2 C
United Kingdom
Saturday, March 7, 2026

More

    ਪੂਰੇ ਪਾਕਿਸਤਾਨ ‘ਚ ਟਿੱਡੀਆਂ ਦੇ ਹਮਲੇ ਦਾ ਖ਼ਤਰਾ

    ਇਸਲਾਮਾਬਾਦ (ਪੰਜ ਦਰਿਆ ਬਿਊਰੋ)

    : ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਜੇਕਰ ਟਿੱਡੀਆਂ ਦੇ ਪ੍ਰਜਨਨ ‘ਤੇ ਰੋਕ ਨਾ ਲਗਾਈ ਗਈ ਤਾਂ ਪੂਰੇ ਦੇਸ਼ ‘ਤੇ ਇਨ੍ਹਾਂ ਦੇ ਹਮਲੇ ਦਾ ਖ਼ਤਰਾ ਹੈ। ਮੰਨਿਆ ਜਾ ਰਿਹਾ ਹੈ ਕਿ ਤਿੰਨ ਲੱਖ ਵਰਗ ਕਿਲੋਮੀਟਰ ਖੇਤਰ ਟਿੱਡੀਆਂ ਦੇ ਨਿਸ਼ਾਨੇ ‘ਤੇ ਹੈ। ਇਸ ਵਿੱਚੋਂ 60 ਫ਼ੀਸਦੀ ਖੇਤਰ ਬਲੋਚਿਸਤਾਨ ‘ਚ ਪੈਂਦਾ ਹੈ, 25 ਫ਼ੀਸਦੀ ਖੇਤਰ ਸਿੰਧ ਵਿਚ ਜਦਕਿ 15 ਫ਼ੀਸਦੀ ਪੰਜਾਬ ਦੇ ਚੋਲਿਸਤਾਨ ਖੇਤਰ ਵਿਚ ਪੈਂਦਾ ਹੈ। ਸ਼ਨਿਚਰਵਾਰ ਨੂੰ ਸੁਪਰੀਮ ਕੋਰਟ ਵਿਚ ਪੇਸ਼ ਕੀਤੀ ਗਈ ਰਿਪੋਰਟ ਮੁਤਾਬਿਕ ਬਲੋਚਿਸਤਾਨ ਇਕ ਅਜਿਹੇ ਇਲਾਕੇ ਵਿਚ ਪੈਂਦਾ ਹੈ ਜਿਸ ਨੂੰ ਟਿੱਡੀਆਂ ਦੇ ਸਪਰਿੰਗ ਬ੍ਰੀਡਿੰਗ ਜ਼ੋਨ (ਬਸੰਤ ਪ੍ਰਜਨਨ ਖੇਤਰ) ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਜਦਕਿ ਪੰਜਾਬ ਅਤੇ ਸਿੰਧ ਵਿਚ ਗਰਮੀਆਂ ਦੌਰਾਨ ਟਿੱਡੀਆਂ ਦਾ ਪ੍ਰਜਨਨ ਤੇਜ਼ੀ ਨਾਲ ਹੁੰਦਾ ਹੈ। ਦਰਅਸਲ, ਇਹ ਰਿਪੋਰਟ ਚੀਫ ਜਸਟਿਸ ਗੁਲਜ਼ਾਰ ਅਹਿਮਦ ਵੱਲੋਂ 19 ਮਈ ਨੂੰ ਟਿੱਡੀਆਂ ਦੇ ਹਮਲੇ ਦੌਰਾਨ ਖਾਧ ਸੁਰੱਖਿਆ ਦੀ ਸਥਿਤੀ ਦੇ ਬਾਰੇ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਦਾਖ਼ਲ ਕੀਤੀ ਗਈ ਹੈ। ਉਹ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੇ ਮਾਮਲੇ ਦੀ ਸੁਣਵਾਈ ਕਰ ਰਹੇ ਸਨ। ਅਟਾਰਨੀ ਜਨਰਲ ਖਾਲਿਦ ਜਾਵੇਦ ਖ਼ਾਨ ਨੇ ਸ਼ੰਕਾ ਪ੍ਰਗਟਾਈ ਕਿ ਪਾਕਿਸਤਾਨ ਨੂੰ ਨਾ ਕੇਵਲ ਡਾਕਟਰੀ ਐਮਰਜੈਂਸੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸਗੋਂ ਖਾਧ ਸੰਕਟ ਨਾਲ ਵੀ ਜੂਝਣਾ ਪੈ ਸਕਦਾ ਹੈ। ਪੰਜਾਬ ਸਰਕਾਰ ਨੇ ਟਿੱਡੀਆਂ ਦੇ ਗਰਮ ਰੁੱਤ ਪ੍ਰਜਨਨ ਖੇਤਰਾਂ ਵਿਚ ਅਧਿਕਤਮ ਸਾਧਨਾਂ ਦੀ ਤਾਇਨਾਤੀ ਦੀ ਲੋੜ ਪ੍ਰਗਟ ਕੀਤੀ। ਦੱਸਣਯੋਗ ਹੈ ਕਿ ਟਿੱਡੀਆਂ ਦੁਨੀਆ ਦਾ 10 ਫ਼ੀਸਦੀ ਅਨਾਜ ਨਸ਼ਟ ਕਰ ਦਿੰਦੀਆਂ ਹਨ। ਟਿੱਡੀਆਂ ਦਾ ਇਕ ਝੁੰਡ ਇਕ ਵਰਗ ਕਿਲੋਮੀਟਰ ਵਿਚ ਪੈਦਾ ਹੋਏ ਖਾਧ ਪਦਾਰਥ ਨੂੰ ਇਕ ਦਿਨ ਵਿਚ ਚਟ ਕਰ ਜਾਂਦਾ ਹੈ। ਇਹ ਖਾਧ ਪਦਾਰਥ 35 ਹਜ਼ਾਰ ਲੋਕਾਂ ਲਈ ਕਾਫ਼ੀ ਹੁੰਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!