ਨਵਤੇਜ ਸਰੋਇਆ
ਅੱਜਕੱਲ ਬੰਬੀਹਾ ਹਰ ਇੱਕ ਦੇ ਬੜਾ ਸਿਰ ਚੜ੍ਹ ਕੇ ਬੋਲ ਰਿਹਾ ਹੈ। ਦੋ ਫੁਕਰੇ ਜਿਹੇ ਗਾਇਕਾਂ ਨੇ ਇੱਕ ਵਾਰ ਫਿਰ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲਾ ਗਾਣਾ ਕੀ ਗਾਇਆ……
ਜਿਹੜਾ ਬੰਬੀਹਾ….. ਨਿੱਤ ਚਿੱਟੇ ਨਾਲ ਮਰਦੇ ਨੌਜਵਾਨਾਂ, ਖੁਦਕੁਸ਼ੀਆਂ ਕਰਦੇ ਕਿਸਾਨਾਂ, ਡਾਂਗਾਂ ਖਾਂਦੇ ਦੇਸ਼ ਦੇ ਬੇਰੁਜ਼ਗਾਰ ਅਧਿਆਪਕਾਂ,ਬਿਜਲੀ ਦੀਆਂ ਢਿੱਲੀਆਂ ਤਾਰਾਂ ਨਾਲ ਲਗਦੀਆਂ ਅੱਗਾਂ, ਬਿਨਾਂ ਇਲਾਜ ਦੇ ਤੜਫਦੇ ਗਰੀਬ ਲੋਕਾਂ,ਸੜਕਾਂ ਉੱਪਰ ਬੱਚਿਆਂ ਨੂੰ ਜਨਮ ਦਿੰਦੀਆਂ ਮਾਂਵਾਂ, ਭੁੱਖ ਨਾਲ ਤੜਫ-ਤੜਫ ਕੇ ਮਰਦੇ ਬੱਚਿਆਂ…. ਦੇ ਹਾਲ ਉੱਪਰ ਬੋਲਣਾ ਚਾਹੀਦਾ ਸੀ ਉਹ ਸਾਲਾਂ ਤੋਂ ਚੁੱਪ ਹੈ?????
ਆਓ ਰਲ ਮਿਲ ਕੇ ਇੱਕ ਐਹੋ ਜਿਹਾ ਬੰਬੀਹਾ ਬੁਲਾਈਏ ਜੋ ਸਾਡੀਆਂ ਅਤਿ ਜਰੂਰੀ ਮੁਸ਼ਕਿਲਾਂ ਲਈ ਖੁੱਲ੍ਹ ਕੇ ਇੰਨਾ ਕੁ ਉੱਚੀ ਬੋਲੇ ਕਿ ਬੋਲ਼ੀਆਂ ਸਰਕਾਰਾਂ ਦੇ ਕੰਨ ਖੁੱਲ੍ਹ ਜਾਣ।