13.7 C
United Kingdom
Monday, June 22, 2026

More

    ਕਦੇ ਵੀ ਨਾ ਲੱਗੇ

    ਗ੍ਰਹਿਆਂ ਦਾ ਕੀ ਏ
    ਏ ਤਾਂ
    ਲੱਗਦੇ ਰਹਿਣਗੇ
    ਕਦੇ ਸਾਲ ਬਾਅਦ
    ਕਦੇ 100 ਸਾਲ ਬਾਅਦ
    ਤੇ ਕਦੇ 500 ਸਾਲ ਬਾਅਦ ਵੀ
    ਪਰ ਨਹੀਂ ਲੱਗਣਾ ਚਾਹੀਦਾ
    ਮੇਰੇ ਦੋਸਤੋਂ
    ਮਾਨਸ ਦੀ ਜਾਤ ਨੂੰ ਗ੍ਰਹਿਣ
    ਕਦੇ ਵੀ
    ਹਾਂ!
    ਇਤਿਹਾਸ ਗਵਾਹ ਹੈ
    ਮੇਰੇ ਦੋਸਤੋ
    ਕਿ ਜਦੋਂ ਕਦੇ ਵੀ
    ਮਨੁੱਖਤਾ ਦੀ ਸੋਚ ਨੂੰ
    ਲੱਗਦਾ ਹੈ
    ਸੂਰਜ ਗ੍ਰਹਿਣ
    ਜਾਂ ਲੱਗ ਹੀ ਜਾਵੇ
    ਚੰਦ ਗ੍ਰਹਿਣ
    ਤਾਂ ਕਰਾਚੀ ਵੀ
    ਬਣ ਜਾਂਦੀ ਹੈ
    ਨਾਗਾਸਾਕੀ
    ਤੇ ਲਾਦਾਖ ਵਿੱਚ ਵੀ
    ਛਾ ਜਾਂਦਾ ਹੈ
    ਹੀਰੋਸ਼ੀਮਾ ਜਿਹਾ ਹਨੇਰਾ
    ਤੇ ਇਹੋ ਜਿਹੇ ਹੀ
    ਗ੍ਰਹਿ ਚਾਲ ਵਿੱਚ
    ਜਨਮ ਲੈ ਲੈਂਦੇ ਨੇ
    ਸੈਂਕੜੇ ਹੀ
    ਹਿਟਲਰ
    ਤੇ ਔਰੰਗਜ਼ੇਬ ਜਿਹੇ
    ਅੱਤਿਆਚਾਰੀ —-
    ਪਰ ਕੁੱਝ ਵੀ ਹੋਵੇ ਦੋਸਤੋ
    ਮਾਨਸ ਦੀ ਜਾਤ ਨੂੰ
    ਕਦੇ ਵੀ ਗ੍ਰਹਿਣ ਨਾ ਲੱਗੇ
    ਕਦੇ ਵੀ ਗ੍ਰਹਿਣ
    ਨਾ ਲੱਗੇ ਮੇਰੇ ਮੌਲਾ

    ਸ਼ਾਇਰ
    ਗੁਰਭਜਨ ਸਿੰਘ ਲਾਸਾਨੀ
    ਜ਼ਿਲਾ ਸਿੱਖਿਆ ਅਫਸਰ
    ਕਪੂਰਥਲਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!