨਾ
    ਔਕਲੈਂਡ 30 ਜੂਨ (ਹਰਜਿੰਦਰ ਸਿੰਘ ਬਸਿਆਲਾ)

    ਏਅਰ ਇੰਡੀਆ ਦੀਆਂ ਵਤਨ ਵਾਪਿਸੀ ਵਾਲੀਆਂ ਦੋ ਫਲਾਈਟਾਂ (1 ਜੁਲਾਈ ਅਤੇ 3 ਜੁਲਾਈ) ਬਾਕੀ ਹਨ ਇਕ ਫਲਾਈਟ ਜੋ ਅੱਜ ਸ਼ਾਮ 7.30 ਵਜੇ ਦਿੱਲੀ ਤੋਂ ਆ ਰਹੀ ਹੈ ਉਹ ਕੱਲ੍ਹ ਸ਼ਾਮ 6.30 ਵਜੇ ਵਾਪਿਸ ਦਿੱਲੀ ਤੇ ਫਿਰ ਚੰਡੀਗੜ੍ਹ ਜਾ ਰਹੀ ਹੈ। ਪਤਾ ਲੱਗਾ ਹੈ ਕਿ ਇਸ ਜਹਾਜ਼ ਵਾਸਤੇ ਸਵਾਰੀਆਂ ਪੂਰੀਆਂ ਨਹੀਂ ਪੈ ਰਹੀਆਂ। ਭਾਰਤੀ ਹਾਈ ਕਮਿਸ਼ਨ ਵਲਿੰਗਟਨ ਵੱਲੋਂ ਈਮੇਲ ਰਾਹੀਂ ਲੋਕਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਕਿ ਆਖਰੀ ਮੌਕਾ ਹੈ ਵਤਨ ਵਾਪਿਸੀ ਦਾ। ਇਹ ਵੀ ਕਿਹਾ ਗਿਆ ਹੈ ਕਿ ਆਖਰੀ ਫਲਾਈਟ ਜੋ ਤਿੰਨ ਜੁਲਾਈ ਨੂੰ ਹੈ ਸਵਾਰੀਆਂ ਦੀ ਘਾਟ ਹੋਣ ਕਰਕੇ ਦੁਬਾਰਾ ਵਿਚਾਰੀ ਜਾਵੇਗੀ ਹੋ ਸਕਦਾ ਹੈ ਕਿ ਉਹ ਨਾ ਜਾਵੇ। ਇਸ ਕਰਕੇ ਜਿਹੜੇ ਲੋਕ ਵਾਪਿਸ ਭਰਤ ਪਰਤਣਾ ਚਾਹੁੰਦੇ ਹਨ ਉਨ੍ਹਾਂ ਲਈ ਆਖਰੀ ਮੌਕਾ ਹੈ ਕੱਲ੍ਹ ਦੀ ਫਲਾਈਟ ਦਾ। ਇਹ ਫਲਾਈਟ ਚੰਡੀਗੜ੍ਹ ਜਾਣੀ ਹੈ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!