ਅਸ਼ੋਕ ਵਰਮਾ
ਬਠਿੰਡਾ, 19 ਜੂਨ
ਬਠਿੰਡਾ ਜ਼ਿਲੇ ਦੀਆਂ ਗੈਰ ਸਰਕਾਰੀ ਸਮਾਜਿਕ ਸੰਸਥਾਵਾਂ ਨੇ ਅੱਜ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਵਿਚ ਸਿਕਰਤ ਕਰਦਿਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਈ ਹੈ। ਨੌਜਵਾਨ ਵੇਲਫੇਅਰ ਸੁਸਾਇਟੀ ਵੱਲੋਂ ਲੋਕਾਂ ਨੂੰ ਕੋਵਿਡ 19 ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਪੰਜ ਪ੍ਰਚਾਰ ਵੈਨਾਂ ਚਲਾਈਆਂ ਗਈਆਂ ਹਨ। ਇਨਾਂ ਵਾਹਨਾਂ ਨੂੰ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਸਿੰਘ ਬਰਾੜ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨਾਂ ਨੇ ਕਿਹਾ ਕਿ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਪਿੱਛਲੇ ਸਮੇਂ ਵਿਚ ਸਮਾਜ ਹਿੱਤ ਵਿਚ ਵੱਡੀ ਭੁਮਿਕਾ ਨਿਭਾਈ ਹੈ। ਉਨਾਂ ਨੇ ਕਿਹਾ ਕਿ ਅੱਜ ਵੀ ਸਾਡੀਆਂ ਸੰਸਥਾਵਾਂ ਪ੍ਰਸਾਸਨ ਨਾਲ ਸਹਿਯੋਗ ਕਰ ਰਹੀਆਂ ਹਨ। ਉਨਾਂ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦੀ ਗੱਲ ਲੋਕ ਜਿਆਦਾ ਗੌਰ ਨਾਲ ਸੁਣਦੇ ਹਨ ਅਤੇ ਉਨਾਂ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਰੱਖੇ ਜਾਣ ਲਈ ਕਹੇ ਜਾਣ ਤੇ ਲੋਕ ਵੱਲੋਂ ਉਨਾਂ ਦੀ ਗੱਲ ਜਿਆਦਾ ਧਿਆਨ ਨਾਲ ਸੁਣੀ ਜਾਂਦੀ ਹੈ।
ਇਸ ਮੌਕੇ ਸ੍ਰੀ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਇਹ ਪ੍ਰਚਾਰ ਵਾਹਨ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਲੋਕਾਂ ਨੂੰ ਜਾਗਰੂਕ ਕਰਨਗੇ। ਉਨਾਂ ਆਖਿਆ ਕਿ ਕਰੋਨਾ ਵਾਇਰਸ ਦੇ ਮਾਮਲੇ ‘ਚ ਸਾਵਧਾਨੀਆਂ ਵਰਤ ਕੇ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਜਿਸ ਬਾਰੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ।ਇਸ ਤੋਂ ਬਿਨਾਂ ਆਸਰਾ ਵੇਲਫੇਅਰ ਸੁਸਾਇਟੀ ਵੱਲੋਂ ਪੂਜਾ ਵਾਲੇ ਮੁਹੱਲੇ ਵਿਚ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਸੰਸਥਾ ਦੇ ਸ੍ਰੀ ਬਾਲ ਿਸ਼ਨ ਨੇ ਦੱਸਿਆ ਕਿ ਇਸ ਮੌਕੇ ਮਿਸ਼ਨ ਫਤਿਹ ਬੈਜ ਲਗਾਏ ਗਏ ਅਤੇ ਪੈਫਲੈਂਟ ਵੰਡੇ ਗਏ। ਇਸੇ ਤਰਾਂ ਰਾਕੇਸ ਨਰੂਲਾ ਦੀ ਅਗਵਾਈ ਵਿਚ ਬੈਂਗੋ ਸੰਸਥਾ ਵੱਲੋਂ ਅਜੀਤ ਰੋਡ ਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਮਿਸ਼ਨ ਫਤਹਿ ਤਹਿਤ ਤਹਿਤ ਬੀਨਿਵਾਸਨ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਬਠਿੰਡਾ ਨੂੰ ਬੱਚਿਆਂ ਲਈ ਦੁੱਧ ਦੀਆਂ 200 ਬੋਤਲਾਂ ਦਿੱਤੀਆਂ ਗਈਆਂ ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਾਕਟ ਬੈਜ, ਪੈਂਫਲੇਟ ਅਤੇ ਮਾਸਕ ਦਿੱਤੇ ਗਏ। ਇਸ ਤੋਂ ਬਿਨਾਂ ਰੈਡ ਕ੍ਰਾਸ ਭਵਨ ਵਿਖੇ ਵੱਖ ਵੱਖ ਐਨਜੀਓ ਦੇ ਅਹੁਦੇਦਾਰਾਂ ਨੂੰ ਮਿਸ਼ਨ ਫਤਿਹ ਤਹਿਤ ਬੈਜ ਲਗਾਏ ਗਏ ਅਤੇ ਮਿਸ਼ਨ ਫਤਿਹ ਦੇ ਜਾਗਰੂਕਤਾ ਪੈਫਲੇਂਟ ਵੰਡੇ ਗਏ। ਇੱਥੇ ਸੱਕਤਰ ਰੈਡ ਕਰਾਸ ਦਰਸ਼ਨ ਕੁਮਾਰ, ਡੀਪੀਆਰਓ ਭੁਪਿੰਦਰ ਸਿੰਘ, ਏਪੀਆਰਓ ਗੁਰਦਾਸ ਸਿੰਘ ਅਤੇ ਨਰੇਸ਼ ਪਠਾਣੀਆਂ ਨੇ ਮਿਸ਼ਨ ਫਤਿਹ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸੋਨੂੰ ਮਹੇਸ਼ਵਰੀ, ਵਿਜੈ ਬਵੇਜਾ, ਰਾਕੇਸ਼ ਨਰੂਲਾ, ਮੁਕੇਸ਼ ਕੁਮਾਰ, ਅਵਤਾਰ ਸਿੰਘ ਗੋਗਾ, ਵਿਜੈ ਭੱਟ, ਬਲਜਿੰਦਰ ਸਿੰਘ, ਰਮਨੀਕ ਵਾਲੀਆ, ਰਮੇਸ਼ ਮਹਿਤਾ ਅਤੇ ਬਾਲ ਿਸ਼ਨ ਆਦਿ ਵੀ ਹਾਜਰ ਸਨ।