ਮੇਰੀ ਧੀ, ਧੀ ਨਹੀਂ
ਇਸ ਵਿੱਚੋਂ ਮੈਨੂੰ,
ਹਰ ਤਸਵੀਰ ਨਜ਼ਰ
ਆਉਂਦੀ ਹੈ।
ਕਦੇ ਭੈਣ ਬਣ ਕੇ
ਗੁੱਸੇ ਹੁੰਦੀ ਮੇਰੇ ਨਾਲ,
ਕਦੇ ਮਾਂ ਬਣ ਕੇ
ਸਮਝਾਉਦੀ ਹੈ।
ਘਰ ਮੇਰੇ ਦੀ
ਰੌਣਕ ਹੈ,
ਮੇਰੀ ਫੁਲਵਾੜੀ ਇਹ
ਮਹਿਕਾਉਂਦੀ ਹੈ।
ਨਜ਼ਰ ਜੇ ਮੈਨੂੰ ਨਾ
ਆਵੇ ਇੱਕ ਪਲ ਵੀ,
ਜਾਨ ਮੇਰੀ ਮੁੱਠੀ’ਚ
ਆਉਦੀ ਹੈ।
ਕਦੇ ਬਾਤਾਂ ਸੁਣਦੀ
ਮੇਰੇ ਤੋਂ,
ਕਦੇ ਆਪ ਹੀ ਬਾਤਾਂ
ਪਾਉਦੀ ਹੈ।
ਇਹ ਮੇਰਾ ਚੇਹਰੇ ਬਿਨਾਂ
ਬੋਲੇ ਹੀ ਪੜੵ ਲੈਦੀ ਐ,
ਤਾਹੀਓ ਤਾਂ ਮੇਰੀ ਪਰੀ
ਅਖਵਾਉਦੀਂ ਹੈ।
ਮੇਰੀ ਧੀ, ਧੀ ਨਹੀਂ
ਇਸ ਵਿੱਚੋਂ ਮੈਨੂੰ ,
ਹਰ ਤਸਵੀਰ ਨਜ਼ਰ
ਆਉਂਦੀ ਹੈ।
ਸੰਦੀਪ ਦਿਉੜਾ
8437556667