?ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਦਲ ਵਿੱਚ ਵਾਪਿਸ ਜਾਣ ਵਾਲੀਆ ਝੂੱਠੀਆ ਤੇ ਬੇਬੁਨਿਆਦ ਅਫਵਾਹਾਂ ਦਾ ਕੀਤਾ ਪੁਰਜੋਰ ਖੰਡਨ
?ਬਹੁਤ ਜਲਦੀ ਢੀਡਸਾ ਬ੍ਰਹਮਪੁਰਾ ਤੇ ਰਵੀਇੰਦਰ ਵਿਚਾਲੇ ਮੀਟਿੰਗ ਹੋਵੇਗੀ
ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਦਲ ਨਾਲ ਵਾਪਿਸ ਜਾਣ ਦੀਆਂ ਅਫਵਾਹਾਂ ਦਾ ਪੁਰਜੋਰ ਖੰਡਨ ਕਰਦਿਆਂ ਕਿਹਾ ਕਿ ਬਾਦਲ ਦਲ ਨਾਲ ਵਾਪਿਸ ਜਾਣਾ ਤਾ ਬਹੁਤ ਦੂਰ ਦੀ ਗੱਲ ਹੈ ਇਸ ਵਿਸੇ ਤੇ ਵਿਚਾਰ ਵੀ ਨਹੀ ਹੋ ਸਕਦਾ । ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਇਹੋ ਜਿਹੀਆਂ ਅਫਵਾਹਾਂ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹਨ ਤੇ ਇਹ ਸੁਖਬੀਰ ਬਾਦਲ ਦੀ ਗੋਦੀ ਵਿੱਚ ਬੈਠਣ ਵਾਲੇ ਕੁਝ ਪੱਤਰਕਾਰਾ ਨੂੰ ਅਕਾਲੀ ਦਲ ਬਾਦਲ ਦੇ ਦਫਤਰ ਵੱਲੋ ਤਿਆਰ ਕੀਤੀਆ ਸਟੋਰੀਆ ਅਖਬਾਰਾ ਵਿੱਚ ਲਗਾਉਣ ਲਈ ਪੈਕੇਜ ਦੇ ਰੂਪ ਵਿੱਚ ਮਿਲਦੀਆ ਹਨ । ਉਨ੍ਹਾਂ ਕਿਹਾ ਕਿ ਇਹ ਮੈ ਸੋਚ ਵੀ ਨਹੀਂ ਸਕਦਾ ਕਿ ਦੁਬਾਰਾ ਫਿਰ ਉਸ ਚਿੱਕੜ ਵਿੱਚ ਵੜਾ ਜਿੱਥੇ ਪਹਿਲਾ ਹੀ ਸਾਨੂੰ ਲਿਬੇੜਿਆ ਗਿਆ ਸਾਨੂੰ ਵਾਰ ਵਾਰ ਬਾਦਲ ਪਿਉ ਪੁੱਤਰਾ ਦੀਆ ਗਲਤੀਆਂ ਦਾ ਸਪੱਸਟੀਕਰਨ ਦੇਣਾ ਪੈ ਰਿਹਾ ਹੈ ਲੋਕ ਪੁੱਛਦੇ ਨੇ ਤੁਸੀ ਪਹਿਲਾ ਕਿਉ ਨਾ ਬੋਲੇ । ਉਹਨਾਂ ਕਿਹਾ ਕਿ ਬਾਦਲ ਦਲ ਵਿੱਚ ਉੱਚ ਆਹੁਦੇ ਸਿਰਫ ਅਸੂਲ ਤੇ ਪੰਥ ਦੀ ਚੜ੍ਹਦੀ ਕਲਾ ਦੇ ਹਿੱਤ ਵਿੱਚ ਛੱਡ ਕੇ ਆਇਆ ਹਾ ਤੇ ਹੁਣ ਜਿੰਦਗੀ ਦੇ ਆਖਰੀ ਪੜਾਅ ਵਿੱਚ ਉਸ ਦਲ ਵਿੱਚ ਫਿਰ ਜਾਣਾ ਜਿਸ ਦਲ ਦੇ ਨੇਤਾਵਾ ਦੇ ਮੂੰਹ ਤੇ ਲੋਕ ਥੁੱਕ ਰਹੇ ਹਨ ਕਿਵੇ ਸੋਚ ਸਕਦਾ ਹਾ । ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮੈਂ ਪਹਿਲਾਂ ਵਾਲੇ ਸਟੈਂਡ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਸ੍ਰੋਮਣੀ ਅਕਾਲੀ ਦਲ ਦਲ ਨੂੰ ਵਾਪਸ ਪੁਰਤਨਾ ਲੀਹਾ ਤੇ ਲੈ ਕੇ ਆਉਣ ਮੇਰੀ ਜਿੰਦਗੀ ਦਾ ਮੁੱਖ ਮਕਸਦ ਹੈ । ਪਾਰਟੀ ਦੇ ਕੈਪ ਆਫਿਸ ਸ੍ਰੀ ਹਰਿਰਾਏ ਐਨਿਕਲੇਵ ਸ੍ਰੀ ਅਮ੍ਰਿੰਤਸਰ ਸਾਹਿਬ ਤੋ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਬਿਆਨ ਜਾਰੀ ਕਰਦਿਆ ਸ੍ਰੌਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ ਕਰਨੈਲ ਸਿੰਘ ਪੀਰਮੁਹੰਮਦ ਅਤੇ ਸ੍ਰੌਮਣੀ ਯੂਥ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸ੍ ਹਰਸੁੱਖਦਿਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਬਹੁਤ ਜਲਦੀ ਸ੍ਰੌਮਣੀ ਅਕਾਲੀ ਦਲ ਦੀ ਕੌਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ । ਇਸ ਤੋ ਇਲਾਵਾ ਆਉਦੇ ਦਿਨਾ ਵਿੱਚ ਸ੍ ਸੁਖਦੇਵ ਸਿੰਘ ਢੀਡਸਾ ਸ੍ ਰਣਜੀਤ ਸਿੰਘ ਬ੍ਰਹਮਪੁਰਾ ਸ੍ ਰਵੀਇੰਦਰ ਸਿੰਘ ਤੇ ਜਥੇਦਾਰ ਸੇਵਾ ਸਿੰਘ ਸੇਖਵਾ ਵਿਚਾਲੇ ਵੀ ਮੀਟਿੰਗ ਹੋਵੇਗੀ ਜਿਸ ਵਿੱਚ ਸਪੂੰਰਨ ਅਕਾਲੀ ਏਕਤਾ ਦਾ ਮੁੱਢ ਬੰਨਿਆ ਜਾਵੇਗਾ ।
ਫੋਟੋ ਕੈਪਸ਼ਨ – ਸ੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ