ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਟਿਪਟਨ ਵਿਖੇ ਪੁਲਿਸ ਨੇ ਯੂਨੀਅਨ ਸਟ੍ਰੀਟ ਸਥਿਤ ਇਮਾਰਤ ਦੇ ਅੰਦਰ ਭੰਗ ਦੇ ਬੂਟਿਆਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਖੇਪ ਦੀ ਬਾਜ਼ਾਰੂ ਕੀਮਤ 1 ਮਿਲੀਅਨ ਪੌਂਡ ਦੱਸੀ ਜਾ ਰਹੀ ਹੈ। ਇਤਿਹਾਸਕ ਇਮਾਰਤ ਟਿਪਟਨ ਕੰਜ਼ਰਵੇਟਿਵ ਕਲੱਬ ਦੇ ਅੰਦਰ 1000 ਤੋਂ ਵੀ ਵੱਧ ਭੰਗ ਦੇ ਪੌਦੇ ਜ਼ਬਤ ਕੀਤੇ ਗਏ। ਭੰਗ ਦੇ ਬੂਟਿਆਂ ਦੀ ਦੇਖਭਾਲ ਲਈ ਵੀ ਵਧੀਆ ਹਵਾ ਅਤੇ ਰੋਸਨੀ ਦੇ ਪ੍ਰਬੰਧ ਕੀਤੇ ਹੋਏ ਸਨ। ਸਾਰੇ ਪੌਦੇ ਅਤੇ ਉਪਕਰਣ ਪੁਲਿਸ ਨੇ ਜ਼ਬਤ ਕਰ ਲਏ ਹਨ। ਜ਼ਿਕਰਯੋਗ ਹੈ ਕਿ ਉਕਤ ਇਮਾਰਤ 2016 ਤੋਂ ਬੰਦ ਹੋ ਚੁੱਕੀ ਸੀ ਪਰ ਇਸ ਨੂੰ ਗੁਪਤ ਢੰਗ ਨਾਲ਼ ਭੰਗ ਦੇ ਬੂਟੇ ਉਗਾਉਣ ਲਈ ਵਰਤਿਆ ਜਾ ਰਿਹਾ ਸੀ। ਇਸ ਸੰਬੰਧੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।