9.6 C
United Kingdom
Saturday, March 7, 2026

More

    ਗਾਇਕ ਮੂਸੇਵਾਲਾ ਦੀ ਮੀਡੀਆ ਨੂੰ ਧਮਕੀ ਅਤੇ ਪੁਲੀਸ ਗ੍ਰਿਫਤ ਤੋਂ ਬਾਹਰ ਸ਼ਰੇਆਮ ਘੁੰਮਣਾ ਸਮਾਜ ਲਈ ਘਾਤਕ- ਪੀਰਮੁਹੰਮਦ

    ਚੰਡੀਗੜ੍ਹ (ਰਾਜਿੰਦਰ ਭਦੌੜੀਆ)

    ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਸਮਾਜ ਅੰਦਰ ਮੀਡੀਆ ਚਾਹੇ ਉਹ ਇਲੈਕਟਰੋਨਿਕ ਮੀਡੀਆ ਹੋਵੇ ਜਾ ਪ੍ਰਿੰਟ ਮੀਡੀਆ ਜਾ ਫਿਰ ਸੋਸਲ ਮੀਡੀਆ ਇਸ ਦੀ ਭਰੋਸੇਯੋਗਤਾ ਨੂੰ ਲੈਕੇ ਇਸ ਸਮੇ ਵੱਖਰੇ ਕਿਸਮ ਦੀ ਚਰਚਾ ਛਿੜੀ ਹੋਈ ਹੈ ਕਿਉਕਿ ਮੀਡੀਏ ਦੇ ਬਹੁਤ ਵੱਡੇ ਹਿੱਸੇ ਨੇ ਕੁਝ ਅਜਿਹੇ ਲੋਕਾ ਨੂੰ ਇੰਨੀ ਕੂ ਤੂਲ ਦਿੱਤੀ ਹੈ ਕਿ ਉਹ ਲੋਕ ਆਪਣੇ ਆਪ ਨੂੰ ਫੱਨੇ ਖਾ ਸਮਝ ਬੈਠੇ ਨੇ ਤੇ ਹੁਣ ਉਹ ਮੀਡੀਆ ਨੂੰ ਹੀ ਪੈ ਨਿਕਲੇ ਨੇ ਉਹਨਾਂ ਵਿੱਚੋ ਇੱਕ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉਸ ਨੇ ਜੋ ਕੁਝ ਮੀਡੀਆ ਦਾ ਨਾਮ ਲੈਕੇ ਬੋਲਿਆ ਹੈ ਉਹ ਤੁਸੀ ਆਪ ਹੀ ਸੁਣ ਲਵੋ । ਉਹ ਅੱਜ ਮੀਡੀਆ ਪੁਲੀਸ ਤੇ ਸਮਾਜ ਨੂੰ ਟਿੱਚ ਕਿਉ ਸਮਝ ਰਿਹਾ ਹੈ ਕਿਉਕਿ ਉਸਨੇ ਇਹ ਆਪਣੇ ਆਪ ਵਿੱਚ ਇਹ ਗੱਲ ਸਮਝ ਲਈ ਹੈ ਕਿ ਇਸ ਸਮੇ ਅਣਖ ਗੈਰਤ ਭਰੋਸੇਯੋਗਤਾ ਤੇ ਇਮਾਨਦਾਰੀ ਦੀ ਜਗਾ ਸਿਰਫ ਟੀ ਆਰ ਪੀ ਦੀ ਦੌੜ ਚੱਲ ਰਹੀ ਹੈ ਤੇ ਇਸ ਮੁਕਾਬੇਬਾਜੀ ਦੇ ਦੌਰ ਵਿੱਚ ਹਰ ਨਿੱਕੀ ਮੋਟੀ ਗੱਲ ਬਰੇਕਿੰਗ ਨਿਊਜ ਬਣਾਉਣੀ ਮੀਡੀਆ ਦੀ ਮਜਬੂਰੀ ਬਣ ਚੁੱਕੀ ਹੈ ਤੇ ਬੀਤੇ ਸਮੇ ਵਿੱਚ ਵਾਪਰੀ ਵੱਡੀ ਤੋ ਵੱਡੀ ਘਟਨਾ ਨੂੰ ਡਸਟਬੀਨ ਵਿੱਚ ਸੁੱਟਕੇ ਅੱਗੇ ਨਵੀ ਖਬਰ ਵੱਲ ਧਿਆਨ ਦੇਣਾ ਮੀਡੀਆ ਦੀ ਮਜਬੂਰੀ ਹੈ । ਪਰ ਸਾਇਦ ਅੱਜ ਸਰੇਆਮ ਮੀਡੀਆ ਨੂੰ ਸਿੱਧਾ ਚੈਲਿੰਜ ਕਰਨ ਕਰਕੇ ਭਾਵੇ ਇਸ ਵਿਗੜੇ ਸਖਸ ਨੂੰ ਉਸ ਦੀ ਔਕਾਤ ਦੱਸਣ ਲਈ ਮੀਡੀਆ ਵਿੱਚ ਗੈਰਤਮੰਦ ਪੱਤਰਕਾਰ ਐਕਰ ਸਾਇਦ ਜਰੂਰ ਇਸ ਦੀਆ ਮਨਮਰਜੀਆਂ ਨੂੰ ਉਦੋ ਤੱਕ ਬਰੇਕਿੰਗ ਨਿਊਜ ਵਿੱਚ ਰੱਖਕੇ ਕਨੂੰਨ ਨੂੰ ਜਗਾਉਣਗੇ । ਉਹਨਾ ਕਿਹਾ ਕਿ ਮੂਸੇਵਾਲੇ ਦੀ ਇਸ ਤਰਾ ਦੀ ਹੱਲਾਸੇਰੀ ਨੌਜਵਾਨ ਵਰਗ ਨੂੰ ਬੇਹੱਦ ਗਲਤ ਸੁਨੇਹਾ ਦੇ ਰਹੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!