3.5 C
United Kingdom
Sunday, March 8, 2026

More

    ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਮਾਗਮ : ਬ੍ਰਿਸਬੇਨ

    (ਹਰਜੀਤ ਲਸਾੜਾ, ਬ੍ਰਿਸਬੇਨ 22 ਜੂਨ)

    ਇੱਥੇ ਸਾਹਤਿਕ ਸੰਸਥਾ ਇੰਡੋਜ਼ ਵੱਲੋਂ ਪੰਜਾਬੀ ਸਾਹਿਤ ਦੇ ਉੱਘੇ ਲੇਖਕ ਸੰਤੋਖ ਸਿੰਘ ਧੀਰ ਦੇ ਸੌਵੇਂ ਜਨਮ ਵਰ੍ਹੇ ਨੂੰ ਸਮਰਪਿਤ ਹੋ ਰਹੇ ਸਮਾਗਮਾਂ ਦੀ ਲੜੀ ਤਹਿਤ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਸਮਾਗਮ ਕਰਵਾਇਆ ਗਿਆ। ਬੈਠਕ ਦੀ ਸ਼ੁਰੂਆਤ ਸੰਤੋਖ ਸਿੰਘ ਧੀਰ ਦੇ ਜੀਵਨ ਵੇਰਵੇ ਅਤੇ ਉਨ੍ਹਾਂ ਦੀਆਂ ਸਮੁੱਚੀਆਂ ਸਾਹਿਤਕ ਕ੍ਰਿਤਾਂ ਦੇ ਵੇਰਵਾ ਨਾਲ ਹੋਈ। ਸੰਸਥਾ ਦੇ ਕੋਆਰਡੀਨੇਟਰ ਮਨਜੀਤ ਬੋਪਾਰਾਏ ਨੇ ਲੇਖਕ ਦੀ ਜਨਮ ਸ਼ਤਾਬਦੀ ‘ਤੇ ਨਮਨ ਸ਼ਰਧਾਂਜਲੀ ਦਿੰਦਿਆਂ ਹਾਜ਼ਰੀਨ ਦਾ ਧੰਨਵਾਦ ਕੀਤਾ।
    ਸੰਸਥਾ ਦੇ ਮੀਤ ਪ੍ਰਧਾਨ ਰੁਪਿੰਦਰ ਸੋਜ਼ ਨੇ ਸੰਤੋਖ ਸਿੰਘ ਧੀਰ ਦੁਆਰਾ ਆਪਣੇ ਭਰਾ ਰਿਪਦੁਮਨ ਸਿੰਘ ਨੂੰ ਇੰਗਲੈਂਡ ਫੇਰੀ ਦੌਰਾਨ ਲਿਖੀਆਂ ਚਿੱਠੀਆਂ ਤੇ ਅਧਾਰਤ ਕਿਤਾਬ ‘ਜਿਵੇਂ ਰਾਮ ਨੂੰ ਲਛਮਨ’ ਬਾਰੇ ਸ੍ਰੋਤਿਆਂ ਨਾਲ ਸਾਂਝੀ ਪਾਈ। ਇਸ ਉਪਰੰਤ ਜਸਵੰਤ ਵਾਗਲਾ, ਗਾਇਕ ਮੀਤ ਮਲਕੀਤ, ਦਲਵੀਰ ਹਲਵਾਰਵੀ, ਸੁਖਨੈਬ, ਲੇਖਕ ਅਸ਼ੋਕ ਟਾਂਡੀ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਬਾਸੀ, ਪ੍ਰਧਾਨ ਅਮਰਜੀਤ ਸਿੰਘ ਮਾਹਲ, ਪਾਲ ਰਾਊਕੇ, ਤਜਿੰਦਰ ਭੰਗੂ, ਬਲਵਿੰਦਰ ਕੌਰ ਵਿਰਕ, ਰਣਜੀਤ ਸਿੰਘ ਵਿਰਕ, ਸਰਬਜੀਤ ਸੋਹੀ, ਲਖਵਿੰਦਰ ਸਿੰਘ ਤੱਲ੍ਹਣ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਨੇ ਬਾਖੂਬੀ ਨਾਲ ਨਿਭਾਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!