17 C
United Kingdom
Sunday, June 21, 2026

More

    ਸੈਨ ਐਂਟੋਨੀਓ ਵਿਚ ਮਾਂ-ਬਾਪ ਸਣੇ ਉਨ੍ਹਾਂ ਦੇ 4 ਬੱਚਿਆਂ ਅਤੇ ਦੋ ਪਾਲਤੂ ਬਿੱਲੀਆਂ ਦੀਆਂ ਲਾਸ਼ਾਂ ਇਕ ਘਰ ਦੇ ਗੈਰੇਜ ‘ਚੋਂ ਮਿਲੀਆਂ..!

    ਅਮਰੀਕਾ (ਸੈਨ ਐਂਟੋਨੀਓ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ– ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਸੈਨ ਐਂਟੋਨੀਓ ਵਿਚ ਮਾਂ-ਬਾਪ ਸਣੇ ਉਨ੍ਹਾਂ ਦੇ 4 ਬੱਚਿਆਂ ਅਤੇ ਦੋ ਪਾਲਤੂ ਬਿੱਲੀਆਂ ਦੀਆਂ ਲਾਸ਼ਾਂ ਇਕ ਘਰ ਦੇ ਗੈਰੇਜ ‘ਚੋਂ ਬਰਾਮਦ ਹੋਈਆਂ ਹਨ। ਸੈਨ ਐਂਟੋਨੀਓ ਵਿਚ ਰਹਿਣ ਵਾਲੇ ਫੌਜੀ ਪਰਿਵਾਰ ਦੀਆਂ ਲਾਸ਼ਾਂ ਉਨ੍ਹਾਂ ਦੀ ਕਾਰ ਵਿਚੋਂ ਮਿਲੀਆਂ। ਪੁਲਸ ਮੁਤਾਬਕ ਜਦ ਉਹ ਉੱਥੇ ਪੁੱਜੇ ਤਾਂ ਇੱਥੇ ਜ਼ਹਿਰੀਲੀ ਗੈਸ ਕਾਰਬਨ ਮੋਨੋਆਕਸਾਈਡ ਫੈਲੀ ਹੋਈ ਸੀ।ਪੁਲਸ ਵਿਭਾਗ ਦੇ ਮੁਖੀ ਨੇ ਅਜੇ ਪਰਿਵਾਰ ਦੀ ਪਛਾਣ ਸਾਂਝੀ ਨਹੀਂ ਕੀਤੀ। ਉਨ੍ਹਾਂ ਨੇ ਇਹ ਹੀ ਦੱਸਿਆ ਕਿ 30 ਕੁ ਸਾਲਾ ਪਤੀ-ਪਤਨੀ ਤੇ ਉਨ੍ਹਾਂ ਦੇ 11 ਮਹੀਨਿਆਂ ਤੋਂ 4 ਸਾਲ ਦੇ ਬੱਚਿਆਂ ਦੀਆਂ ਲਾਸ਼ਾਂ ਮਿਲਆਂ ਹਨ। ਨੇੜੇ ਹੀ ਟੋਕਰੀ ਵਿਚ ਦੋ ਬਿੱਲੀਆਂ ਵੀ ਮਰੀਆਂ ਪਈਆਂ ਸਨ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਦੁਰਘਟਨਾ ਨਹੀਂ ਲੱਗ ਰਹੀ। ਇਸ ਬਾਰੇ ਵਧੇਰੇ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਇਹ ਖੁਦਕੁਸ਼ੀ ਹੀ ਲੱਗ ਰਹੀ ਹੈ। ਇਹ ਪਰਿਵਾਰ ਜਨਵਰੀ ਮਹੀਨੇ ਹੀ ਇੱਥੇ ਰਹਿਣ ਲਈ ਆਇਆ ਸੀ। ਪੁਲਸ ਨੂੰ ਵੀਰਵਾਰ ਸਵੇਰੇ 10.30 ਕੁ ਵਜੇ ਫੋਨ ‘ਤੇ ਮ੍ਰਿਤਕ ਵਿਅਕਤੀ ਦੇ ਮਾਲਕ ਨੇ ਫੋਨ ਕਰਕੇ ਦੱਸਿਆ ਕਿ ਉਹ ਉਨ੍ਹਾਂ ਦਾ ਫੋਨ ਨਹੀਂ ਚੁੱਕ ਰਿਹਾ ਤੇ ਕੋਈ ਜਾਣਕਾਰੀ ਵੀ ਨਹੀਂ ਦਿੱਤੀ।ਜਦ ਪੁਲਸ ਉਨ੍ਹਾਂ ਦੇ ਘਰ ਗਈ ਤਾਂ ਕਮਰੇ ਦੇ ਬਾਹਰੋਂ ਹੀ ਗੈਸ ਦੀ ਤੇਜ਼ ਬਦਬੂ ਆ ਰਹੀ ਸੀ। ਪੁਲਸ ਨੂੰ ਸ਼ੱਕ ਸੀ ਕਿ ਘਰ ਵਿਚ ਧਮਾਕਾ ਹੋ ਸਕਦਾ ਹੈ ਇਸ ਲਈ ਉਨ੍ਹਾਂ ਨੇ ਪਹਿਲਾਂ ਰੋਬਟ ਅੰਦਰ ਭੇਜਿਆ ਤੇ ਫਿਰ ਜਾਂਚ ਕੀਤੀ। ਪੁਲਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਨ੍ਹਾਂ ਨੇ ਰਾਤ ਨੂੰ ਖੁਦਕੁਸ਼ੀ ਕੀਤੀ ਹੋਵੇ, ਕਿਉਂਕਿ ਬੱਚਿਆਂ ਦੇ ਪਿਤਾ ਨੇ ਬੁੱਧਵਾਰ ਨੂੰ ਸਾਰਾ ਕੰਮ ਦੇਖਿਆ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!