ਉਮਰ ਤੋਂ ਪਹਿਲਾਂ ਆਏ ਸਫੇਦ ਵਾਲਾ ਦੀ ਪ੍ਰੇਸ਼ਾਨੀ ਅੱਜ ਕੱਲ ਆਮ ਪਾਈ ਜਾ ਰਹੀ ਹੈ। 30 ਤੋਂ 35 ਸਾਲ ਦੀ ਉਮਰ ਵਿੱਚ ਅੱਜ ਕੱਲ ਵਾਲ ਚਿੱਟੇ ਹੋਣੇ ਸ਼ੁਰੂ ਹੋ ਰਹੇ ਹਨ। ਆਓ ਜਾਣਦੇ ਹਾਂ ਕਿ ਕਿਵੇ ਕੁਦਰਤੀ ਤਰੀਕੇ ਦੇ ਨਾਲ ਵਾਲਾਂ ਨੂੰ ਕਾਲੇ ਰੱਖਿਆ ਜਾ ਸਕਦਾ ਹੈ। ਮਨੁੱਖੀ ਵਾਲ ਕਰੈਟਿਨ ਨਾਂ ਦੇ ਪ੍ਰੋਟੀਨ ਤੋ ਬਣਦੇ ਹਨ ਅਤੇ ਵੱਧਦੇ ਹਨ ਅਤੇ ਮੈਲਾਨਿਨ ਨਾਮੀ ਪਦਾਰਥ ਜੋ ਕਿ ਕਰੈਟਿਨ ਪ੍ਰੋਟੀਨ ਦੇ ਵਿੱਚ ਹੁੰਦਾ ਹੈ ਇਸ ਨਾਲ ਵਾਲ ਕਾਲੇ ਜਾ ਭੁਰੇ ਹੁੰਦੇ ਹਨ। ਜਦੋ ਕਿਤੇ ਮੈਲਨਿਨ ਨਾਂ ਦਾ ਪਦਾਰਥ ਕਰੈਟਿਨ ਪ੍ਰੋਟੀਨ ਵਿੱਚੋ ਘੱਟ ਜਾਦਾ ਹੈ ਜਾਂ ਫਿਰ ਕਿਸੇ ਦੂਸਰੇ ਕੈਮੀਕਲ ਕਾਰਨ ਨੁਕਸਾਨਿਆ ਜਾਦਾ ਹੈ ਤਾਂ ਵਾਲ ਸਫੇਦ ਹੋਣੇ ਸ਼ੁਰੂ ਹੋ ਜਾਦੇ ਹਨ। ਇਸ ਦੇ ਮੁੱਖ ਕਾਰਨ ਵਧਦੀ ਉਮਰ, ਖਾਣ ਪੀਣ, ਜੀਵਨ ਸ਼ੈਲੀ ਅਤੇ ਕੁਝ ਅਜਿਹੇ ਕੈਮਿਕਲ ਹੁੰਦੇ ਹਨ ਜੋ ਕਿ ਮੈਲਨਿਨ ਨੂੰ ਨੁਕਸਾਨ ਪਹੁੰਚਾਉਦੇ ਹਨ। ਅੱਜ ਕੱਲ ਵਾਲਾ ਨੂੰ ਸਭ ਤੋਂ ਵੱਡਾ ਨੁਕਸਾਨ ਪ੍ਰਦੂਸ਼ਣ ਅਤੇ ਸਾਬਣ ਸ਼ੈਪੂ ਵਿੱਚ ਪਾਏ ਜਾਣ ਵਾਲੇ ਮਾੜੇ ਕੈਮਿਕਲ ਦੇ ਕਾਰਨ ਹੋ ਰਿਹਾ ਹੈ ।
ਸਾਨੂੰ ਆਪਣੇ ਵਾਲ਼ ਕਾਲੇ ਰੱਖਣ ਲਈ ਹੇਠ ਦਿੱਤੀਆ ਗੱਲਾ ਦਾ ਧਿਆਨ ਦੇਣਾ ਚਾਹੀਦਾ ਹੈ।
1- ਸਾਨੂੰ ਆਪਣੇ ਖਾਣੇ ਵਿੱਚ ਵਿਟਾਮਿਨ ਈ ਅਤੇ ਸੀ ਵਾਲੀਆ ਚੀਜਾ ਸ਼ਾਮਿਲ ਕਰਨੀਆ ਚਾਹੀਦੀਆ ਹਨ।ਜਿਵੇ ਕਿ ਬਦਾਮ, ਮੱਛੀ, ਆਵਲਾ, ਸੰਗਤਰੇ, ਨੀਬੂ, ਸੇਬ, ਆਮਰੂਦ, ਸੂਰਜ ਮੁੱਖੀ ਦੇ ਬੀਜ਼, ਅਖਰੋਟ, ਅੰਬ, ਕੀਵੀ, ਸੀ ਫੂਡ ਆਦਿ।
2- ਸਾਨੂੰ ਆਪਣੇ ਖਾਣੇ ਵਿੱਚ ਚੰਗੇ ਪ੍ਰੋਟੀਨ ਵਾਲੀਆ ਚੀਜਾ ਸ਼ਾਮਿਲ ਕਰਨੀਆ ਚਾਹੀਦੀਆ ਹਨ।ਜਿਵੇ ਕਿ ਮੱਛੀ, ਆਂਡੇ, ਸੀ ਫੂਡ, ਚਿਕਨ, ਸੋਇਆ ਪਨੀਰ ਆਦਿ।
3- ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖੋ ਅਤੇ ਰੋਜ਼ਾਨਾ 40 ਮਿੰਟ ਕਸਰਤ ਜਰੂਰ ਕਰੋ।
4- ਜਿੱਥੋ ਚਿੱਟੇ ਵਾਲ ਆਉਣੇ ਸ਼ੁਰੂ ਹੋ ਰਹੇ ਹੋਣ ਉਸ ਚਮੜ੍ਹੀ ਤੇ ਵਾਲਾਂ ਦੇ ਮੁੱਡਾਂ ਵਿੱਚ ਤੇਲ ਨੂੰ ਰੋਜ਼ਾਨਾ ਝੱਸੋ। ਇਸ ਲਈ ਤੁਸੀ ਨਾਰੀਅਲ ਦਾ ਤੇਲ, ਸਰ੍ਹੋਂ ਦਾ ਤੇਲ਼, ਜੈਤੂਨ ਦਾ ਤੇਲ ਵੀ ਵਰਤ ਸਕਦੇ ਹੋ।
5- ਮਾੜੇ ਕੈਮਿਕਲ ਵਾਲੇ ਤੇਲ਼ ਅਤੇ ਸ਼ੈਪੂ ਦਾ ਇਸਤੇਮਾਲ ਨਾ ਕਰੋ।
6- ਵਧੇਰਾ ਸਮਾਂ ਵਾਲਾਂ ਨੂੰ ਰੁੱਖੇ ਨਾ ਰੱਖੋ।
7 ਆਵਲੇ ਦਾ ਮੌਸਮ ਆਉਣ ਤੇ 2 ਤੋ 3 ਹਰੇ ਆਵਲੇ ਦਾ ਜੂਸ ਵਿੱਚ ਇੱਕ ਚਮਚ ਸ਼ਹਿਦ ਮਿਲਾਂ ਕੇ ਪੀਓ।