ਰਾਜਵਿੰਦਰ ਰੌਂਤਾ
ਜੰਗ
ਬਹੁਤ ਖਤਰਨਾਕ ਹੁੰਦੀ ਹੈ
ਮਨੁੱਖਤਾ ਦਾ
ਇਨਸਾਨੀਅਤ ਦਾ
ਘਾਣ
ਦੋਨੀਂ ਪਾਸੇ ਮਰਦੇ ਨੇ
ਫੌਜ਼ੀ
ਜੋ ਦੇਸ਼ ਭਗਤੀ ਦੇ ਨਾਂ ਤੇ
ਘਰ ਦਾ ਤੋਰਾ ਤੋਰਨ ਲਈ
ਚੰਗੇ ਦਿਨਾਂ ਦੀ ਆਸ ਵਿਚ
ਹੋਏ ਹੁੰਦੇ ਨੇ ਫੌਜ਼ ਵਿੱਚ ਨੌਕਰ
ਜਦ ਫੌਜ਼ੀ ਮਰਦਾ ਹੈ
ਦੋਨੀ ਪਾਸੀਂ ਹੁੰਦੈ
ਇੱਕੋ ਜਿਹਾ ਦਰਦ
ਇਕੋ ਜਿਹਾ ਮਾਤਮ
ਕਿਉਂ ਜੋ
ਇੱਕੋ ਜਿਹੇ ਹੁੰਦੇ ਨੇ
ਮਾਵਾਂ ਦੇ ਪੁੱਤ
ਪਿਤਾ ਦੀਆਂ ਡੰਗੋਰੀਆਂ
ਰੱਖੜੀਆਂ ਬਾਹਵਾਂ
ਬੱਚਿਆਂ ਦੇ ਬਾਬਲ
ਪਤੀ ਪਰਮੇਸ਼ਰ ਤੇ ਸੁਹਾਗ
ਹਾੜਾ ਈ
ਤਰਸ ਕਰੋ ਜਵਾਨੀਆਂ ਤੇ
ਸਿਆਸਤ ਨਾ ਕਰੋ
ਸ਼ਹੀਦਾਂ ਦੀਆਂ ਲਾਸ਼ਾਂ ਤੇ
ਜੰਗ ਜੰਗ ਕਰਨ ਤੇ
ਲੜਾਈ ਦੀ ਧਮਕੀ ਦੇਣ ਵਾਲਿਓ
ਆਪਣਾ ਇੱਕ ਇੱਕ ਰੌਂਤਾ
ਕਰਕੇ ਤਾਂ ਦੇਖੋ ਦੇਸ਼ ਦੇ ਨਾਂ
ਫੌਜ਼ੀ ਬਣਾ ਕੇ।।
ਰਾਜਵਿੰਦਰ ਰੌਂਤਾ,ਮੋਗਾ