19.4 C
United Kingdom
Wednesday, June 24, 2026

More

    “ਲੋਕਾਂ ਦਾ ਬੰਬੀਹਾ”

    ‘ਅਮਨਦੀਪ ਮਾਛੀਕੇ’

    • ਅੱਕੀ ਜਨਤਾ, ਜਦ ਵੀ ਬੋਲੇ, ਤੋੜ ਦਿੰਦੀ ਸਭ ਤਾਲ਼ੇ ਬੲੀ,
      ਚਹੁੰਂ ਤਰਫਾਂ ਤੋਂ ਹੱਲਾ ਵਿੱਢਿਅਾ,ਲੋਕੀਂ ਖੜ੍ਹੇ ਵਿਚਾਲ਼ੇ ਬੲੀ ।
      ਹੋ ਕਰਨੇ ਦੁਸ਼ਮਣ ਦੇ ਹੱਡ ਪੋਲੇ
      ਜੀਹਨੇ ਲੋਕ ਲੁੱਟਣ ਨੂੰ ਟੋਲੇ
      ਵਿੱਢੇ ‘ਟੈਕ ਕਰੋਨਾ ੳੁਹਲੇ
      ਨੀ ਬੰਬੀਹਾ ਬੋਲੇ….!
      ਲੋਕਾਂ ਦਾ ਬੰਬੀਹਾ ਬੋਲੇ………!
    • ਹੋ ਪੈ ਗੲੇ MSP ‘ਤੇ ਡਾਕੇ
      ਕਿਰਤੀ ਪਹਿਲਾਂ ੲੀ ਕੱਟਦੇ ਫਾਕੇ
      ਹੱਕ ਤਾਂ ਲੈਣੇ ਠੋਕ ਵਜਾ ਕੇ
      ਨਿੱਤ ਪ੍ਰਧਾਨ ਸਟੇਜੋਂ ਬੋਲੇ
      ਨੀ ਬੰਬੀਹਾ ਬੋਲੇ …………..!
    • ਰੇਲਾਂ – ਬੀਮੇ, ਬੈਕਾਂ – ਅੱਡੇ, ਮੁਲਕ ਹੀ ਗਹਿਣੇ ਧਰ ਛੱਡਿਅਾ,
    • ਕਿਰਤ ਕਾਨੂੰਨਾਂ, ਦੇ ਵਿੱਚ ਸੋਧਾਂ,ਕਿਰਤੀ ਖੁੰਘਲ ਕਰ ਛੱਡਿਅਾ ।
      ਅਖੇ ‘ੲਿੱਕ ਦੇਸ਼ ਅਤੇ ੲਿੱਕ ਮੰਡੀ’
      ਕਰਕੇ ਕੌਮੀਂ ਜਿਣਸ ਦੀ ਭੰਡੀ
      ਸਾਰਾ ਜਗਤ ਬਣਾੳੁਣਾ ਮੰਡੀ
      ਅੱਗ ਨਹੀਂ ਹੋਣੀ ਰੋਹ ਦੀ ਠੰਡੀ
      ਨੀ ਬੰਬੀਹਾ ਬੋਲੇ ………………!
    • ਖੇਤੀਂ ਨਿੱਤ ਖੁਦਕੁਸ਼ੀਅਾਂ ,ਚਰਚਾ,ਬੰਬੇ ਅਾਲ਼ੇ ਅੈਕਟਰ ਦਾ,
      ਮੋਗੇ ਮੰਡੀਓਂ ਰੇਟ ਲਵਾੳੁਂਦਾ,ਕਾਮਾ ਫੋਰਡ ਟਰੈਕਟਰ ਦਾ ।
      ਹੋ ਚੜ੍ਹਗੀ ਕਰਜ਼ੇ ਦੀ ਪੰਡ ਭਾਰੀ
      ਲਿਮਟ ਦੀ ਟੁੱਟੇ ਕਿਸ਼ਤ ਹਰ ਵਾਰੀ
      ਰਹਿਗੀ ‘ਗੀਤਾਂ ਵਿੱਚ ਸਰਦਾਰੀ’
      ਚੱਕਤੇ ਸਮੇਂ ਨੇ ਪਰਦੇ ੳੁਹਲੇ
      ਨੀ ਬੰਬੀਹਾ ਬੋਲੇ……………..!
    • ਅਾੳੁਂਦੇ ਨੇ, ਸਰਕਾਰੀ ਨੋਟਿਸ, ਕੁਰਕੀ ਹੋਣੀ ਪੈਲ਼ੀ ਦੀ,
      ਬੀ.ਕੇ.ਯੂ. ਵਿੱਚ ਭਰਤੀ ਗੱਭਰੂ,ਕਰੇ ਤਿਅਾਰੀ ਰੈਲੀ ਦੀ ।
      ਹੋ ਕਰਾੳੁਣੀ ਅਾੜ੍ਹਤੀੲੇ ਦੀ ਘੀਸੀ
      ਨੲੀਂ ਲਾੳੁਣੀ ਮੂੰਹ ਸਪਰੇਅ ਦੀ ਸੀਸੀ
      ਭਾਵੇਂ ਬੋਲੀ ਬੋਲਣ ੳੁਹਦੀ
      SHO-SSP-DC
      ਨੀਂ ਬੰਬੀਹਾ ਬੋਲੇ …………!
    • ਹੋ ਫਿਰਦੀ ਕਿਰਤ,ਕਮਾੲੀਅਾਂ ਕਰਦੀ
      ਚਾਹੇ ਗਰਮੀ, ਚਾਹੇ ਸਰਦੀ
      ਦੇਹਲ਼ੀ ਨਾ ਖੁਸ਼ਹਾਲੀ ਚੜ੍ਹਦੀ
      ਖਾਲੀ ਖੀਸੇ ਅਤੇ ਭੜੋਲੇ
      ਨੀਂ ਬੰਬੀਹਾ ਬੋਲੇ ……………!
    • ਕੋਠੇ ਚੜ੍ਹਕੇ ‘ਵਾਜਾਂ ਮਾਰੋਂ, ਕਾਰਪੋਰੇਟੋ ਲੁੱਟ ਲਵੋ,
      ਸਭ ਸੇਵਾ ਵਿੱਚ ਹਾਜ਼ਰ ਥੋਡੇ, ਜੋ ਜੀਅ ਕਰਦੈ ਮੁੱਛ ਲਵੋ ।
      ਹੋ ਸੱਭੇ ਜੰਗਲ਼, ਜਲ, ਜ਼ਮੀਨਾਂ
      ਸਾਡਾ ਟੋਟਲ਼ ਖੂਨ – ਪਸੀਨਾ
      ਲੋਟੂ ਹਾਕਮ -ਜੁੱਟ ਕਮੀਨਾ
      ਅੈਵੇਂ ਵਿੱਚ ਡਵੱਕ ਰਹੀਂ ਨਾ
      ਨੀ ਬੰਬੀਹਾ ਬੋਲੇ …………!
    • ੲਿਹ ਜਿਹੜੇ ਵੋਟਾਂ ਵਾਲ਼ੇ ਡੱਬੇ
      ੲੇਥੋਂ ਮੁਕਤੀ ਕਿੱਥੋਂ ਲੱਭੇ
      ਰੰਗ – ਬਰੰਗੇ, ਸੱਜੇ -ਖੱਬੇ,
      ਸਾਰੇ ਦੱਲੇ, ਰੱਜਕੇ ਕੱਬੇ
      ਨੀ ਬੰਬੀਹਾ ਬੋਲੇ ………….!
    • ਖੇਤ ‘ਚ ਜੀਹਦਾ, ਮੁੜ੍ਹਕਾ ਡੁੱਲ੍ਹਦਾ,ਪੈਲ਼ੀ ਹੋਵੇ ਓਸੇ ਦੀ,
      ਸਿਰ ‘ਤੇ ਕੱਫ਼ਣ ,ਬੰਨ੍ਹਲੋ ਮਿੱਤਰੋ, ਗੱਲ ਨੀ ਸੋਸੇ – ਮੋਸੇ ਦੀ
    • ਹੋ ਪਾੳੁਣੀ ਜੱਟ ਤੇ ਸੀਰੀ ਜੋਟੀ
      ਰਲ਼ਣੀ ਅੌਰਤ – ਤਾਕਤ ਮੋਟੀ
      ਚੱਕਣਾ ਦਾਬਾ, ਚੌਧਰ ਫੋਕੀ
      ਸਭ ਨੂੰ ਕੰਮ ਤੇ ਰੱਜਵੀਂ ਰੋਟੀ
      ਨੀਂ ਬੰਬੀਹਾ ਬੋਲੇ ………..!

    -ਵਿਹਲੜਾਂ ਲੲੀ ਖਜ਼ਾਨੇ ਖੋਲ੍ਹੇ
    ਕੰਮੀਂ – ਕਿਰਤੀ ਮਿਥਕੇ ਰੋਲੇ
    W.T.O. ਦੇ ਤੁਸੀਂ ਗੋਲੇ,
    ਚਾਰਨੇ ਸਾਮਰਾਜ ਨੂੰ ਛੋਲੇ
    ਨੀ ਬੰਬੀਹਾ ਬੋਲੇ……. !

    ਬੋਲੇ ਨੀ ਬੰਬੀਹਾ ਬੋਲੇ
    ਲੋਕਾਂ ਦਾ ਬੰਬੀਹਾ ਬੋਲੇ….!

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!