ਪੱਤਰਕਾਰ ਚੌਹਾਨ ਨੂੰ ਬਾਈਨੀ ਸਟਾਰ ਵੈਲਫੇਅਰ ਅਤੇ ਭਾਰਤ ਕੇਸਰੀ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਕੀਤੀ ਕਲਮੀ ਜੰਗ ਦੇ ਮੱਦੇਨਜ਼ਰ ਪ੍ਰਸ਼ੰਸਾ ਪੱਤਰ ਨਾਲ ਨਵਾਜਿਆ ਗਿਆ
ਮਾਲੇਰਕੋਟਲਾ, 21 ਜੂਨ (ਜਮੀਲ ਜੌੜਾ)

ਨਵੀਂ ਦਿੱਲੀ ਦੀ ਸਰਗਰਮ ‘ਤੇ ਪ੍ਰਸਿੱਧ ਜਥੇਬੰਦੀਆਂ ਬਾਈਨੀ ਸਟਾਰ ਵੈਲਫੇਅਰ ਅਤੇ ਭਾਰਤ ਕੇਸਰੀ ਵੱਲੋਂ ਨੈਸ਼ਨਲ ਮੀਡੀਆ ਕਨਫਰਡ੍ਰੇਸ਼ਨ (ਐਨ.ਐਮ. ਸੀ) ਦੇ ਸੂਬਾ ਪ੍ਰਧਾਨ ਸ਼੍ਰੀ ਜ਼ਹੂਰ ਅਹਿਮਦ ਚੌਹਾਨ ਨੂੰ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਕਲਮੀ ਜੰਗ ਕਰਨ ਅਤੇ ਉਨ੍ਹਾਂ ਦੀਆਂ ਸਮੂਹਿਕ ਮਨੁੱਖੀ ਯਤਨਾ ਦੀ ਲੋਅ ਵਿੱਚ ਉਕਤ ਦੋਵੇਂ ਜਥੇਬੰਦੀਆਂ ਵੱਲੋਂ ਮਲੇਰਕੋਟਲਾ ਦੇ ਸੀਨੀਅਰ ਪੱਤਰਕਾਰ ਅਤੇ ਐਨ.ਐਮ.ਸੀ. ਦੇ ਸੂਬਾ ਪ੍ਰਧਾਨ ਜਹੂਰ ਅਹਿਮਦ ਚੌਹਾਨ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਬਾਈਨੀ ਸਟਾਰ ਵੈਲਫੇਅਰ ਦੀ ਬਾਣੀ ਸ਼੍ਰੀਮਤੀ ਸੰਗੀਤਾ ਤਲਵਾੜ ਨੇ ਕੋਵਿਡ-19 ਦੀ ਨਾਜ਼ੁਕ ਘੜੀ ‘ਚ ਸ਼੍ਰੀ ਜ਼ਹੂਰ ਅਹਿਮਦ ਚੌਹਾਨ ਦੇ ਵੱਡਮੁੱਲੇ ਯਤਨਾਂ ਨੂੰ ਮੁੱਖ ਰੱਖਦੇ ਹੋਏ ਅਤੇ ਉਨ੍ਹਾਂ ਦੀ ਕਲਮੀ ਜੰਗ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਨਾਲ ਪੰਜਾਬ ਦੇ ਇੱਕ ਮਿਹਨਤੀ, ਇਮਾਨਦਾਰ , ਬੇਦਾਗ ਅਤੇ ਵੱਖ-ਵੱਖ ਸਮਾਜਿਕ ‘ਤੇ ਮਨੁੱਖੀ ਜਥੇਬੰਦੀਆਂ ਨਾਲ ਸਬੰਧਤ ਪੱਤਰਕਾਰ ਸ਼੍ਰੀ ਚੌਹਾਨ ਦੀਆਂ ਵਰਨਣਯੋਗ ਸੇਵਾਵਾਂ ਪ੍ਰਤੀ ਆਪਣੀਆਂ ਸ਼ੁਭ ਇੱਛਾਵਾ ਭੇਂਟ ਕੀਤੀਆਂ। ਜਿਕਰਯੋਗ ਹੈ ਕਿ ਬਾਈਨੀ ਸਟਾਰ ਵੈਲਫੇਅਰ ਨੇ ਆਪਣੇ ਮਨੁੱਖੀ ਅਤੇ ਲੋਕ ਭਲਾਈ ਯਤਨਾਂ ਦੀ ਲੋਅ ‘ਚ ਦੇਸ਼ ਭਰ ‘ਚ ਨਾਮਣਾ ਖੱਟਦਿਆਂ ਅਹਿਮ ਸਥਾਨ ਬਣਾਇਆ ਹੈ। ਬਾਈਨੀ ਸਟਾਰ ਵੈਲਫੇਅਰ ਸੰਸਥਾ ਵੱਲੋਂ ਨਵਾਜੇ ਜਾਂਦੇ ਪ੍ਰਸ਼ੰਸਾ ਪੱਤਰਾਂ ਨੂੰ ਇੱਜਤ ਦੀ ਨਿਗ੍ਹਾ ਨਾਲ ਦੇਖਿਆ ਜਾਂਦਾ ਹੈ। ਸ਼੍ਰੀ ਜ਼ਹੂਰ ਅਹਿਮਦ ਚੌਹਾਨ ਨੂੰ ਪ੍ਰਸ਼ੰਸਾ ਪੱਤਰ ਮਿਲਣ ‘ਤੇ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ‘ਤੇ ਹੋਰ ਜਥੇਬੰਦੀਆਂ ਦੇ ਨਾਲ-ਨਾਲ ਜਰਨਲਿਸਟ ਯੂਨੀਅਨ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਹੈ ਅਤੇ ਸ਼੍ਰੀ ਚੌਹਾਨ ਨੂੰ ਹੋਰ ਉੱਚੀਆਂ ਬੁਲੰਦੀਆਂ ਛੂਹਣ ਲਈ ਆਪਣੀਆਂ ਸ਼ੁਭ ਇਛਾਵਾ ਪੇਸ਼ ਕੀਤੀਆਂ ਹਨ।