3.4 C
United Kingdom
Sunday, March 8, 2026

More

    ਚਿੱਠੀ

    ਜਦ ਡਾਕੀਆ ਡਾਕ ਲੈ ਆਉਂਦਾ ਸੀ|
    ਸਾਇਕਲ ਦੀ ਘੰਟੀ ਵਜਾਉਂਦਾ ਸੀ |

    ਚਾਅ ਫੌਜਣ ਨੂੰ ਚੜ੍ਹ ਜਾਂਦਾ ਸੀ,
    ਫੌਜੀ ਤਾਰ ਜਦ ਪਾਉਂਦਾ ਸੀ |

    ਸਾਰੇ ਕੋਲ਼ ਨੂੰ ਹੋ-ਹੋ ਸੁਣਦੇ ਸਨ ,
    ਨਾਨਕਿਆਂ ਦਾ ਸੰਦੇਸ਼ਾ ਆਉਂਦਾ ਸੀ |

    ਮਾਮੇ ਲਿਖਿਆ ਬੂਰੀ ਸੂਈ ਹੈ,
    ਦੁੱਧ ਹਰ ਕੋਈ ਪੀਣਾ ਚਾਹੁੰਦਾ ਸੀ|

    ਪਰਦੇਸੀ ਨੇ ਖੱਤ ਜਦ ਪਾਇਆ ਸੀ,
    ਚੂੜੇਵਾਲੀ ਨੇ ਸੀਨੇ ਲਾਇਆ ਸੀ |

    ਓਹਦੇ ਦਿਲ ਦਾ ਹਾਲ ਸੁਣਾਇਆ ਸੀ,
    ਆਟੇ ਦੀ ਚਿੜੀ ਨੇ ਜਦ ਰੁਆਇਆ ਸੀ |

    ਹੁਣ ਕਿੱਥੇ ਗਈਆਂ ਉਹ ਖੁਸ਼ੀਆਂ ਸਭ,
    ਜੋ ਡਾਕੀਆ ਕਦੇ ਲਿਆਇਆ ਸੀ |

    ਆ ਗਿਆ ਫੋਨ ‘ਜਲੰਧਰੀ’ ਏਦਾਂ ਦਾ,
    ਸਕੂਨ ਚਿੱਠੀ ਜੇਹਾ ਕਿਸੇ ਨਾ ਪਾਇਆ ਸੀ |

    ਅਮਨਦੀਪ ਕੌਰ ਜਲੰਧਰੀ
    88720-40085

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!