11.4 C
United Kingdom
Sunday, June 7, 2026

More

    ਸਿੱਖੀ ਸਿਦਕ

    ਮੁੱਢ ਬੰਨ੍ਹ ਗਿਆ ਕੋਈ ਸ਼ਹੀਦੀਆਂ ਦਾ,
    ਤੱਤੀਆਂ ਤਵੀਆਂ ਠੰਢੀਆਂ ਕਰਨ ਵਾਲਾ।
    ਕੋਈ ਪੀ ਗਿਆ ਜ਼ਾਮ ਸ਼ਹਾਦਤਾਂ ਦਾ,
    ਦੇਗਾਂ ਉੱਬਲਦੀਆਂ ਵਿੱਚ ਕੜ੍ਹਣ ਵਾਲਾ।

    ਸੜਕੇ ਰੂੰ ‘ਚ ਤਰ ਗਿਆ ਭਵਜਲ ਕੋਈ,
    ਸੀਸ ਕਟਾ ਗਿਆ ਖੰਡਾ ਫੜ੍ਹਣ ਵਾਲਾ।
    ਦੇ ਹੱਸ ਕੇ ਗਿਆ ਬਲੀਦਾਨ ਕੋਈ,
    ਲੁਹਾ ਖੋਪੜੀ ਬਾਣੀ ਪੜ੍ਹਣ ਵਾਲਾ।

    ਬੰਦ ਬੰਦ ਸੀ ਗਿਆ ਕਟਵਾ ਕੋਈ,
    ਤਿੱਖੇ ਟੋਕਿਆਂ ਮੂਹਰੇ ਅੜਣ ਵਾਲਾ।
    ਕੋਈ ਪਾ ਗਿਆ ਸ਼ਹੀਦੀ ਬਾਲ ਉਮਰੇ,
    ਖੂਨੀ ਕੰਧ ਵਿੱਚ ਜੋੜਾ ਖੜ੍ਹਣ ਵਾਲਾ।

    ਨਾਲ ਆਰਿਆਂ ਚਰਾ ਗਿਆ ਤਨ ਕੋਈ,
    ਸਿੱਖੀ ਸਿਦਕ ਲਈ ਸੂਲੀ ਚੜ੍ਹਣ ਵਾਲਾ।
    ਸੀਸ ਦੇ ਗਏ ‘ਭਗਤਾ’ ਅਣਖ ਵਾਲੇ,
    ਵਾਰ ਸਰਬੰਸ ਗਿਆ ਕੋਈ ਪ੍ਰਣ ਵਾਲਾ।
    – – -0- – –
    ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
    1-604-751-1113

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!