22.5 C
United Kingdom
Sunday, June 21, 2026

More

    ਪ੍ਰਗਤੀਸ਼ੀਲ ਲੇਖਕ ਸੰਘ ਬਰਤਾਨੀਆ’ ਦੀ ਔਨਲਾਈਨ ਬੈਠਕ ‘ਚ ਵਿਚਾਰੇ ਗੰਭੀਰ ਮੁੱਦੇ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਦੁਨੀਆਂ ਭਰ ਵਿੱਚ ਕਰੋਨਾ ਮਹਾਂਮਾਰੀ ਫੈਲਣ ਤੋਂ ਬਾਅਦ ਪਹਿਲੀ ਵਾਰ ਪ੍ਰਗਤੀਸ਼ੀਲ ਲੇਖਕ ਸੰਘ ਬਰਤਾਨੀਆ ਦੀ ਬੈਠਕ ਹੋਈ।ਵਿਗਿਆਨਕ ਤਕਨੀਕ ਦਾ ਸਹਾਰਾ ਲੈ ਕੇ, ਕੰਪਿਉਟਰ ਸੰਚਾਰ ਪ੍ਰਣਾਲੀ ਦੀ ਮਦਦ ਨਾਲ ਆਪੋ-ਅਪਣੇ ਠਿਕਾਣਿਆਂ ‘ਤੇ ਬੈਠੇ ਮੈਂਬਰਾਂ ਨੇ ਬੈਠਕ ਵਿੱਚ ਹਿੱਸਾ ਲਿਆ।
    ਵਿਚਾਰੇ ਗਏ ਮੁੱਦਿਆਂ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਭਵਿੱਖ ਵਿਚ ਕਾਰਵਾਈਆਂ ਖਾਸ ਤੌਰ ‘ਤੇ ਜ਼ੇਰੇ ਬਹਿਸ ਆਈਆਂ ਤੇ ਇਹ ਵੀ ਕਿ ਆਉਣ ਵਾਲੇ ਸਮੇਂ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੈਂਬਰਾਂ ਦੀਆਂ ਕਲਾਵਾਂ ਤੋਂ ਇਲਾਵਾ ਦੁਨੀਆਂ, ਤੇ ਖਾਸ ਕਰ ਕੇ ਹਿੰਦ-ਪਾਕ ਦੇ ਪ੍ਰਗਤੀਸ਼ੀਲ ਲੇਖਕਾਂ/ਕਲਾਕਾਰਾਂ ਨੂੰ ਸਮ੍ਰਪਤ ਸਮਾਗਮ ਉਲੀਕੇ ਜਾਣਗੇ। ਇਸ ਸਾਲ ਹੋ ਸਕਦਾ ਹੈ ਆਨਲਾਈਨ ਮਾਧਿਅਮ ਰਾਹੀਂ ਹੀ ਕੀਤੇ ਜਾਣ। ਪ੍ਰਗਤੀਸ਼ੀਲ ਲੇਖਕ ਸੰਘ ਦੇ ਸਰਪ੍ਰਸਤਾਂ ਵਿੱਚੋਂ ਇੱਕ ਜਾਨਬ ਸਰਵਣ ਜ਼ਫਰ ਦੀ ਨਵੀਂ ਕਿਤਾਬ “ਤਰੱਕੀ ਪਸੰਦ ਤਹਿਰੀਕ- ਤਪਦੀਆਂ ਰੁੱਤਾਂ ਦੇ ਸ਼ਾਇਰ” ਉੱਪਰ ਸਮਾਗਮ ਕਰਵਾਉਣ ਸਬੰਧੀ ਵਿਚਾਰ ਕੀਤਾ ਗਿਆ ਤੇ ਮੈਂਬਰਾਂ ਵਿਚੋਂ ਸ਼ਾਇਰ ਅਜ਼ੀਮ ਸ਼ੇਖਰ ਦੀਆਂ ਕਵਿਤਾਵਾਂ ਉੱਪਰ ਅਗਲਾ ਆਲਾਈਨ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਬੈਠਕ ਵਿੱਚ ਕੰਵਲ ਧਾਲੀਵਾਲ (ਸੰਚਾਲਕ-ਮੈਂਬਰ, ਚਿਤਰਕਾਰ, ਲੇਖਕ), ਆਸਿਮ ਅਲੀ ਸ਼ਾਹ (ਬੈਠਕ ਪ੍ਰਧਾਨਗੀ, ਉਰਦੂ ਲੇਖਕ), ਗੁਰਨਾਮ ਢਿੱਲੋਂ (ਬਾਨੀ ਮੈਂਬਰ ਅਤੇ ਪੰਜਾਬੀ ਸ਼ਾਇਰ), ਨੂਰ ਜ਼ਹੀਰ (ਹਿੰਦੀ-ਉਰਦੂ-ਅੰਗ੍ਰਜ਼ੀ ਲੇਖਕਾ, ਸ਼ਾਇਰ, ਵਿਦਵਾਨ), ਵਕਾਸ ਬੱਟ (ਉਰਦੂ-ਪੰਜਾਬੀ ਲੇਖਕ, ਵਿਰਸਾ-ਵਿਦਵਾਨ ), ਸੰਤੋਖ ਧਾਲੀਵਾਲ (ਪੰਜਾਬੀ ਲੇਖਕ), ਕੁਲਵੰਤ ਢਿੱਲੋਂ (ਪੰਜਾਬੀ ਲੇਖਿਕਾ, ਕਵਿਤ੍ਰੀ), ਮੁਹੰਮਦ ਅਕਰਮ ਕੈਮਖਾਨੀ (ਲੋਕਹਿਤ ਕਾਰਜਕਰਤਾ), ਮੁਹਿੰਦਰ ਧਾਲੀਵਾਲ (ਪੰਜਾਬੀ ਨਾਵਲਕਾਰ, ਅਨੁਵਾਦਕ), ਦਲਵੀਰ ਕੌਰ (ਪੰਜਾਬੀ ਕਵਿਤ੍ਰੀ ਤੇ ਲੇਖਿਕਾ), ਦਰਸ਼ਨ ਬੁਲੰਦਵੀ (ਪੰਜਾਬੀ ਕਵੀ ਤੇ ਲੇਖਕ), ਤਜਿੰਦਰ ਸੱਗੂ (ਕਲਾਕਾਰ ਤੇ ਕਲਾ-ਕਾਰਜਕਰਤਾ), ਸੁਖਦੇਵ ਸਿੱਧੂ (ਪੰਜਾਬੀ ਲੇਖਕ), ਸ.ਬਲਵੰਤ (ਲੇਖਕ, ਸੰਪਾਦਕ), ਅਜ਼ੀਮ ਸ਼ੇਖਰ (ਸ਼ਾਇਰ) ਆਦਿ ਨੇ ਹਿੱਸਾ ਲਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!