13.7 C
United Kingdom
Monday, June 22, 2026

More

    ਮੋਗੇ ਜਿਲ੍ਹੇ ਦੇ ਪਿੰਡ ਰਾਜਿਆਣਾ ਦਾ ਜੰਮਪਲ ਸ਼ਰਨਜੀਤ ਸਿੰਘ ਗਿੱਲ ਬਣਿਆ ਸਰੀ ‘ਚ ਚੀਫ ਸੁਪਰਡੈਂਟ ਆਫ ਪੁਲਿਸ

    ਵੈਨਕੂਵਰ -ਜਿਲ੍ਹਾ ਮੋਗਾ ਦੇ ਬਾਘਾਪੁਰਾਣਾ ਨੇੜਲੇ ਪਿੰਡ ਰਾਜੇਆਣਾ ਦਾ ਜੰਮਪਲ ਸ਼ਰਨਜੀਤ ਸਿੰਘ ਗਿੱਲ ਕਨੇਡਾ ਦੀ ਬ੍ਰਿਟਿਸ਼ ਕੋਲੰਬੀਆ ਸਟੇਟ ਦੇ ਸੰਘਣੀ ਪੰਜਾਬੀ ਵਸੋਂ ਵਾਲੇ ਖੇਤਰ ਸਰੀ ਵਿਖੇ ਪੁਲੀਸ ਚੀਫ ਸੁਪਰਡੈਂਟ ਦੇ ਅਹੁਦੇ ‘ਤੇ ਤਾਇਨਾਤ ਹੋ ਗਿਆ ਅਤੇ ਹੁਣ ਸਰੀ, ਬ੍ਰਿਟਿਸ਼ ਕੋਲੰਬੀਆ, ਕਨੇਡਾ ਵਿੱਚ ਰਾਇਲ ਕਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ‘ਚ ਸੀਨੀਅਰ ਆਪ੍ਰੇਸ਼ਨ ਅਫਸਰ ਹੈ।ਆਪਣੇ ਅਹੁਦੇ ਵਿੱਚ ਤਰੱਕੀ ਲੈ ਕੇ ਉੱਚ ਪੁਲਿਸ ਅਫਸਰ ਬਣਿਆ ਸ਼ਰਨਜੀਤ ਸਿੰਘ ਗਿੱਲ 1969 ਵਿੱਚ ਕਨੇਡਾ ਆਇਆ ਸੀ ਅਤੇ ਸਾਲ 1989 ਵਿਚ ਉਸਨੇ ਪੁਲਿਸ ਵਿਭਾਗ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਜਿਸ ਉਪਰੰਤ 1997 ਵਿੱਚ ਉਸਨੂੰ 2 ਸੀਰੀਅਲ ਸੈਕਸ ਅਪਰਾਧੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਕਨੇਡਾ ਸਰਕਾਰ ਨੇ ਸਨਮਾਨਿਤ ਕੀਤਾ ਸੀ। 2012 ਵਿੱਚ ਕੋਲੰਬੀਆ ਵਿਚ ਪਾਈਪ ਲਾਈਨ ਬੰਬ ਧਮਾਕਾ ਦੌਰਾਨ ਬਤੌਰ ਇੰਚਾਰਜ ਕਮਾਂਡਰ ਦੇ ਰੂਪ ਵਿੱਚ ਉਸਦੀ ਕਾਬਲੀਅਤ ਨੂੰ ਸਰਾਹਿਆ ਗਿਆ ਸੀ।ਪੰਜਾਬੀ ਭਾਈਚਾਰੇ ਵਿੱਚ ਇਸ ਨਿਯੁਕਤੀ ਨਾਲ ਖੁਸ਼ੀ ਦੀ ਲਹਿਰ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!