3.5 C
United Kingdom
Sunday, March 8, 2026

More

    ਤਸਦੀਕ ਕਰਦੀ ਹਾਂ

    ਰਜਨੀ ਵਾਲੀਆ, ਕਪੂਰਥਲਾ

    ਮੈਂ ਅੱਜ,
    ਤਸਦੀਕ ਕਰਦੀ ਹਾਂ |
    ਕਿ ਮੈਂ ਇਨਸਾਫ,
    ਮੰਗਣਾ ਏ |
    ਉਹਨਾਂ ਦੇ ਹੱਕਾਂ ਦਾ,
    ਜਿੰਨਾਂ ਦਾ ਹੱਕ,
    ਮਾਰਿਆ ਜਾਂਦੈ |
    ਕਿਸੇ ਚੌਧਰੀ ਵੱਲੋਂ,
    ਕਿਸੇ ਮਜ਼ਲੂਮ ਦੇ,
    ਹੱਡ ਤੇ ਮਹਿਲ,
    ਉਸਾਰਿਆ ਜਾਂਦੈ |
    ਗਰੀਬਾਂ ਦੇ ਹੱਥੀਂ,
    ਠੂਠੇ ਨੇਂ ਉਹਨਾਂ ਦੇ,
    ਪੇਟ ਖਾਲੀ ਨੇਂ,
    ਇਹਨਾਂ ਦੇ ਨਾਲ ਕੀ,
    ਕਰਿਐ ਇਸ ਕੁਦਰਤ,
    ਦੇ ਵਾਲੀ ਨੇਂ |
    ਕਿ ਮੈਂ ਇਨਸਾਫ,
    ਮੰਗਣਾ ਏ |
    ਉਹਨਾਂ ਮਾਸੂਮ ਜਿੰਦਾਂ ਦਾ,
    ਜੋ ਠੰਢ ਵਿੱਚ ਮਜਦੂਰੀ,
    ਕਰਦੀਆਂ ਨੇ |
    ਜੋ ਸੜਕਾਂ ਤੇ,
    ਰੋੜੀ ਕੁੱਟਦੀਆਂ ਨੇਂ |
    ਜੇਠ-ਹਾੜ ਦੀਆਂ,
    ਧੁੱਪਾਂ ਜਰਦੀਆ ਨੇਂ |
    ਇੱਕ ਇਹਨਾ ਦਾ ਹੱਕ,
    ਚਾਹੁੰਦੀ ਹਾਂ |
    ਨਾ ਰੋੜੀ ਕੁੱਟਣ,
    ਜਾਵਣ ਬੱਚੇ |
    ਘਰੇ ਹੀ ਪੇਟ ਭਰ,
    ਖਾਵਣ ਬੱਚੇ |
    ਮਜਦੂਰ-ਮਜਦੂਰੀ,
    ਪੂਰੀ ਖੱਟੇ |
    ਰਜਨੀ,
    ਚੌਧਰੀ ਕੋਈ ਨਾ,
    ਘੂਰੀ ਵੱਟੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!