ਸੇਵਾ ਤੇ ਸਿਮਰਨ ਦੇ ਸਿਧਾਂਤ ਨੂੰ ਸੰਗਤਾਂ ਤੱਕ ਪੁਹੰਚਾਣ ਵਿੱਚ ਮਾਤਾ ਵਿਪਨਪ੍ਰੀਤ ਕੌਰ ਦਾ ਅਹਿਮ ਯੋਗਦਾਨ – ਚੌਹਾਨ, ਭੁਟਿਆਣੀ
ਲੁਧਿਆਣਾ, 8 ਜੂਨ (ਖਾਲਸਾ )
ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸੇਵਾ ਤੇ ਸਿਮਰਨ ਦੋ ਅਜਿਹੇ ਬੁਨਿਆਦੀ ਪਹਿਲੂ ਹਨ। ਜੋ ਸਮੁੱਚੀ ਮਨੁੱਖਤਾ ਨਾਲ ਆਪਸੀ ਸਾਂਝ ਸਥਾਪਿਤ ਕਰਨ ਵਿੱਚ ਸਹਾਈ ਹੁੰਦੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੌਮਣੀ ਅਕਾਲੀ ਦਲ ਦੇ ਕੌਮੀ ਜੱਥੇਬੰਦਕ ਸੱਕਤਰ ਤੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਸ.ਸੁਰਿੰਦਰ ਸਿੰਘ ਚੌਹਾਨ ਅਤੇ ਮਿਸ਼ਨ ਦੇ ਪ੍ਰਮੁੱਖ ਅਹੁਦੇਦਾਰ ਸ. ਸੁਰਿੰਦਰਪਾਲ ਸਿੰਘ ਭੁਟਿਆਣੀ ਨੇ ਸੇਵਾ ਤੇ ਸਿਮਰਨ ਦੇ ਸਿਧਾਂਤ ਨੂੰ ਘਰ-ਘਰ ਪੁਹੰਚਾਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀ ਪ੍ਰਮੁੱਖ ਸ਼ਖਸੀਅਤ ਮਾਤਾ ਵਿਪਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਹਿੱਤ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇੱਕਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੇ ਸੇਵਾ ਦੇ ਸਕੰਲਪ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਮੁਨੱਖੀ ਸੇਵਾ ਕਾਰਜਾਂ ਵਿੱਚ ਲਗਾਉਣ ਵਾਲੀ ਸ਼ਖਸੀਅਤ ਮਾਤਾ ਵਿਪਨਪ੍ਰੀਤ ਕੌਰ ਸਮੁੱਚੇ ਸਮਾਜ ਲਈ ਇੱਕ ਨਿਵੇਕਲੀ ਮਿਸਾਲ ਬਣੇ ਹਨ, ਖਾਸ ਕਰਕੇ ਵਿਸ਼ਵ ਭਰ ਵਿੱਚ ਫੈਲੀ ਭਿਆਨਕ ਮਹਾਮਾਰੀ ਕਰੋਨਾ (ਕੋਵਿਡ 19) ਦੇ ਬਿਪਤਾ ਸਮੇਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਲੋੜਵੰਦ ਵਿਅਕਤੀਆਂ ਨੂੰ ਪੱਕਿਆਂ ਹੋਇਆ ਲੰਗਰ ਨਿਸ਼ਕਾਮ ਰੂਪ ਵਿੱਚ ਵੰਡਣ ਦੀ ਜੋ ਸੇਵਾ ਦੀ ਲੜੀ ਸਤਿਗੁਰੂ ਦੀ ਅਸੀਸ ਨਾਲ ਉਨ੍ਹਾਂ ਵੱਲੋਂ ਆਰੰਭੀ ਗਈ।ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਬਣੀ ਹੈ।ਜਿਸ ਦੇ ਮੱਦੇਨਜ਼ਰ ਗੁਰੂ ਨਾਨਕ ਸੇਵਾ ਮਿਸ਼ਨ (ਰਜਿ.) ਦੀ ਸਮੁੱਚੀ ਟੀਮ ਦੇ ਮੈਂਬਰ ਮਾਤਾ ਵਿਪਨਪ੍ਰੀਤ ਕੌਰ ਜੀ ਨੂੰ ਸੇਵਾ ਰਤਨ ਐਵਾਰਡ ਨਾਲ ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰ ਰਹੇ ਹਨ।ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਸਮਾਗਮ ਦੌਰਾਨ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ.ਸੁਰਿੰਦਰ ਸਿੰਘ ਚੌਹਾਨ, ਅਤੇ ਸੰਸਥਾ ਦੇ ਪ੍ਰਮੁੱਖ ਅਹੁਦੇਦਾਰਾਂ .ਸਰਿੰਦਰਪਾਲ ਸਿੰਘ ਭੁਟੀਆਣੀ,ਮਹਿੰਦਰ ਸਿੰਘ ਕੰਡਾ .ਮਹਿੰਦਰਪਾਲ ਸਿੰਘ ਕਾਕਾ,ਗਗਨਦੀਪ ਸਿੰਘ ਸ਼ੈਰੀ,ਮਨਿੰਦਰ ਸਿੰਘ ਆਹੂਜਾ,ਮਨਜੋਤ ਸਿੰਘ ਪਾਹਵਾ ਅਤੇ ਸਿਮਰਨਜੀਤ ਸਿੰਘ ਨੇ ਜੈਕਾਰਿਆਂ ਦੀ ਗੂੰਜ ਵਿਚ ਮਾਤਾ ਵਿਪਨਪ੍ਰੀਤ ਕੌਰ ਜੀ ਅਤੇ ਉਨ੍ਹਾਂ ਨਾਲ ਸੇਵਾ ਕਾਰਜਾਂ ਵਿੱਚ ਸਹਿਯੋਗ ਕਰਨ ਵਾਲੀਆਂ ਬੀਬੀਆਂ ਨੂੰ ਸਨਮਾਨ ਤਸਵੀਰ ਅਤੇ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ।