3.1 C
United Kingdom
Sunday, March 8, 2026

More

    ਟੈਲੀ ਫਿਲਮ “ਦਰਦ ਗਰੀਬੀ ਦਾ” ਲੋਕ ਅਰਪਣ ਕੀਤੀ

    ਮਹਿਲ ਕਲਾਂ/ਹੰਡਿਆਇਆ (ਜਗਸੀਰ ਸਿੰਘ ਧਾਲੀਵਾਲ, ਲਿਆਕਤ ਅਲੀ)

    ਕਰੋਨਾ ਮਹਾਮਾਰੀ ਦੌਰਾਨ ਗਰੀਬ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਸਰਕਾਰ ਵੱਲੋਂ ਮਾਸਕ ਨਾ ਪਹਿਨਣ ਤੇ ਕੀਤੇ ਜਾ ਰਹੇ ਭਾਰੀ ਜੁਰਮਾਨੇ ਕਾਰਨ ਗਰੀਬ ਲੋਕਾ ਦੀ ਹੋ ਰਹੀ ਲੁੱਟ ਨੂੰ ਬਿਆਨ ਕਰਦੀ ਟੈਲੀ ਫਿਲਮ ਦਰਦ ਗਰੀਬੀ ਦਾ ਅੱਜ ਪੂਰੇ ਜੌਸ਼ੋ ਖਰੌਸ਼ ਨਾਲ ਪਿੰਡਾ ਅਤੇ ਸਹਿਰਾ ਦੇ ਪਤਵੰਤੇ ਸੱਜਣਾ ਦੀ ਹਾਜਰੀ ਵਿੱਚ ਰੀਲੀਜ਼ ਕੀਤੀ। ਫਿਲਮ ਨੂੰ ਰੀਲੀਜ਼ ਕਰਨ ਮੋਕੇ ਮੁਕੰਦ ਸਿੰਘ, ਜਥੇਦਾਰ ਗੁਰਤੇਜ ਸਿੰਘ ਦਾਨਗੜ, ਸਰਪੰਚ ਕੁਲਦੀਪ ਸਿੰਘ ਸੰਘੇੜਾ, ਜਸਪਾਲ ਪਾਲੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਫਿਲਮ ਦੇ ਨਿਰਦੇਸ਼ਕ ਭਾਈ ਪਰਮਜੀਤ ਸਿੰਘ ਕੈਰੇ ਆਰਟਿਸਟ ਬਿਕਰਮ ਸਿੰਘ ਧਨੌਲਾ, ਚਮਕੌਰ ਸਿੰਘ ਗੱਗੀ ਅਤੇ ਸਮੁੱਚੀ ਟੀਮ ਵਲੋਂ ਕੀਤਾ ਗਿਆ ਉਪਰਾਲਾ ਬਹੁਤ ਸਲਾਘਾਯੋਗ ਹੈ। ਇਸ ਟੈਲੀ ਫਿਲਮ ਵਿੱਚ ਅੱਜੋਕੇ ਸਮੇਂ ਨੂੰ ਹੂ ਬੂ ਹੂ ਦਰਸਾਇਆ ਗਿਆ । ਅੱਜ ਦੇ ਸਿਸਟਮ ਤੇ ਕਰਾਰੀ ਚੋਟ ਅਤੇ ਸਰਕਾਰ ਵਲੋਂ ਆਪਣਾ ਖਜਾਨਾ ਭਰਨ ਲਈ ਗ਼ਰੀਬ ਮਜ਼ਦੂਰ ਲੋਕਾਂ ਕੋਲੋਂ ਚਲਾਨ ਦੇ ਨਾਮ ਤੇ ਬਟੋਰੇ ਜਾ ਰਹੇ ਮੋਟੇ ਰੁਪਏ।ਨੂੰ ਦਰਸਾਇਆ ਗਿਆ ਹੈ। ਇਹ ਇੱਕ ਦੇਬੂ ਨਾਂ ਦੇ ਮਜ਼ਦੂਰ ਦੀ ਜ਼ਿੰਦਗੀ ਤੇ ਬਣੀ ਸੱਚੀ ਘਟਨਾ ਤੇ ਅਧਾਰਿਤ ਫਿਲਮ ਬਣਾਈ ਗਈ ਹੈ। ਜਿਸ ਵਿੱਚ ਕਰੋਨਾ ਮਹਾਂਮਾਰੀ ਦਾ ਸ਼ਿਕਾਰ ਗਰੀਬ ਮਜਦੂਰ ਦਾ ਪੁਲੀਸ ਨਾਕੇ ਤੇ ਮਾਸਕ ਨਾ ਪਹਿਨਣ ਕਾਰਨ ਪੰਜ ਸੌ ਰੁਪਏ ਦਾ ਚਲਾਨ ਕੱਟ ਦਿੱਤਾ ਜਾਂਦਾ। ਅਤੇ ਅੱਜ ਦੀਆਂ ਸਰਕਾਰਾਂ ਵਲੋਂ ਪੈਸੇ ਇਕੱਠੇ ਕਰਨ ਲਈ ਮਾਸਕ ਨਾ ਪਹਿਨਣ ਦੇ ਜੁਰਮਾਨੇ ਨੂੰ ਦੋ ਸੌ ਤੋਂ ਪੰਜ ਸੌ ਕਰ ਦਿੱਤਾ ਗਿਆ।ਲੋੜ ਹੈ ਸਰਕਾਰ ਨੂੰ ਇਸ ਫੈਸਲੇ ਵੱਲ ਦੁਵਾਰਾ ਧਿਆਨ ਦੇਣ ਦੀ।ਇਸ ਮੋਕੇ ਪ੍ਰਿਤਪਾਲ ਸਿੰਘ ਬਰਨਾਲਾ, ਤਾਰਾ ਸਿੰਘ ਬਰਨਾਲਾ, ਭੋਲਾ ਸਿੰਘ ਸੰਘੇੜਾ, ਅਮਨਦੀਪ ਸਿੰਘ, ਹਾਜਿਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!