12.5 C
United Kingdom
Sunday, September 6, 2026

More

    ਬੋਤਲ ਬੰਬਾਂ ਨਾਲ ਹਮਲੇ ’ਚ ਦੋ ਭੈਣਾਂ ਗੰਭੀਰ ਜਖਮੀ

    ਪੁਲਿਸ ਵੱਲੋਂ ਕੇਸ ਦਰਜ-ਮੁਲਜਮ ਦੀ ਤਲਾਸ਼ ਸ਼ੁਰੂ
    ਅਸ਼ੋਕ ਵਰਮਾ
    ਬਠਿੰੰਡਾ,15 ਜੂਨ

    ਬਠਿੰਡਾ ਜਿਲੇ ਦੀ ਭੁੱਚੋ ਮੰਡੀ ਦੇ ਵਾਰਡ ਨੰਬਰ 13 ’ਚ ਇੱਕ ਘਰ ਤੇ ਬੋਤਲ ਬੰਬ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਹੌਲ ਬਣ ਗਿਆ ਹੈ। ਥਾਣਾ ਨਥਾਣਾ ਪੁਲਿਸ ਨੇ ਇਸ ਮਾਮਲੇ ’ਚ ਗੁਰਜੀਤ ਸਿੰਘ ਪੁੱਤਰ ਦਲੀਪ ਸਿੰਘ  ਖਿਲਾਫ ਧਾਰਾ 307 ,436,34 ਆਈਪੀਸੀ ਤਹਿਤ ਮੁਕੱਦਮਾਂ ਨੰਬਰ 111 ਦਰਜ ਕਰਕੇ   ਮੁਲਜਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ । ਮੁਢਲੇ ਤੌਰ ਤੇ ਸਾਹਮਣੇ ਆਇਆ ਹੈ ਕਿ ਹਮਲਾਵਰ ਵੱਲੋਂ  ਦੋ ਬੋਤਲਾਂ ਸੁੱਟੀਆਂ ਗਈਆਂ ਹਨ ਜਿੰਨਾਂ ’ਚ ਪੈਟਰੋਲ ਵਗੈਰਾ ਪਾਇਆ ਹੋਇਆ ਸੀ। ਇਸ ਹਮਲੇ ’ਚ ਘਰ ਦੇ ਅੰਦਰ ਸੌਂ ਰਹੀਆਂ ਦੋ ਭੈਣਾਂ ਬੁਰੀ ਤਰਾਂ ਝੁਲਸ ਗਈਆਂ ਜਿੰਨਾਂ ਦੀ ਪਛਾਣ ਦੀਪ ਕੌਰ (28) ਪਤਨੀ ਗੁਰਦੀਪ ਸਿੰਘ ਅਤੇ ਸੰਦੀਪ ਕੌਰ (24) ਪੁੱਤਰੀ ਵੀਰ ਸਿੰਘ ਵਜੋਂ ਹੋਈ ਹੈ।
                          ਜਖਮੀ ਲੜਕੀਆਂ ਨੂੰ ਸਹਾਰਾ ਕਲੱਬ ਭੁੱਚੋ ਮੰਡੀ ਦੇ ਵਲੰਟੀਅਰਾਂ ਵੱਲੋਂ ਹਸਪਤਾਲ ’ਚ ਇਲਾਜ ਲੲਂੀ ਦਾਖਲ ਕਰਵਾਇਆ  ਗਿਆ। ਦੋਵਾਂ ਜਖਮੀਆਂ ਚੋਂ ਵੱਡੀ ਲੜਕੀ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਉਸ ਦੀ ਸਥਿਤੀ ਨੂੰ ਦੇਖਦਿਆਂ ਅਗਲੇ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਹੈੇ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਲੜਕੀਆਂ ਵਿਆਹੀਆਂ ਹੋਈਆਂ ਹਨ ਜਿੰਨਾਂ ਚੋਂ ਦੀਪ ਕੌਰ ਦਾ ਪਤੀ ਗੁਰਦੀਪ ਸਿੰਘ ਵਾਸੀ ਕਲਿਆਣ ਇਸ ਵਕਤ ਭੁੱਚੋ ਮੰਡੀ ਵਿਖੇ ਰਹਿੰਦਾ ਹੈ। ਗੁਰਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਹੈ ਕਿ ਸੰਦੀਪ ਕੌਰ ਉਸ ਦੀ ਸਾਲੀ ਹੈ ਜਿਸ ਦਾ ਵਿਆਹ ਕਰੀਬ ਦੋ ਹਫਤੇ ਪਹਿਲਾਂ ਗੁਰਜੀਤ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਤਲਵੰਡੀ ਸਾਬੋ ਨਾਲ ਹੋਇਆ ਸੀ। ਉਨਾਂ ਦੱਸਿਆ ਕਿ ਕਿਸੇ ਕਾਰਨ ਪਤੀ-ਪਤਨੀ ਵਿੱਚ ਅਣਬਣ ਹੋ ਗਈ ਜਿਸ ਕਰਕੇ ਸੰਦੀਪ ਕੌਰ ਪੇਕੇ ਆਈ ਹੋਈ ਸੀ ਜਿਸ ਨੂੰ ਲੈਕੇ ਗੁਰਜੀਤ ਸਿੰਘ ਨਰਾਜ ਸੀ।
                                ਉਨਾਂ ਦੱਸਿਆ ਕਿ ਇਸੇ ਨਰਾਜ਼ਗੀ ਕਾਰਨ ਹੀ ਗੁਰਜੀਤ ਸਿੰਘ ਨੇ ਉਨਾਂ ਦੇ ਘਰ ਤੇ ਬੋਤਲ ਬੰਬ ਨਾਲ ਕਥਿਤ ਤੌਰ ਤੇ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਦੋਵੇਂ ਭੈਣਾਂ ਜ਼ਖ਼ਮੀ ਹੋ ਗਈਆਂ। ਗੁਰਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਦੋ ਦਿਨ ਪਹਿਲਾਂ 13 ਜੂਨ ਦੀ ਰਾਤ ਨੂੰ ਵੀ ਅਜਿਹਾ ਹੀ ਕੀਤਾ ਸੀ ਪਰ ਉਸ ਵਕਤ ਨੁਕਸਾਨ ਤੋਂ ਬਚਾਅ ਹੋ ਗਿਆ ਸੀ। ਗੁਰਜੀਤ ਸਿੰਘ ਨੇ ਮੁੜ ਤੋਂ ਏਦਾਂ ਦੀ ਘਟਨਾਂ ਵਾਪਰਨ ਤੋਂ ਰੋਕਣ ਦੇ ਮੱਦੇਨਜ਼ਰ  ਮੁਲਜ਼ਮ ਨੂੰ ਜਲਦੀ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ। ਓਧਰ ਪੁਲਿਸ ਚੌਕੀਂ ਭੁੱਚੋ ਮੰਡੀ ਦੇ ਇੰੰਚਾਰਜ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ  ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਤਲਾਸ਼ ’ਚ ਛਾਪੇ ਮਾਰੇ ਜਾ ਰਹੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!