15.3 C
United Kingdom
Monday, June 22, 2026

More

    ਦਿਲ ਦਾ ਜਾਨੀ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਜੋ ਮੇਰੇ ਦਿਲ ਦਾ ਜਾਨੀਂ ਏ,
    ਦੁੱਖ ਸੁਣਦੈ ਬਹਿ ਕੇ |
    ਸਾਹਾਂ ਵਿੱਚ ਸਾਹ ਭਰਦਾ ਏ,
    ਮੈਨੂੰ ਆਪਣੀਂ ਕਹਿ ਕੇ |
    ਮੇਰੇ ਦਿਲ ਦਾ ਜਾਨੀ ਏ,

    ਮੇਰੇ ਜਖਮ ਟਕੋਰਦਾ ਏ,
    ਗੱਲਾਂ ਮਿੱਠੀਆਂ ਕਰਕੇ |
    ਨੀ ਓ ਮਰਨੇ ਤੱਕ ਵੀ ਤੁਰ,
    ਜਾਵੇ ਲੰਮਾਂ ਹੌਕਾ ਭਰਕੇ |
    ਓ ਤਰਲੇ ਵੀ ਕਰ ਜਾਵੇ,
    ਮੇਰੇ ਪੈਰੀਂ ਪੈ ਕੇ |
    ਮੇਰੇ ਦਿਲ ਦਾ ਜਾਨੀ ਏ

    ਮੈਨੂੰ ਆਪਣਾਂ ਹਾਲ ਸੁਣਾ,
    ਦੇਂਦਾ ਏ ਅੱਖੋ ਰੋ ਕੇ |
    ਓਦੀ ਝੋਲੀ ਵਿੱਚ ਜਾ ਪਈ,
    ਮੈਂ ਵੀ ਓਦੀ ਹੋ ਕੇ |
    ਉਸਨੇਂ ਮੈਨੂੰ ਪਾ ਲਿਆ,
    ਦੁਖੜੇ ਸਹਿ-ਸਹਿ ਕੇ |
    ਮੇਰੇ ਦਿਲ ਦਾ ਜਾਨੀ ਏ

    ਦੁੱਖਭੰਜਨਾਂ ਮੈਂ ਆਪਣੇਂ
    ਫਕੀਰ ਦੀ ਝੋਲੀ ਚ ਫਕੀਰੀ |
    ਕਿੰਜ ਮੋੜ ਲਵਾਂ ਮੁੱਖ॥
    ਓਸ ਤੋਂ ਹੋਕੇ ਬੇਪੀਰੀ |
    ਕਦੇ ਹਾਸਾ ਬਣ ਬਣ ਨਿਕਲੇ
    ਕਦੇ ਅੱਖੋਂ ਵਹਿ ਵਹਿ ਕੇ |
    ਮੇਰੇ ਦਿਲ ਦਾ ਜਾਨੀ ਏ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!