12.5 C
United Kingdom
Sunday, June 7, 2026

More

    ਸਾਊਥਾਲ ਟਾਊਨ ਹਾਲ ‘ਚੋਂ ਤਿੰਨ ਇਤਿਹਾਸਕ ਤਖ਼ਤੀਆਂ ਚੋਰੀ

    -ਨਸਲਵਾਦ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਘਟਨਾ ਨੂੰ 

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਬਰਤਾਨੀਆ ਵਿੱਚ ਭਾਰਤੀ ਮੂਲ ਦੇ ਲੋਕਾਂ ਦੀ ਸੰਘਣੀ ਵਸੋਂ ਵਾਲੇ ਸਹਿਰ ਸਾਊਥਾਲ ਦੇ ਟਾਊਨ ਹਾਲ ‘ਚੋਂ ਤਿੰਨ ਇਤਿਹਾਸਕ ਤਖ਼ਤੀਆਂ ਚੋਰੀ ਕੀਤੇ ਜਾਣ ਦਾ ਸਮਾਚਾਰ ਹੈ। ਸਾਊਥਾਲ ਦੇ ਨਸਲਵਾਦ ਵਿਰੋਧੀ ਲੋਕਾਂ ਵੱਲੋਂ ਬਲੈਕ ਲਾਈਵਜ਼ ਮੈਟਰ ਮੁਹਿੰਮ ਦਾ ਹਿੱਸਾ ਬਣਦਿਆਂ ਟਾਊਨ ਹਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ। ਉਸ ਉਪਰੰਤ ਟਾਊਨ ਹਾਲ ਦੀ ਕੰਧ ‘ਤੇ ਲੱਗੀਆਂ ਇਤਿਹਾਸਕ ਤੇ ਯਾਦਗਾਰੀ ਤਖ਼ਤੀਆਂ ਸ਼ਰਾਰਤੀ ਅਨਸਰਾਂ ਵੱਲੋਂ ਪੁੱਟ ਕੇ ਚੋਰੀ ਕਰ ਲਈਆਂ ਗਈਆਂ ਹਨ।

    ਇਹ ਕਾਰਵਾਈ ਕਿਸਨੇ ਕੀਤੀ ਹੈ,  ਇਹ ਅਜੇ ਜਾਂਚ ਦਾ ਵਿਸ਼ਾ ਹੈ ਪਰ ਇਸ ਘਟਨਾ ਨੂੰ ਬਲੈਕ ਲਾਈਵਜ਼ ਮੈਟਰ ਮੁਹਿੰਮ ਦੇ ਸਮਰਥਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਤਿੰਨਾਂ ਯਾਦਗਾਰੀ ਤਖ਼ਤੀਆਂ ਵਿੱਚੋਂ ਇੱਕ ਉੱਤੇ ਗੁਰਦੀਪ ਸਿੰਘ ਚੱਗਰ ਦਾ ਨਾਮ ਅੰਕਿਤ ਹੈ, ਜਿਸਨੂੰ 18 ਸਾਲ ਦੀ ਉਮਰ ‘ਚ 1976 ਵਿੱਚ ਨਸਲੀ ਹਮਲੇ ਦੌਰਾਨ ਕਤਲ ਕਰ ਦਿੱਤਾ ਗਿਆ ਸੀ। ਦੂਜੀ ਤਖ਼ਤੀ ਨਸਲਵਾਦ ਵਿਰੋਧੀ ਅਧਿਆਪਕ ਬਲੇਅਰ ਪੀਚ ਦੀ ਸੀ, ਜਿਸਨੂੰ 1979 ਵਿੱਚ ਕਤਲ ਕਰ ਦਿੱਤਾ ਗਿਆ ਸੀ। ਈਲਿੰਗ ਕੌਂਸਲ ਲੀਡਰ ਜੂਲੀਅਨ ਬੈੱਲ ਨੇ ਇਸ ਘਟਨਾ ‘ਤੇ ਗਹਿਰੀ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਉਕਤ ਤਖ਼ਤੀਆਂ ਨੂੰ ਜ਼ਬਰਦਸਤੀ ਹਟਾਉਣ ਤੇ ਚੋਰੀ ਕੀਤੇ ਜਾਣਾ ਇੱਕ ਸ਼ਰਮਨਾਕ ਕਾਰਾ ਹੈ। ਇਸ ਘਟਨਾ ਸੰਬੰਧੀ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਕੋਲੋਂ ਜਾਣਕਾਰੀ ਦੀ ਮੰਗ ਕੀਤੀ ਗਈ ਹੈ।Show quoted text

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!