ਰਜਨੀ ਵਾਲੀਆ, ਕਪੂਰਥਲਾ
ਫੇਰ ਫਿੱਕਾ ਹੋ,
ਗਿਆ ਏ,
ਚੰਨ ਦਾ ਕਿਉ,
ਚਾਨਣਾ |
ਤੂੰ ਬਹਿ ਗਿਓਂ,
ਵੇ ਦੂਰ ਜਾ ਕੇ,
ਸੀ ਮੈਂ ਤਾਂ ਤੈਨੂੰ,
ਜਾਨਣਾਂ |
ਤਲਖੀਆਂ ਤੇ ਤੁਰਸੀ਼ਆਂ,
ਨੂੰ ਕੱਟਿਆ ਮੈਂ,
ਜਿੰਦਗੀ ,
ਸੂਲਾਂ ਉੱਤੇ ਚੱਲਦੀ,
ਰਹੀ ਤੇ ਕੀਤੀ ਬੰਦਗੀ |
ਕੀ ਦੋਸ਼ ਸੀ,
ਮੁਕੱਦਰਾਂ ਦਾ ਦੱਸ ਦੇ
ਜਾਂਦੀ ਹਵਾ |
ਮੇਰੇ ਘਰ ਦੇ,
ਬਾਹਰ ਪਹਿਰਾ,
ਅੱਜ-ਕੱਲ
ਦੇ ਰਹੀ ਹੈ ਇੱਕ ਦੁਆ |
ਕਿਉਂ ਮੈਨੂੰ ਡਰ ਨਹੀ,
ਰਿਹਾ ਤੀਰਾਂ ਦਾ,
ਤਲਵਾਰਾਂ ਦਾ,
ਹਥਿਆਰਾਂ ਦਾ |
ਨਿਡਰ ਜਹੀ,
ਮਹਿਸੂਸ ਕਰਾਂ,
ਨਈ ਡਰ ਰਿਹਾ,
ਰਾਜੇ ਦੇ ਦਰਬਾਰਾਂ ਦਾ |
ਰਜਨੀ,
ਸੋਹਣੀਂ ਸੋਚ ਨੂੰ,
ਸੌ-ਸੌ ਵਾਰ ਸਲਾਮ ਹੈ |
ਖੁਸੀ਼ਏ,
ਮੈਂ ਤੇਰੀ ਹੋ ਕੇ ਵੀ ਨਹੀਂ,
ਏ
ਮੇਰੇ ਸਿਰ ਇਲਜਾਮ ਹੈ,
ਏ
ਮੇਰੇ ਸਿਰ ਈਲਜਾਮ ਹੈ |