3.5 C
United Kingdom
Sunday, March 8, 2026

More

    ਆਸਟ੍ਰੇਲੀਆ ‘ਚ ਹੁਨਰਮੰਦ ਪ੍ਰਵਾਸੀ ਕਾਮਿਆਂ ਦੀ ਥੋੜ੍ਹ

    (ਹਰਜੀਤ ਲਸਾੜਾ, ਬ੍ਰਿਸਬੇਨ 13 ਜੂਨ)

    ਫੋਟੋ : ਪੰਜਾਬੀ ਪੈਲੇਸ ਇੰਡੀਅਨ ਰੈੱਸਟੋਰੈਂਟ, ਬ੍ਰਿਸਬੇਨ।

    ਇੱਥੇ ਕੋਵਿਡ- 19 ਦੇ ਚੱਲਦਿਆਂ ਮਾਹਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੂੰ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਹੁਨਰਮੰਦ ਪ੍ਰਵਾਸੀਆਂ ਕਾਮਿਆਂ (ਵਧੇਰੇ ਯੋਗਤਾਵਾਂ ਵਾਲੇ) ਦੀ ਜਰੂਰਤ ਪਵੇਗੀ। ਆਸਟਰੇਲਿਆਈ ਅੰਕੜਾ ਬਿਓਰੋ ਦੇ ਤਾਜ਼ਾ ਅੰਕੜਿਆਂ ਮੁਤਾਬਕ ਹਾਲ ਹੀ ਵਿੱਚ ਬਾਹਰੋਂ ਆਏ ਦੋ ਤਿਹਾਈ ਪ੍ਰਵਾਸੀਆਂ ਕੋਲ ਜ਼ਿਆਦਾਤਰ ਯੋਗਤਾਵਾਂ ਸਨ ਅਤੇ ਉਹਨਾਂ ਇੱਥੇ ਆ ਕੇ ਰਸਮੀ ਤੌਰ ‘ਤੇ ਤੀਸਰੀ ਸਿੱਖਿਆ ਯੋਗਤਾ ਨੂੰ ਵੀ ਪ੍ਰਾਪਤ ਕੀਤਾ ਹੈ। ਜਿਸ ਨਾਲ ਦੇਸ਼ ਵਿੱਚ ਹੁਨਰਮੰਦ ਕਾਮਿਆਂ ਦੀਆਂ ਅਸਾਮੀਆਂ ਦੀ ਭਰਵਾਈਂ ਤਾਂ ਹੋਈ ਹੈ ਪਰ ਇਹ ਅਜੇ ਵੀ ਨਾਕਾਫ਼ੀ ਹੈ। ਗੌਰਤਲਬ ਹੈ ਕਿ ਕੋਵਿਡ -19 ਦੇ ਕਾਰਨ ਸਰਹੱਦਾਂ ਦੇ ਬੰਦ ਹੋਣ ਤੋਂ ਪਹਿਲਾਂ ਨਵੰਬਰ, 2019 ਦੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਨਵੇਂ ਆਏ ਪ੍ਰਵਾਸੀਆਂ ‘ਚੋਂ ਦੋ ਤਿਹਾਈ (ਜਾਂ 69%) ਦੀ ਵਿੱਦਿਅਕ ਯੋਗਤਾ ਸਕੂਲੀ ਪੱਧਰ ਤੋਂ ਉੱਪਰ ਪਾਈ ਗਈ ਹੈ। ਦੱਸਣਯੋਗ ਹੈ ਕਿ ਪਿਛਲੇ 10 ਸਾਲਾਂ ਦੌਰਾਨ, ਯੋਗਤਾਵਾਂ ਵਾਲੇ 79% ਨੇ ਬੈਚਲਰ ਜਾਂ ਇਸ ਤੋਂ ਵੱਧ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਹੋਰ 13% ਨੇ ਇੱਕ ਡਿਪਲੋਮਾ ਜਾਂ ਐਡਵਾਂਸਡ ਡਿਪਲੋਮਾ ਯੋਗਤਾ ਪ੍ਰਾਪਤ ਕੀਤੀ। ਇਹਨਾਂ ਯੋਗਤਾਵਾਂ ਵਾਲਿਆਂ ਵਿੱਚ 25% ਪ੍ਰਬੰਧਨ ਅਤੇ ਵਣਜ, 19% ਇੰਜੀਨੀਅਰਿੰਗ ਅਤੇ ਇਸ ਨਾਲ ਸਬੰਧਿਤ ਤਕਨਾਲੋਜੀ, 12% ਸਿਹਤ ਅਤੇ 12% ਸੂਚਨਾ ਤਕਨਾਲੋਜੀ ਵਿੱਚ ਸ਼ਾਮਿਲ ਹਨ। ਯੂਨੀਵਰਸਿਟੀ ਟੈਕਨਾਲੋਜੀ ਸਿਡਨੀ ਬਿਜ਼ਨਸ ਸਕੂਲ ਦੇ ਸੋਸ਼ਲ ਇਕਨਾਮਿਕਸ ਦੇ ਪ੍ਰੋਫੈਸਰ ਜੌਕ ਕੋਲਿਨਜ਼ ਨੇ ਕਿਹਾ ਕਿ ਇਹ ਅੰਕੜੇ ਦੇਸ਼ ਦੇ ਭਵਿੱਖੀ ਵਿਕਾਸ ਲਈ ਬਹੁਤ ਅਹਿਮ ਹਨ ਅਤੇ ਇਹ ਹੋਰਨਾਂ ਸਰਵੇਖਣਾਂ ਦੇ ਅੰਕੜਿਆਂ ਨਾਲ ਮੇਲ ਵੀ ਰੱਖਦੇ ਹਨ। ਉੱਧਰ ਵਿਰੋਧੀ ਧਿਰ ਲੇਬਰ ਦੇ ਗ੍ਰਹਿ ਮਾਮਲਿਆਂ ਦੀ ਬੁਲਾਰੇ ਕ੍ਰਿਸਟੀਨਾ ਕੇਨੇਲੀ ਨੇ ਸੰਘੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਕਰੋਨਾਵਾਇਰਸ ਸੰਕਟ ਤੋਂ ਬਾਅਦ ਪਰਵਾਸ ਲਈ ਆਸਟਰੇਲੀਆ ਦੀ ‘ਆਲਸੀ ਪਹੁੰਚ’ ਦੀ ਸਮੀਖਿਆ ਹੋਣੀ ਲੋੜੀਂਦੀ ਹੈ। ਬੁੱਧੀਜੀਵੀਆਂ ਅਨੁਸਾਰ ਸਕੂਲ ਤੋਂ ਬਾਅਦ ਦੀ ਪੜ੍ਹਾਈ ਦੀਆਂ ਰਸਮੀ ਯੋਗਤਾਵਾਂ ਨਾਲ ਆਸਟਰੇਲੀਆ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਪ੍ਰਵਾਸ ਦੇ ਆਰਥਿਕ ਲਾਭਾਂ ਅਤੇ ਜਿੰਨੀ ਜਲਦੀ ਸੰਭਵ ਹੋ ਸਕੇ ਪੋਸਟ-ਕਰੋਨਾਵਾਇਰਸ ਦੇ ਆਮ ਪੱਧਰ ‘ਤੇ ਵਾਪਸ ਜਾਣ ਦੀ ਜ਼ਰੂਰਤ ਨੂੰ ਉਜਾਗਰ ਕਰਦੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!