13.7 C
United Kingdom
Monday, June 22, 2026

More

    ਬਠਿੰਡਾ ਜਿਲ੍ਹੇ ’ਚ ਕਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ

    ਅਸ਼ੋਕ ਵਰਮਾ
    ਬਠਿੰਡਾ, 24 ਜੂਨ  ।
    ਬਠਿੰਡਾ ਜ਼ਿਲੇ ਵਿਚ ਬੁੱਧਵਾਰ ਨੂੰ ਕੋਵਿਡ 19 ਬਿਮਾਰੀ ਦੇ 5 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਅੱਜ ਦੇ ਦਿਨ ਕੁੱਲ 397 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ ਜਿੰਨਾਂ ਵਿਚੋਂ 388 ਅੱਜ ਸਵੇਰੇ ਮਿਲੀਆਂ ਸਨ ਜਦ ਕਿ 9 ਹੋਰ ਸ਼ਾਮ ਸਮੇਂ ਪ੍ਰਾਪਤ ਹੋਈਆਂ ਹਨ।  ਉਨਾਂ ਨੇ ਕਿਹਾ ਕਿ ਅੱਜ ਜੋ 5 ਕੇਸ ਸਾਹਮਣੇ ਆਏ ਹਨ ਇਹ ਸਾਰੇ ਪੰਜਾਬ ਰਾਜ ਤੋਂ ਬਾਹਰ ਤੋਂ ਪਰਤੇ ਸਨ, ਬਾਲਗ ਹਨ ਅਤੇ ਇਕਾਂਤਵਾਸ ਵਿਚ ਸਨ। ਉਨਾਂ ਨੇ ਜ਼ਿਲਾ ਵਾਸੀਆਂ ਨੂੰ ਇਸ ਬਿਮਾਰੀ ਪ੍ਰਤੀ ਵਧੇਰੇ ਸੁਚੇਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੀ ਛੋਟੀ ਜਿਹੀ ਲਾਪਰਵਾਹੀ ਪੂਰੇ ਪਰਿਵਾਰ ਜਾਂ ਸਮਾਜ ਲਈ ਘਾਤਕ ਹੋ ਸਕਦੀ ਹੈ।
    ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ ਕੁੱਲ 109 ਕੇਸ ਪਾਜਿਟਿਵ ਆਏ ਹਨ ਜਿੰਨਾਂ ਵਿਚੋਂ 84 ਬਠਿੰਡਾ ਜ਼ਿਲੇ ਨਾਲ ਸਬੰਧਤ ਹਨ ਅਤੇ ਬਾਕੀ ਦੂਸਰਿਆਂ ਜ਼ਿਲਿਆਂ ਜਾਂ ਦੁਸਰੇ ਰਾਜਾਂ ਨਾਲ ਸਬੰਧਤ ਹਨ। ਜਦ ਕਿ ਹੁਣ ਤੱਕ ਜ਼ਿਲੇ ਵਿਚ 68 ਲੋਕ ਤੰਦਰੁਸਤ ਹੋ ਕੇ ਘਰ ਪਰਤ ਚੁੱਕੇ ਹਨ। ਇਸ ਸਮੇਂ 37 ਲੋਕਾਂ ਦਾ ਬਠਿੰਡਾ ਜ਼ਿਲੇ ਵਿਚ ਹੀ ਇਲਾਜ ਚੱਲ ਰਿਹਾ ਹੈ ਜਦ ਕਿ ਇਕ ਫਰੀਦਕੋਟ ਅਤੇ ਇਕ ਲੁਧਿਆਣਾ ਵਿਖੇ ਇਲਾਜ ਅਧੀਨ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਦਾ ਪਾਲਣ ਕਰਨ, ਮਾਸਕ ਪਾਉਣ ਅਤੇ ਵਾਰਵਾਰ ਹੱਥ ਧੋਂਦੇ ਰਹਿਣ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!