ਬਰਨਾਲਾ (ਬੰਧਨ ਤੋੜ ਸਿੰਘ/ਲਿਆਕਤ ਅਲੀ )
ਵਿਵਾਦਿਤ ਪੰਜਾਬੀ ਗਾਇਕ ‘ਸਿੱਧੂ ਮੂਸੇ ‘ ਵਾਲਾ ਵਲੋਂ ਬੀਤੇ ਦਿਨ ਸੋਸ਼ਲ ਮੀਡੀਆ ਤੇ ਵੀਡੀਓ ਰਾਹੀਂ ਲੋਕ ਤੰਤਰ ਦੇ ਚੌਥੇ ਥੰਮ ਪੱਤਰਕਾਰਾਂ ਖਿਲਾਫ਼ ਕੀਤੀ ਗਈ ਘਟੀਆ ਬਿਆਨਬਾਜੀ ਅਤੇ ਧਮਕੀਆਂ ਦਿੱਤੇ ਜਾਣ ਤੋਂ ਬਾਅਦ ਪੰਜਾਬ ਭਰ ਦੇ ਪੱਤਰਕਾਰਾਂ ਅੰਦਰ ਗਾਇਕ ਸਿੱਧੂ ਮੂਸੇ ਵਾਲੇ ਦੇ ਖਿਲਾਫ਼ ਰੋਸ਼ ਪਾਇਆ ਜਾ ਰਿਹਾ । ਜਿਸ ਤੇ ਚੱਲਦਿਆਂ ਪੰਜਾਬ ਭਰ ਦੇ ਪ੍ਰੈਸ ਕਲੱਬਾਂ ਵਲੋਂ ਇੱਕਜੁਟਤਾ ਦਿਖਾਉਂਦਿਆਂ ਆਪੋ-ਆਪਣੇ ਜਿਲ•ਾ ਹੈੱਡਕੁਆਰਟਰ ਤੇ ਸਿੱਧੂ ਮੂਸੇ ਖਿਲਾਫ਼ ਕਾਰਵਾਈ ਕਰਵਾਉਣ ਲਈ ਰੋਸ਼ ਮੁਜਾਹਰੇ ਕੀਤੇ ਜਾ ਰਹੇ ਹਨ। ਇਸੇ ਲੜ•ੀ ਤਹਿਤ ਅੱਜ ਬਰਨਾਲਾ ਪ੍ਰੈਸ ਕਲੱਬ ਅਤੇ ਜਿਲ•ੇ ਭਰ ਦੇ ਵੱਖ-ਵੱਖ ਸਟੇਸ਼ਨਾਂ ਤੋਂ ਪ੍ਰੈਸ ਕਲੱਬਾਂ ਵਲੋਂ ਕਲੱਬਾਂ ਦੇ ਪ੍ਰਧਾਨ ਅਤੇ ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਐਡਵੋਕੇਟ ਚੇਤਨ ਸਰਮਾਂ ਦੀ ਯੋਗ ਅਗਵਾਈ ਵਿੱਚ ਸਿੱਧੂ ਮੂਸੇ ਵਾਲਾ ਖਿਲਾਫ਼ ਰੋਸ਼ ਮੁਜਾਹਰਾ ਕਰਦਿਆਂ ਇਸ ਖਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਐੰਸ.ਐੱਸ .ਪੀ. ਸੰਦੀਪ ਗੋਇਲ ਅਤੇ ਡੀ.ਸੀ.ਬਰਨਾਲਾ ਸ੍ਰੀ ਤੇਜ ਪ੍ਰਕਾਸ ਸਿੰਘ ਫੂਲਕਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਬਰਨਾਲਾ ਪ੍ਰੈਸ ਕਲੱਬ ਦੇ ਪ੍ਰਧਾਨ ਚੇਤਨ ਸਰਮਾਂ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਵਲੋਂ ਜਿਲ•ਾ ਬਰਨਾਲਾ ਅਧੀਨ ਆਉਂਦੇ ਪਿੰਡ ਬਡਬਰ ਵਿਖੇ ਕੁਝ ਪੁਲਿਸ ਮੁਲਾਜਮਾਂ ਨੂੰ ਨਾਲ ਲੈ ਕੇ ਪਰਹਿਬਟਿਡ ਬੋਰ ਹਥਿਆਰ ਏ.ਕੇ. 47 ਰਾਇਫਲ ਦੁਆਰਾ ਫਾਇਰਿੰਗ ਕੀਤੀ ਗਈ , ਜਿਸ ਤੇ ਚੱਲਦਿਆਂ ਬਰਨਾਲਾ ਪੁਲਿਸ ਵਲੋਂ ਉਕਤ ਗਾਇਕ ਅਤੇ ਉਸਦੇ ਸਾਥੀ ਪੁਲਿਸ ਮੁਲਾਜਮਾਂ ਖਿਲਾਫ਼ ਆਰਮਜ ਐਕਟ ਅਤੇ ਹੋਰਨਾ ਧਰਾਵਾਂ ਤਹਿਤ ਪਰਚਾ ਦਰਜ ਹੋਇਆ ਸੀ। ਪਰ ਇਸ ਸਭ ਦੇ ਬਾਵਜੂਦ ਕਰੀਬ 2 ਮਹੀਨੇ ਦਾ ਸਮਾਂ ਬੀਤੇ ਜਾਣ ਦੇ ਬਾਵਜੂਦ ਸਿੱਧੂ ਮੂਸੇ ਵਾਲਾ ਨੂੰ ਪੁਲਿਸ ਵਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਬਰਨਾਲਾ ਪੁਲਿਸ ਵਲੋਂ ਪੁੱਛÎਗਿੱਛ ਲਈ ਉਸਨੂੰ ਦੋ ਵਾਰ ਬੁਲਾਇਆ ਗਿਆ। ਪਰ ਉਹ ਪੇਸ਼ ਨਹੀਂ ਹੋਇਆ। ਸਿੱਧੂ ਮੂਸੇ ਵਾਲੇ ਨੂੰ ਗ੍ਰਿਫਤਾਰ ਨਾ ਕਰਨ ਕਾਰਨ ਉਸਤੇ ਮੇਹਰਬਾਨ ਪੰਜਾਬ ਪੁਲਿਸ ਅਤੇ ਉਸਦੇ ਬਰਨਾਲਾ ਪੁਲਿਸ ਅੱਗੇ ਪੇਸ਼ ਨਾ ਹੋਣ ਦੀਆਂ ਆਪਣੀ ਡਿਊਟੀ ਅਨੁਸਾਰ ਮੀਡੀਆ ਵਲੋਂ ਲਗਾਤਾਰ ਖਬਰਾਂ ਲਗਾਈਆਂ ਜਾ ਰਹੀਆਂ ਹਨ। ਪੁਲਿਸ ਦੀ ਮੇਹਰਬਾਨੀ ਸਦਕਾ ਸੰਗੀਨ ਧਰਾਵਾਂ ਦਾ ਮਾਮਲਾ ਦਰਜ ਹੋਣ ਦੇ ਬਾਵਜੂਦ ਸਰੇਆਮ ਘੁੰਮ ਰਿਹੇ ਸਿੱਧੂ ਮੂਸੇ ਵਾਲੇ ਵਲੋਂ ਬੀਤੇ ਦਿਨੀ ਆਪਣੇ ਪਿੰਡ ਖੇਤ ਤੋਂ ਸੋਸ਼ਲ ਮੀਡੀਆ ਤੇ ਲਾਇਵ ਹੋ ਕੇ ਪੱਤਰਕਾਰਾਂ ਪ੍ਰਤੀ ਭੱਦੀ ਸਬਦਾਬਲੀ ਦੀ ਵਰਤੋਂ ਕਰਦਿਆਂ ਪੱਤਰਕਾਰਾਂ ਨੂੰ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜਿੱਥੇ ਵੀ ਕਿਤੇ ਪੱਤਰਕਾਰ ਮਿਲਣ ਤਾਂ ਉਹਨਾ ਨੂੰ ਦੇਖ ਲੈਣ। ਜੋ ਕੇ ਪ੍ਰੈਸ ਦੀ ਅਜਾਦੀ ਤੇ ਸਿੱਧਾ ਹਮਲਾ ਹੈ। ਪ੍ਰੈਸ ਕਲੱਬ ਬਰਨਾਲਾ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਬਰਾੜ• ਅਤੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਰਵੀ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ ਰਾਹੀਂ ਹਥਿਆਰਾਂ ਆਦਿ ਦੀ ਨੁਮਾਇਸ ਕਰਕੇ ਪੰਜਾਬ ਦੀ ਨੌਜਵਾਨ ਪੀੜ•ੀ ਨੂੰ ਕੁਰਾਹੇ ਪਾ ਰਿਹਾ ਹੈ। ਉਹਨਾ ਕਿਹਾ ਕਿ ਸਿੱਧੂ ਮੂਸੇ ਵਾਲੇ ਤੇ ਪੰਜਾਬ ਸਰਕਾਰ ਅਤੇ ਪ੍ਰਸਾਸਨ ਇਸ ਹੱਦ ਤੱਕ ਮਿਹਰਬਾਨ ਹੈ ਕੇ ਆਰਮਜ ਐਕਟ ਆਦਿ ਧਾਰਵਾਂ ਦਾ ਮਾਮਲਾ ਦਰਜ ਹੋਣ ਦੇ ਬਾਵਜੂਦ ਸਿੱਧੂ ਮੂਸੇ ਵਾਲਾ ਸਰ•ੇਆਮ ਬਾਹਰ ਪਿੰਡ ਬੈਠਾ ਪੱਤਰਕਾਰਾਂ ਖਿਲਾਫ਼ ਬਕਬਾਸ ਕਰ ਰਿਹਾ ਹੈ। ਪੱਤਰਕਾਰ ਬਘੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਕਾਨੂੰਨ, ਧਰਮ ਅਤੇ ਇਤਿਹਾਸ ਤੋਂ ਬੇਹੱਦ ਕੋਰਾ ਹੈ। ਉਹਨਾ ਕਿਹਾ ਕਿ ਬੀਤੇ ਸਮੇਂ ਦੌਰਾਨ ਉਸ ਨੇ ਆਪਣੇ ਇੱਕ ਗੀਤ ਵਿੱਚ ਸਿੱਖ ਪੰਥ ਦੀ ਬੇਹੱਦ ਸਤਿਕਾਰਿਤ ਸਖਸ਼ੀਅਤ ਮਾਤਾ ਭਾਗ ਕੌਰ ਬਾਰੇ ਬਹੁਤ ਘਟੀਆ ਦਰਜੇ ਦੀ ਸਬਦਾਬਲੀ ਦੀ ਵਰਤੋਂ ਕੀਤੀ ਸੀ। ਜਿਸ ਦਾ ਜਾਗਰੁਕ ਸਿੱਖ ਸੰਗਤਾਂ ਵਲੋਂ ਵਿਰੋਧ ਕਰਨ ਤੇ ਉਸਨੇ ਅਤੇ ਉਸਦੇ ਪੂਰੇ ਪਰਿਵਾਰ ਨੇ ਇਹ ਕਹਿ ਕੇ ਮੁਆਫੀ ਮੰਗੀ ਸੀ ਕਿ ਉਹਨਾ ਨੂੰ ਮਾਤਾ ਭਾਗ ਕੌਰ ਬਾਰੇ ਜਾਣਕਾਰੀ ਨਹੀਂ ਸੀ। ਸੀਨੀਅਰ ਪੱਤਰਕਾਰ ਹਰਜਿੰਦਰ ਸਿੰਘ ਪੱਪੂ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਨੂੰ ਛੋਟੀ ਉਮਰ ਵਿੱਚ ਮਿਲੀ ਪ੍ਰਸਿੱੱਧੀ ਕਾਰਨ ਉਹ ਸਮਾਜ ਦੀਆਂ ਕਦਰਾਂ-ਕੀਮਤਾਂ ਭੁੱਲ ਚੁੱਕਾ ਹੈ ਅਤੇ ਆਪਣੇ ਚਾਹੁਣ ਵਾਲਿਆਂ ਦੀ ਵਧ ਰਹੀ ਗਿਣਤੀ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪਈਆਂ ਯਾਰੀਆਂ ਦੀ ਬਦੌਲਤ ਉਕਤ ਕਲਾਕਾਰ ਬੁਖਲਾਹਟ ਵਿੱਚ ਆ ਕੇ ਸਮਾਜ ਗਲਤ ਬਿਆਨਬਾਜੀ ਕਰ ਰਿਹਾ , ਜੇਕਰ ਪ੍ਰਸਾਸ਼ਨ ਨੇ ਸਮਾਂ ਰਹਿੰਦਿਆਂ ਇਸ ਨੂੰ ਨੱਥ ਨਾ Êਪਾਈ ਤਾਂ ਇਹ ਵਿਅਕਤੀ ਆਉਣ ਵਾਲੇ ਸਮੇਂ ਦੌਰਾਨ ਸਮਾਜਿਕ ਆਪਸੀ ਭਾਈਚਾਰਿਕ ਸਾਂਝ ਲÂਂੀ ਖਤਰਾ ਬਣ ਸਕਦਾ ਹੈ। ਇਸ ਮੌਕੇ ਬੋਲਦਿਆਂ ਪੱਤਰਕਾਰ ਸੁਖਚਰਨਪ੍ਰੀਤ ਸਿੰਘ ਸੁੱਖੀ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਸਿੱਧੂ ਮੂਸੇ ਵਾਲੇ ਨਾਲ ਨਿਭਾਈਆਂ ਜਾ ਰਹੀਆਂ ਯਾਰੀਆਂ ਦੀ ਬਦੌਲਤ ਉਸ ਵਲੋਂ ਮੀਡੀਆ ਖਿਲਾਫ਼ ਬੇਹੱਦ ਘਟਂੀਆਂ ਬਿਆਨਬਾਜੀ ਕਰਦਿਆਂ ਸਰ•ੇਆਮ ਜਾਨੋ ਮਾਰਨ ਦੀਆਂ ਧ੍ਰਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੋ ਬਰਦਾਸ਼ਤ ਤੋਂ ਬਾਹਰ ਹਨ। ਸਮੂਹ ਪੱਤਰਕਾਰ ਭਾਈਚਾਰੇ ਵਲੋਂ ਨੇ ਕਿਹਾ ਕਿ ਜੇਕਰ ਬਰਨਾਲਾ ਪ੍ਰਸਾਸ਼ਨ ਵਲੋਂ ਇੱਕ ਹਫਤੇ ਦੇ ਅੰਦਰ –ਅੰਦਰ ਸਿੱਧੂ ਮੂਸੇ ਵਾਲੇ ਖਿਲਾਫ਼ ਬਣਦੀਆਂ ਧਾਰਾਵਾਂ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਜਿਲ•ੇ ਭਰ ਦੀ ਸਮੁੱਚੀ ਪ੍ਰੈਸ ਵਲੋਂ ਪੁਲਿਸ ਪ੍ਰਸਾਸ਼ਨ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਸਿੱਧੂ ਮੂਸੇ ਵਾਲਾ ਦਾ ਬਰਨਾਲਾ ਅੰਦਰ ਕੋਈ ਪ੍ਰੋਗਰਾਮ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸਮੁੱਚੇ ਕਲੱਬ ਵਲੋਂ ਬੀਤੇ ਦਿਨੀ ਮਹਿਲ ਕਲਾਂ ਪ੍ਰੈਸ ਕਲੱਬ ਦੇ ਨੁਮਾਇੰਦੇ ਨਾਲ ਇੱਕ ਡਾਕਟਰ ਵਲੋਂ ਕੀਤੇ ਗਏ ਦੁਰਵਿਵਹਾਰ ਦੀ ਵੀ ਸਖ਼ਤ ਸਬਦਾਂ ਵਿੱਚ ਨਿੰਦਾ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਪੱਤਰਕਾਰਾਂ ਭਾਈਚਾਰਾ ਹਾਜਰ ਸੀ।