
ਵੇਬਿਨਾਰ ਜਰੀਏ ਹੋਈ ਹੰਗਾਮੀ ਮੀਟਿੰਗ ਵਿੱਚ ਡਾਕਟਰ ਅਵਤਾਰ ਸਿੰਘ ਮਚਾਕੀ ਨੂੰ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਚੁਣ ਲਿਆ ਗਿਆ। ਇਸ ਮੀਟਿੰਗ ਵਿੱਚ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਤੋਂ ਵੈਟਨਰੀ ਅਫ਼ਸਰਾਂ ਨੇ ਉਚੇਚੇ ਤੌਰ ਤੇ ਭਾਗ ਲਿਆ। ਇਸ ਮੀਟਿੰਗ ਵਿੱਚ ਜਲੰਧਰ ਤੋਂ ਡਾਕਟਰ ਗੁਰਦੀਪ ਸਿੰਘ ਚੀਫ਼ ਪੈਟਰਨ, ਡਾਕਟਰ ਰਾਮ ਮੂਰਤੀ ਪੈਟਰਨ, ਅੰਮ੍ਰਿਤਸਰ ਤੋਂ ਡਾਕਟਰ ਗੁਰਦੀਪ ਸਿੰਘ ਪੈਟਰਨ, ਡਾਕਟਰ ਰਾਜੀਵ ਭੱਟੀ ਵਾਈਸ ਪ੍ਰਧਾਨ, ਡਾਕਟਰ ਕਮਲਜੀਤ ਸਿੰਘ ਜਨਰਲ ਸਕੱਤਰ ਤੇ ਡਾਕਟਰ ਰੌਸ਼ਨ ਸਿੰਘ ਨੂੰ ਸਰਬਸੰਮਤੀ ਨਾਲ ਕੈਸ਼ੀਅਰ ਚੁਣਿਆ ਗਿਆ। ਮੀਟਿੰਗ ਵਿੱਚ ਮਜ਼ਹਬੀ ਸਿੱਖ/ ਬਾਲਮੀਕੀ ਸਮਾਜ ਦੇ ਵੈਟਨਰੀ ਅਫ਼ਸਰਾਂ ਦੀ ਭਲਾਈ ਲਈ ਹਰ ਸੰਭਵ ਯਤਨ ਕਰਨ ਦਾ ਪ੍ਰਣ ਕੀਤਾ ਗਿਆ। ਇਸ ਮੀਟਿੰਗ ਨੂੰ ਡਾਕਟਰ ਗੁਰਦੀਪ ਸਿੰਘ ਅੰਮ੍ਰਿਤਸਰ, ਡਾਕਟਰ ਰਾਮ ਮੂਰਤੀ ਜਲੰਧਰ, ਡਾਕਟਰ ਡਾਕਟਰ ਅਵਤਾਰ ਸਿੰਘ ਮਚਾਕੀ ਤੇ ਤਰਨ ਤਾਰਨ ਤੋਂ ਡਾਕਟਰ ਬਲਜੀਤ ਸਿੰਘ ਨੇ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ। ਡਾਇਰੈਕੋਰੇਟ ਐਨਿਮਲ ਹਸਬੈਂਡਰੀਂ ਪੰਜਾਬ ਵੱਲੋਂ 4 ਜੂਨ ਨੂੰ ਜਾਰੀ ਕੀਤੀ ਗਈ ਟੈਂਟੇਟਿਵ ਸੀਨੀਆਰਤਾ ਸੂਚੀ ਵਿੱਚ ਤਰੁੱਟੀਆਂ ਤੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਅੰਮ੍ਰਿਤਸਰ ਤੋਂ ਡਾਕਟਰ ਸੰਦੀਪ ਸਿੰਘ, ਡਾਕਟਰ ਭੁਪਿੰਦਰ ਸਿੰਘ, ਡਾਕਟਰ ਕੁਲਜੰਤ ਸਿੰਘ, ਤਰਨ ਤਾਰਨ ਤੋਂ ਡਾਕਟਰ ਹਰਪ੍ਰੀਤ ਸਿੰਘ ਤੇ ਡਾਕਟਰ ਗੁਰਵਿੰਦਰ ਸਿੰਘ, ਬਰਨਾਲਾ ਤੋਂ ਡਾਕਟਰ ਹਰਦਿਲਵਰ ਪ੍ਰੀਤ ਸਿੰਘ, ਆਦਮਪੁਰ ਤੋਂ ਡਾਕਟਰ ਰਵਿੰਦਰ ਕੌਰ, ਫਿਰੋਜ਼ਪੁਰ ਤੋਂ ਡਾਕਟਰ ਗੁਰਵਿੰਦਰ ਸਿੰਘ, ਮੁਕਤਸਰ ਤੋਂ ਡਾਕਟਰ ਕੇਵਲ, ਮੋਹਾਲੀ ਤੋਂ ਡਾਕਟਰ ਮਨਵੀਰ ਸਿੰਘ ਗਰਚਾ ਤੇ ਮੋਗਾ ਤੋਂ ਡਾਕਟਰ ਵਿਸ਼ਾਲਦੀਪ ਨੇ ਉਚੇਚੇ ਤੌਰ ਤੇ ਭਾਗ ਲਿਆ।