
ਨਿਹਾਲ ਸਿੰਘ ਵਾਲਾ,18 ਜੂਨ (ਸਰਗਮ ਰੌਂਤਾ)
ਪੰਜਾਬ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਅੌਰਤਾਂ ਸਿਰ ਚੜ੍ਹੇ ਗਰੁੱਪ ਲੋਨ ਦੇ ਕਰਜ਼ੇ ਮੁਕਤ ਕਰਵਾਉਣ ਅਤੇ ਹੋਰ ਮਸਲਿਆਂ ਦੇ ਹੱਲ ਲਈ ਨਿਹਾਲ ਸਿੰਘ ਵਾਲਾ ਵਿਖੇ ਐਸਡੀਐਮ ਦਫ਼ਤਰ ਮੂਹਰੇ ਰੋਸ ਰੈਲੀ ਤੇ ਧਰਨਾ ਦਿੱਤਾ ਗਿਆ।
ਮਾਤ ਭਾਸ਼ਾ ਲਈ ਸਰਗਰਮ ਅਤੇ ਨੌਜਵਾਨ ਆਗੂ ਲੱਖਾ ਸਿਧਾਣਾ ਨੇ ਮਜ਼ਦੂਰਾਂ ਨੂੰ ਜਾਗਰੂਕ ਕਰਦਿਆਂ ਆਪਣੇ ਹੱਕ ਆਪੇ ਪ੍ਰਾਪਤ ਕਰਨ ਲਈ ਪ੍ਰਪੱਕ ਸੋਚ ਬਣਾਉਣ ਲਈ ਆਖਦਿਆਂ ਕਿਹਾ ਕਿ ਕਿਰਤੀ ਕਾਮਾ ਦਰਦਾਂ ਨਾਲ ਵਿੰਨਿਆਂ ਪਿਆ ਹੈ ਉੱਧਰ ਕੁੱਝ ਲੋਕ ਬੰਬੀਹੇ ਬੁਲਾ ਰਹੇ ਹਨ ਜਦਕਿ ਪੰਜਾਬ ਦਾ ਅਸਲ ਬੰਬੀਹਾ ਸਹਿਕ ਰਿਹਾ ਜਿਸ ਲਈ ਲੋਕ ਏਕਤਾ ਕਰਨ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾ ਭਗਵੰਤ ਸਮਾਉਂ ਨੇ ਮਜ਼ਦੂਰਾਂ ਵਿੱਚ ਜੋਸ਼ ਭਰਦਿਆਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਲੋਕ ਵਿਰੋਧੀ ਹਨ ਆਪਣੇ ਚਹੇਤਿਆਂ ,ਕਾਰਪੋਰੇਟ ਘਰਾਣਿਆਂ ਦਾ 68607 ਕਰੋੜ ਰੁਪਏ ਮੁਆਫ਼ ਕਰਦਿੱਤੇ ਲੋੜਵੰਦ ਕਿਰਤੀਆਂ ਗਰੀਬ ਅੌਰਤਾਂ ਸਿਰ ਚੜ੍ਹਿਆ ਨਗੁਣਾ ਕਰਜ਼ਾ ਮੁਆਫ਼ ਕਰਨ ਨੂੰ ਤਿਆਰ ਨਹੀ।ਇਸ ਦੌਰਾਨ ਇਨਕਲਾਬੀ ਨੌਜਵਾਨ ਸਭਾ ਦੇ ਹਰਮਨ ਦੀਪ ਹਿੰਮਤਪੁਰਾ,ਅੰਬੇਦਕਰ ਨੌਜਵਾਨ ਸਭਾ ਦੇ ਸੋਨੀ ਹਿੰਮਤਪੁਰਾ ਤੇ ਅੰਬੇਦਕਰੀ ਆਗੂ ਡਾ ਜਗਰਾਜ ਸਿੰਘ ਨੇ ਕਿਹਾ ਕਿ ਬੈਂਕਾਂ ,ਕੰਪਨੀਆਂ ਦੇ ਕਰਿੰਦੇ ਮਜਦੂਰ ਅੌਰਤਾਂ ਨੂੰ ਕਰਜ਼ੇ ਭਰਨ ਲਈ ਮਜ਼ਬੂਰ ਤੇ ਜ਼ਲੀਲ ਕਰ ਰਹੇ ਹਨ।ਅਤੇ ਸਮਾਜਿਕ ਵਿਤਕਰਾ ਕੀਤਾ ਜਾ ਰਿਹਾ ਹੈ ਜੋ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲਾਮਬੰਦੀ ਹੋਰ ਤੇਜ਼ ਕੀਤੀ ਜਾਵੇਗੀ। ਇਸ ਦੌਰਾਨ ਦਵਿੰਦਰ ਬੀਹਲਾ,ਕੇਵਲ ਸਿੰਘ ਸੈਦੋਕੇ,ਜਗਤਾਰ ਸਿੰਘ ਹਿੰਮਤਪੁਰਾ ਅਤੇ ਰੀਨਾ ਲੁਹਾਰਾ,ਕਰਮਜੀਤ ਧੂੜਕੋਟ ਆਦਿ ਅੌਰਤ ਆਗੂਆਂ ਵੀ ਸੰਬੋਧਨ ਕੀਤਾ । ਤਹਿਸੀਲ ਦਾਰ ਭੁਪਿੰਦਰ ਸਿੰਘ ਨੇ ਮੰਗ ਪੱਤਰ ਪ੍ਰਾਪਤ ਕਰਕੇ ਸਰਕਾਰ ਤੱਕ ਪੁੱਜਦਾ ਕਰਨ ਦਾ ਭਰੋਸਾ ਦਿੱਤਾ।