3.2 C
United Kingdom
Friday, March 6, 2026

More

    ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ ਦੇ ਵਿਰੋਧ ਦਾ ਐਲਾਨ

    ਅਸ਼ੋਕ ਵਰਮਾ
    ਸ੍ਰੀ ਮੁਕਤਸਰ ਸਾਹਿਬ,11 ਜੂਨ

     ਕਿਰਤੀ ਕਿਸਾਨ ਯੂਨੀਅਨ ਨੇ ਅੱਜ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਕਿਸਾਨੀ ਨੁੂੰ ਲਾਮਬੰਦ ਕਰਨ ਲਈ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਜਿਲਾ ਪ੍ਰਧਾਨ ਸਰਬਜੀਤ ਅਜਿੱਤਗਿਲ ਨੇ ਕਿਹਾ ਕੇ ਮੋਦੀ ਸਰਕਾਰ ਵੱਲੋ ਅਨਾਜ ਦੀ ਸਰਕਾਰੀ ਖਰੀਦ ਖਤਮ ਲਈ ਲਿਆਂਦੇ ਆਰਡੀਨੈਂਸ ਤੇ ਬਿਜਲੀ ਬਿਲ ਰਾਹੀਂ ਕਿਸਾਨੀ ਦੀਆਂ ਮੋਟਰਾਂ ਤੇ ਬਿਜਲੀ ਬਿਲ ਲਾਓੁਣ ਦੀ ਤਜਵੀਜ ਕਿਸਾਨੀ ਤੇ ਵੱਡੇ ਹਮਲੇ ਨੇ ਜਿਸ ਦਾ ਟਾਕਰਾ ਕਰਨ ਲਈ ਵਿਸ਼ਾਲ ਕਿਸਾਨ ਲਹਿਰ ਦੀ ਜਰੂਰਤ ਹੈ। ਉਨਾਂ ਕਿਹਾ ਕਿ  ਪ੍ਰਾਈਵੇਟ ਮੰਡੀਆਂ ਸਥਾਪਤ ਕਰਨਾ ਕਿਸਾਨੀ ਦੀ ਤਬਾਹੀ ਹੈ ਕਿਉਂਕਿ ਜਿਵੇ ਅੱਜ ਕਿਸਾਨ ਪ੍ਰਾਈਵੇਟ ਖੰਡ ਮਿੱਲਾਂ ਤੋ ਗੰਨੇ ਦਾ ਬਕਾਇਆ ਲੈਣ ਲਈ ਸੰਘਰਸ਼ ਕਰ ਰਹੇ ਹਨ ਉਸੇ ਤਰਾਂ ਹੀ ਪ੍ਰਾਈਵੇਟ ਮੰਡੀਆਂ ਵਰਗੇ ਨਵੇਂ ਕਾਨੂੰਨਾਂ ਤੋਂ ਬਾਅਦ ਇਹੀ ਹਸ਼ਰ ਬਾਕੀ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦਾ ਹੋਵੇਗਾ।
                                             ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਜਨਰਲ ਸਕੱਤਰ ਸਰਦੂਲ ਸਿੰਘ ਕਾਸਮਭੱਟੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਤਰਾ ਪੰਜਾਬ ਸਰਕਾਰ ਵੀ ਕਿਸਾਨ ਵਿਰੋਧੀ ਹੈ ਜਿਸਨੇ ਕਰਜ ਮੁਆਫੀ ਦਾ ਵਾਅਦਾ ਕਰਕੇ ਵੋਟਾਂ ਲਈਆਂ ਪਰ ਵਾਅਦਾ ਵਫਾ ਨਹੀ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਮੋਦੀ ਹਕੂਮਤ ਨੇ ਲੌਕਡਾਓੂਨ ਨੂੰ ਕਰੋਨਾ ਦੀ ਬਜਾਇ ਕਿਸਾਨੀ ਨੁੂੰ ਖਤਮ ਕਰਨ ਲਈ ਵਰਤਿਆ ਤੇ ਸੂਬਿਆਂ ਦੇ ਅਧਿਕਾਰ ਖਤਮ ਕਰਕੇ ਤਾਨਾਸ਼ਾਹੀ ਰਾਜ ਵੱਲ ਤੇਜ ਕਦਮ ਪੁੱਟੇ ਹਨ। ਉਨਾਂ ਕਿਹਾ ਕਿ ਜਿਸ ਤਰਾਂ ਸਰਕਾਰ ਨੇ  ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੌਪ ਦਿੱਤਾ ਹੈ ਉਸ ਤੋਂ ਸਾਫ ਹੈ ਕਿ ਸਿਰਫ ਸਰਕਾਰ ਹੀ ਸਰਕਾਰੀ ਹੈ ਪਰ ਉਹ ਸਿਰਫ ਧਨਾਢਾਂ ਦੇ ਮੁਨਾਫੇ ਸੁਰੱਖਿਅਤ ਕਰਨ ਲਈ ਕੰਮ ਕਰ ਰਹੀ ਹੈ। ਉਨਾਂ ਮਿਸਾਲ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਇੰਨਾਂ ਕਦਮਾਂ ਖਿਲਾਫ ਬੰਦਾ ਬਹਾਦੁਰ ਤੇ ਦੁੱਲਾ ਭੱਟੀ ਦੇ ਸਮੇ ਵਰਗੀ ਕਿਸਾਨ ਲਹਿਰ ਓੁਸਾਰੀ ਹੋਵੇਗੀ ਜਿਸ ਤੋਂ ਬਿਨਾਂ ਇਹ ਨੀਤੀਆਂ ਪਿੱਛੇ ਨਹੀ ਧੱਕੀਆਂ ਜਾ ਸਕਦੀਆਂ।ਇਸ ਮੌਕੇ ਜਿਲਾ ਆਗੂ ਇਕਬਾਲ ਬਿਸ਼ਨੰਦੀ ਤੇ ਸ਼ਿੰਦਰ ਹਰੀਨੌ ਵੀ ਹਾਜਿਰ ਸਨ।  
                                ਬਲਾਕ ਕਮੇਟੀ ਦੀ ਚੋਣ  
     ਜਥੇਬੰਦੀ ਦੀ ਅੱਜ ਸਾਦਿਕ ਬਲਾਕ ਦੀ 7 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ’ਚ ਗੁਰਜੋਤ ਸਿੰਘ ਡੋਡ ਨੂੰ ਬਲਾਕ ਪ੍ਰਧਾਨ,ਜਗੀਰ ਸਿੰਘ ਗੁਰਦਾਸਪੁਰੀਆ ਨੁੂੰ ਸਕੱਤਰ, ਗੁਰਮੀਤ ਸੰਗਰਾਹੂਰ ਨੂੰ ਖਜਾਨਚੀ, ਭੁਪਿੰਦਰ ਸਿੰਘ ਕਿੰਗਰਾ ਨੁੂੰ ਪ੍ਰੈਸ ਸਕੱਤਰ ,ਜਸਕਰਨ ਸੰਗਰਾਹੂਰ ਨੁੂੰ ਮੀਤ ਪ੍ਰਧਾਨ ਤੇ ਕੇਵਲ ਸਿੰਘ ਤੇ ਬਲਵਿੰਦਰ ਸਿੰਘ ਨੂੰ ਕਮੇਟੀ ਮੈਂਬਰ ਚੁਣਿਆ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!