ਕਲਮਾਂ ਵਾਲਿਓ
ਤੁਸੀਂ ਵਿਕਿਓ ਨਾ
ਵਿਕਦੇ ਹੁੰਦੇ ਸੌਦੇ ਪੱਤੇ
ਐਪਰ ਤੁਸੀਂ ਝੁਕਿਓ ਨਾ
ਜ਼ਮੀਰ ਨੂੰ ਗਹਿਣੇ ਕਰਕੇ
ਕਿਸੇ ਇੱਕ ਇਸ਼ਾਰੇ ਤੇ
ਆਪਣੇ ਮੂੰਹ ਤੇ ਕਾਲਖ
ਜਵਾਂ ਵੀ ਮਲਿਓ ਨਾ
ਸੱਚ ਇਕੱਲੇ ਨੂੰ ਵੇਖ ਕੇ
ਭਾਂਬੜ ਉੱਠਣੇ ਕੂੜ ਦੀਆਂ ਲਾਟਾਂ ਦੇ
ਉਦੋਂ ਕਿਤੇ ਹੋਸ਼ ਨਾ ਗਵਾ ਦਿਓ
ਗੱਲ ਕਹਿਣ ਤੋਂ ਝਿਜਕਿਓ ਨਾ
ਕੂੜ ਦਾ ਹਾਸਾ ਦੋ ਦਿਨ ਦਾ
ਸੱਚ ਭਰੇ ਗਵਾਹੀ ਰਹਿੰਦੀ ਦੁਨੀਆਂ ਤੀਕ
ਸ਼ਬਦਾਂ ਵਿੱਚ ਤੁਸੀਂ ਅੱਗ ਬਾਲ ਕੇ
ਬਚਣੇ ਦੀ ਆਸ ਭੋਰਾ ਰੱਖਿਓ ਨਾ।
ਮੁਰਦਿਆਂ ਦਾ ਕੀ ਜੀਵਨ ਹੁੰਦਾ
ਚੜੀਏ ਸੂਲੀ ਹੱਕ ਸੱਚ ਦੀ
ਮੂੰਹ ਦੇ ਉੱਤੇ ਗੱਲ ਕਰਕੇ ਮਾਸਟਰਾ
ਸੌਖੇ ਭਾਵੇਂ ਵਸੀਏ ਨਾ।
ਸਰਬਜੀਤ ਸਿੰਘ ਜਿਉਣ ਵਾਲਾ,
ਫਰੀਦਕੋਟ
ਮੋਬਾਇਲ -9464412761