ਮਹਿਲ ਕਲਾਂ (ਜਗਸੀਰ ਸਿੰਘ ਧਾਲੀਵਾਲ ਸਹਿਜੜਾ )
ਇੱਥੋਂ ਨਜ਼ਦੀਕੀ ਪਿੰਡ ਸਹਿਜੜਾ ਵਿਖੇ ਅੱਜ 1984 ਦੇ ਘੱਲੂਘਾਰੇ ਦੇ ਮਹਾਨ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਵਾਤਾਵਰਣ ਦਿਵਸ ਮਨਾਇਆ ਗਿਆ । ਜਿਸ ਵਿੱਚ ਸਰਪੰਚ ਸੁਖਦੇਵ ਸਿੰਘ, ਏ ਐਸ ਆਈ ਸੁਖਪਾਲ ਸਿੰਘ,ਭਾਈ ਮਨਜੀਤ ਸਿੰਘ ਖਾਲਸਾ ,ਬਾਬਾ ਸੁਖਵਿੰਦਰ ਸਿੰਘ ਕੱਟੂ ਵਾਲੇ, ਮੈਬਰ ਬਲਾਕ ਸੰਮਤੀ ਮੈਂਬਰ ਜਗਜੀਤ ਕੌਰ ਜਵੰਧਾ ਸਹਿਜੜਾ ਅਤੇ ਰਾਊਂਡ ਗਲਾਸ ਸੰਸਥਾ ਮੁਹਾਲੀ ਦੇ ਵਿਸ਼ੇਸ਼ ਸਹਿਯੋਗ ਨਾਲ ਤਿੰਨ ਸੌ ਦੇ ਕਰੀਬ ਬੂਟੇ ਪਿੰਡ ਦੇ ਪਾਰਕ ਵਿੱਚ ਲਗਾਏ ਗਏ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਸਮਾਜ ਸੇਵੀਆਂ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ ਕਾਰਨ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ । ਕਿਉਂਕਿ ਰੁੱਖਾਂ ਦੇ ਕਾਰਨ ਹੀ ਪ੍ਰਦੂਸ਼ਣ ਵਿੱਚ ਕਮੀ ਆਉਂਦੀ ਹੈ ਅਤੇ ਮੀਂਹ ਵਗ਼ੈਰਾ ਜ਼ਿਆਦਾ ਪੈਂਦੇ ਹਨ ।ਇਸ ਲਈ ਸਾਨੂੰ ਹਰ ਇੱਕ ਨੂੰ ਵੱਡੀ ਗਿਣਤੀ ਵਿੱਚ ਦਰੱਖਤ ਲਗਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਸ਼ੁੱਧ ਹੋ ਸਕੇ ।ਇਸ ਮੌਕੇ ਸੂਬੇਦਾਰ ਮੇਜਰ ਜਰਨੈਲ ਸਿੰਘ ਬਾਜਵਾ ਸਹਿਜੜਾ, ਪੰਚ ਦਰਸ਼ਨ ਕੌਰ, ਪੰਚ ਗੁਰਤੇਜ ਸਿੰਘ ਧਾਲੀਵਾਲ ਫੋਜੀ ਬਲਵਿੰਦਰ ਸਿੰਘ ,ਸਮਾਜ ਸੇਵੀ ਹਰਮੇਲ ਸਿੰਘ ਬਾਜਵਾ, ਅਵਤਾਰ ਸਿੰਘ ਬਾਜਵਾ ,ਡਾ ਬਲਵਿੰਦਰ ਸਿੰਘ, ਜਸਪਾਲ ਸਿੰਘ ਅਤੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਦੇ ਸਮੂਹ ਮੈਂਬਰਾਂ ਨੇ ਭਰਵਾਂ ਸਹਿਯੋਗ ਦਿੱਤਾ ।